
Ajab Gazab News: ਕਿਸਾਨ ਨੇ ਪੂਰੇ ਪਿੰਡ ਨੂੰ ਖੁਆਇਆ ਦੇਸੀ ਘਿਓ ਦਾ ਖਾਣਾ
Ajab Gazab News Family Organized Funeral for Buffalow: ਹਰਿਆਣਾ ਦੇ ਚਰਖੀਦਾਦਰੀ ਵਿਚ ਇਕ ਮੱਝ ਦੀ ਮੌਤ ਤੋਂ ਬਾਅਦ, ਮਾਲਕ ਨੇ ਪੂਰੇ ਪਿੰਡ ਨੂੰ ਭੋਗ 'ਤੇ ਬੁਲਾਇਆ ਕੀਤਾ। ਜਿਸ ਵਿੱਚ ਦੇਸੀ ਘਿਓ ਤੋਂ ਬਣਿਆ ਸੁਆਦਲਾ ਭੋਜਨ ਵਰਤਾਇਆ ਗਿਆ। ਪਰਿਵਾਰ ਨੇ ਦੱਸਿਆ ਕਿ ਸਾਡੀਆਂ ਤਿੰਨ ਪੀੜ੍ਹੀਆਂ ਨੇ ਇਸ ਮੱਝ ਦਾ ਦੁੱਧ ਪੀਤਾ ਹੈ। ਇਸ ਦੇ ਆਉਣ ਤੋਂ ਬਾਅਦ ਪਰਿਵਾਰ ਅਮੀਰ ਹੋ ਗਿਆ। ਅਸੀਂ ਮੌਤ ਦੀ ਦਾਅਵਤ ਰਾਹੀਂ ਇਸ ਦਾ ਕਰਜ਼ਾ ਚੁਕਾਉਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: Haryana News: ਹਰਿਆਣਾ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਇਆ ਮੁਕਾਬਲਾ, ਇਕ ਬਦਮਾਸ਼ ਨੂੰ ਲੱਗੀ ਗੋਲੀ
ਪਿੰਡ ਚਰਖੀ ਦੇ ਪਸ਼ੂ ਪਾਲਕ ਸੁਖਬੀਰ ਨੇ ਦੱਸਿਆ ਕਿ ਉਸ ਦੇ ਪਿਤਾ ਰਿਸਾਲ ਸਿੰਘ ਦੇ ਘਰ ਇੱਕ ਮੱਝ ਨੇ ਜਨਮ ਲਿਆ ਸੀ। ਹੁਣ 29 ਸਾਲ ਬਾਅਦ ਮੱਝ ਦੀ ਮੌਤ ਹੋ ਗਈ ਹੈ। ਮੱਝ ਪਰਿਵਾਰ ਲਈ ਲੱਕੀ ਸਾਬਤ ਹੋਈ। ਸਾਰੇ ਉਸ ਨੂੰ ਪਰਿਵਾਰ ਦਾ ਮੈਂਬਰ ਸਮਝਦੇ ਸਨ। ਇਸ ਲਈ ਉਸ ਦੀ ਮੌਤ ਤੋਂ ਬਾਅਦ ਉਸ ਦੀਆਂ ਅੰਤਿਮ ਰਸਮਾਂ ਵੀ ਨਿਭਾਈਆਂ। ਸੁਖਬੀਰ ਨੇ ਕਿਹਾ ਕਿ ਇਸ ਮੱਝ ਦਾ ਸਾਡੀਆਂ ਪੀੜ੍ਹੀਆਂ ਦੇ ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਨੇ ਦੁੱਧ ਪੀਤਾ। ਇਸ ਤੋਂ ਇਲਾਵਾ ਅਸੀਂ ਇਸ ਕਾਰਨ ਪੈਸੇ ਵੀ ਕਮਾਏ। ਜਿਸ ਵਿੱਚ ਦੁੱਧ ਦੇ ਨਾਲ-ਨਾਲ ਇਸ ਤੋਂ ਬਣੀ ਕੱਟੀਆ ਤਿਆਰ ਕਰਕੇ ਅੱਗੇ ਵੇਚ ਕੇ ਮੁਨਾਫਾ ਹੁੰਦਾ ਸੀ।
ਇਹ ਵੀ ਪੜ੍ਹੋ: Congress MLA gets one-year sentence: ਚੈੱਕ ਬਾਊਂਸ ਮਾਮਲੇ ਵਿਚ ਕਾਂਗਰਸੀ ਵਿਧਾਇਕ ਨੂੰ ਇਕ ਸਾਲ ਦੀ ਜੇਲ
ਸੁਖਬੀਰ ਨੇ ਦੱਸਿਆ ਕਿ ਉਹ ਇਸ ਮੱਝ ਨੂੰ ਲਾਡਲੀ ਕਹਿ ਕੇ ਬੁਲਾਉਂਦੇ ਸਨ। ਇਸ ਨੇ 24 ਵਾਰ ਕੱਟੀਆਂ ਨੂੰ ਜਨਮ ਦੇ ਕੇ ਰਿਕਾਰਡ ਵੀ ਬਣਾਇਆ ਹੈ। ਇਹ ਕੱਟੀਆਂ ਅੱਜ ਵੀ ਚਰਖੀ ਪਿੰਡ ਦੇ ਪਸ਼ੂ ਪਾਲਕਾਂ ਕੋਲ ਹਨ। ਜਿਸ ਨਾਲ ਉਨ੍ਹਾਂ ਨੂੰ ਚੰਗਾ ਦੁੱਧ ਵੀ ਮਿਲ ਰਿਹਾ ਹੈ। ਇਸ ਦਾਅਵਤ ਪ੍ਰੋਗਰਾਮ ਵਿੱਚ ਪ੍ਰਵੇਸ਼ ’ਤੇ ਮੱਝ ਦੀ ਹਾਰ ਵਾਲੀ ਫੋਟੋ ਵੀ ਰੱਖੀ ਗਈ। ਜਿਸ ਵਿੱਚ ਲੋਕਾਂ ਨੇ ਆ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿਤੀ। ਇਸ ਪ੍ਰੋਗਰਾਮ ਵਿੱਚ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ ਨੇ ਪਸ਼ੂ ਪਾਲਕ ਸੁਖਬੀਰ ਦੇ ਮੱਝ ਪ੍ਰਤੀ ਪਿਆਰ ਦੀ ਭਰਪੂਰ ਸ਼ਲਾਘਾ ਕੀਤੀ।