
Delhi Metro News: ਘਟਨਾ ਦੀ ਵੀਡੀਓ ਹੋ ਰਹੀ ਵਾਇਰਲ
Delhi Metro News Man died after trying to cross metro platform: ਦਿੱਲੀ ਮੈਟਰੋ 'ਚ ਜਲਦਬਾਜ਼ੀ 'ਚ ਪਟੜੀ ਪਾਰ ਦੀ ਕੋਸ਼ਿਸ਼ ਦੌਰਾਨ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਘਟਨਾ 12 ਨਵੰਬਰ ਦੀ ਹੈ। ਇਸ ਘਟਨਾ ਦੀ ਵੀਡੀਓ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਮ੍ਰਿਤਕ ਦੀ ਪਛਾਣ ਭੂਰਾ ਸਿੰਘ ਵਾਸੀ ਕਾਨਪੁਰ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਇਸ ਮਾਮਲੇ 'ਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਬੁੱਧਵਾਰ ਨੂੰ ਦਿੱਲੀ ਮੈਟਰੋ ਨੂੰ ਬਿਆਨ ਜਾਰੀ ਕਰਨਾ ਪਿਆ। ਮੈਟਰੋ ਦੇ ਬੁਲਾਰੇ ਅਨੁਜ ਦਿਆਲ ਨੇ ਕਿਹਾ ਕਿ ਹਾਲ ਹੀ ਦੀ ਘਟਨਾ ਦਾ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ।
ਇਹ ਘਟਨਾ 12 ਨਵੰਬਰ ਨੂੰ ਕੁਤੁਬ ਮੀਨਾਰ ਸਟੇਸ਼ਨ 'ਤੇ ਵਾਪਰੀ ਸੀ, ਜਿਸ 'ਚ ਇਕ ਯਾਤਰੀ ਮੈਟਰੋ ਦੀ ਪਟੜੀ ਪਾਰ ਕਰਦੇ ਸਮੇਂ ਮੈਟਰੋ ਅਤੇ ਪਲੇਟਫਾਰਮ ਵਿਚਕਾਰ ਫਸ ਗਿਆ ਸੀ। ਦੱਸ ਦਈਏ ਕਿ ਭੂਰਾ ਸਿੰਘ ਮਾਨੇਸਰ ਨੇੜੇ ਕਾਸਨ ਪਿੰਡ 'ਚ ਆਪਣੇ ਬੇਟੇ ਅਸ਼ਵਿਨ ਨਾਲ ਰਹਿੰਦਾ ਸੀ।
ਇਹ ਵੀ ਪੜ੍ਹੋ: Haryana News: ਹਰਿਆਣਾ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਇਆ ਮੁਕਾਬਲਾ, ਇਕ ਬਦਮਾਸ਼ ਨੂੰ ਲੱਗੀ ਗੋਲੀ
12 ਨਵੰਬਰ ਨੂੰ ਉਹ ਕੁਤੁਬ ਮੀਨਾਰ ਸਟੇਸ਼ਨ ਦੇ ਪਲੇਟਫਾਰਮ ਨੰਬਰ 1 'ਤੇ ਉਤਰ ਗਿਆ। ਸਟੇਸ਼ਨ ਤੋਂ ਬਾਹਰ ਨਿਕਲਣ ਦੀ ਕਾਹਲੀ ਵਿੱਚ, ਉਸ ਨੇ ਕਿਸੇ ਹੋਰ ਪਲੇਟਫਾਰਮ 'ਤੇ ਪਹੁੰਚਣ ਲਈ ਪੌੜੀਆਂ ਜਾਂ ਐਸਕੇਲੇਟਰ ਦੀ ਵਰਤੋਂ ਕਰਨ ਦੀ ਬਜਾਏ ਟਰੈਕ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਨੂੰ ਰੇਲਗੱਡੀ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਉਸ ਦੀ ਮੌਤ ਹੋ ਗਈ।