
ਉਸ ਨੌਜਵਾਨ ਨੇ ਸਰਕਾਰ ਨਾਲ ਸਬੰਧਿਤ ਲੋਕਾਂ ਦੇ ਨਾਮ ਲਏ ਹਨ ਜਾਂ ਜਿਨ੍ਹਾਂ ਖਿਲਾਫ ਅਸੀਂ ਸੰਘਰਸ਼ ਕਰ ਰਹੇ ਹਾਂ।
ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ): ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਅੱਜ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਹੋਵੇਗੀ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ’ਤੇ ਅੜੇ ਹੋਏ ਹਨ ਅਤੇ ਐਮ.ਐਸ.ਪੀ. ’ਤੇ ਕਾਨੂੰਨੀ ਗਰੰਟੀ ਦੇਣ ਦੀ ਮੰਗ ਕਰ ਰਹੇ ਹਨ। ਅੱਜ ਦਿੱਲੀ ਦੀ ਸਿੰਘੂ ਹੱਦ 'ਤੇ ਕਿਸਾਨ ਅੰਦੋਲਨ ਦਾ 34 ਵਾਂ ਦਿਨ ਹੈ। ਕਿਸਾਨ ਅੰਦੋਲਨ ਦੌਰਾਨ ਬਹੁਤ ਸਾਰੇ ਲੋਕ ਜਿਵੇ ਨੌਜਵਾਨ ਲੜਕੇ ਕੁੜੀਆਂ ਇਸ ਅੰਦੋਲਨ 'ਚ ਫੜੇ ਗਏ ਹਨ ਜੋ ਕਿਸਾਨ ਅੰਦੋਲਨ ਨੂੰ ਕੁਰਾਹੇ ਪਾ ਰਹੇ ਸਨ ਤੇ ਪਰ ਅੱਜ ਵੀ ਕਿਸਾਨ ਜਥੇਬੰਦੀਆਂ ਨੇ ਇਕ ਵਿਅਕਤੀ ਦਾ ਪਰਦਾਫਾਸ਼ ਕਰ ਦਿੱਤਾ ਹੈ।
ਇਸ ਵਿਚਕਾਰ ਕਿਸਾਨ ਅੰਦੋਲਨ ਦੌਰਾਨ ਰੋਜਾਨਾ ਸਪੋਕਸਮੈਨ ਦੇ ਰਿਪੋਟਰ ਨੇ ਕੁੰਡਲੀ ਬਾਰਡਰ ਤੇ ਮੌਜੂਦ ਕਿਸਾਨ ਬਲਦੇਵ ਸਿਰਸਾ ਨਾਲ ਗੱਲਬਾਤ ਕੀਤੀ ਤੇ ਇਸ ਦੌਰਾਨ ਉਨ੍ਹਾਂ ਨੇ ਕਿਹਾ," ਰਾਮਪ੍ਰਕਾਸ਼ ਪੁੱਤਰ ਵਾਸ ਦੇਵ ਜੋ ਕਿ ਆਪਣੇ ਆਪ ਨੂੰ ਗੋਰਖਪੁਰ ਵਾਸੀ ਦੱਸਦਾ ਸੀ ਪਰ ਮੋਬਾਈਲ ਫੋਨ ਤੋਂ ਕੀਤੀ ਸਕੈਨ ਤੋਂ ਪਤਾ ਲੱਗਾ ਕਿ ਕੁੰਡਾਲੀ ਬਾਰਡਰ ਦਾ ਰਹਿਣ ਵਾਲਾ ਹੈ। ਉਹ ਧਰਨੇ ਤੇ ਬੈਠੇ ਕਿਸਾਨ ਨੂੰ ਨੌਜਵਾਨ ਨੇ ਪੁੱਛਿਆ ਕਿ ਘਰ ਚਾਹੀਦਾ ਹੈ ਪਰ ਉਨ੍ਹਾਂ ਨੇ ਕਿਹਾ ਕਿ ਹਾਂ ਜੀ ਤੇ ਉਸ ਤੋਂ ਬਾਅਦ ਨੌਜਵਾਨ ਨੇ ਕਿਹਾ, ਜੇਕਰ ਤੁਹਾਡੇ ਤੱਕ ਔਰਤ ਪੁਹੁੰਚਾਨੀ ਹੈ ਤੇ ਉਹ ਵੀ ਮਿਲ ਜਾਵੇਗੀ। ਇਸ ਤੋਂ ਬਾਅਦ ਕਿਸਾਨ ਵੀਰ ਉਸ ਦੀ ਗੱਲ ਸੁਣ ਹੈਰਾਨ ਹੋ ਗਿਆ ਤੇ ਫਿਰ ਕਿਸਾਨ ਵੀਰ ਨੇ ਜਗਜੀਤ ਸਿੰਘ ਧਾਲੇਵਾਲ ਨੂੰ ਸਾਰੀ ਗੱਲ ਦੱਸੀ ਤੇ ਫਿਰ ਉਨ੍ਹਾਂ ਨੇ ਮੇਨੂ ਫੋਨ ਕਰ ਕਿਹਾ ਕਿ ਪੁਛੋ ਇਹ ਨੌਜਵਾਨ ਕੌਣ ਹੈ ਕਿਥੋਂ ਆਇਆ ਹੈ ?
ਇਸ ਤੋਂ ਬਾਅਦ ਬਲਦੇਵ ਸਿਰਸਾ ਨੇ ਉਸ ਨੌਜਵਾਨ ਨਾਲ ਗੱਲਬਾਤ ਕੀਤੀ ਤੇ ਉਸਨੇ ਦੱਸਿਆ ਕਿ ਉਸਨੇ ਵੱਡੇ ਖੁਲਾਸੇ ਕੀਤੇ ਹਨ ਤੇ ਕੀ ਪਲਾਨ ਹੈ ਸਭ ਕੁਝ ਦੱਸਿਆ ਤੇ ਉਸ ਤੋਂ ਬਾਅਦ ਬਾਕੀ ਕਿਸਾਨ ਜਥੇਬੰਦੀਆਂ ਨੂੰ ਦੱਸਿਆ। ਨੌਜਵਾਨ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਾ ਕਿ ਉਸ ਨੇ ਦੱਸਿਆ ਕਿ ਉਸਦਾ ਕੀ ਪਲਾਨ ਹੈ ਤੇ ਗਿਰੋਹ ਵੀ ਹੈ, ਉਸਦੇ ਕੋਲ ਹਰ ਕਿਸਮ ਦੇ ਹਥਿਆਰ ਵੀ ਹਨ ਤੇ ਇਸ ਸੰਘਰਸ਼ ਨੂੰ ਕਿਸ ਤਰ੍ਹਾਂ ਖਿਡਾਉਣਾ ਹੈ ਇਹ ਵੀ ਦੱਸਿਆ ਤੇ ਉਸ ਦਾ ਸਬੰਧ ਵੱਡੇ ਵੱਡੇ ਆਦਮੀਆਂ ਨਾਲ ਵੀ ਹੈ। ਇਸ ਸਭ ਪੁੱਛਣ ਤੋਂ ਬਾਅਦ ਉਸ ਨੂੰ ਕੋਲੋਂ ਫੜਾ ਦਿੱਤਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਉਸ ਨੌਜਵਾਨ ਨੇ ਸਰਕਾਰ ਨਾਲ ਸਬੰਧਿਤ ਲੋਕਾਂ ਦੇ ਨਾਮ ਲਏ ਹਨ ਜਾਂ ਜਿਨ੍ਹਾਂ ਖਿਲਾਫ ਅਸੀਂ ਸੰਘਰਸ਼ ਕਰ ਰਹੇ ਹਾਂ। ਕੁੰਡਲੀ ਥਾਣੇ ਤੇ ਉਸ ਨੌਜਵਾਨ ਦੇ ਖਿਲਾਫ ਲਿਖਤੀ ਤੋਰ ਤੇ ਦਰਖ਼ਾਸਤ ਦਰਜ ਕੀਤੀ ਹੈ ਤੇ ਇਸ ਤੋਂ ਪਹਿਲਾ ਵੀ ਦਰਖ਼ਾਸਤ ਦਿੱਤੀ ਗਈ ਹੈ। ਪਹਿਲਾ ਵੀ ਕੀਤੀਆਂ ਦਰਖ਼ਾਸਤ ਦੇ ਖਿਲ਼ਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਜੇਕਰ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਦਾ ਸੰਘਰਸ਼ 'ਚ ਤਾਰਪੀੜ ਕਾਰਨ ਦੀ ਕੋਸ਼ਿਸ਼ ਕਰੇਗਾ ਤੇ ਕੇਂਦਰ ਸਰਕਾਰ ਤੇ ਹਰਿਆਣਾ ਪੁਲਿਸ ਜਿੰਮੇਵਾਰ ਹੋਵੇਗੀ।
ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਾਨੂੰ ਸਭ ਨੂੰ ਪ੍ਰਸ਼ਾਸਨ ਤੇ ਕੋਈ ਉਮੀਦ ਨਹੀਂ ਲਾਉਣੀ ਚਾਹੀਦੀ ਹੈ। ਇਸ ਸਿਰਫ ਇਸ ਕਰਕੇ ਹੈ ਕਿ ਕੌਈ ਵੀ ਜ਼ੁਬਾਨੀ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਹੈ ਤੇ ਇਕ ਗੱਲ ਜ਼ਰੂਰ ਹੈ ਇਸ ਲਈ 2 ਦਸੰਬਰ ਨੂੰ ਜੋ ਇਨ੍ਹਾਂ ਦੇ ਪਰਦੇਫਾਸ਼ ਕੀਤੇ ਹਨ ਉਸ ਨਾਲ ਸਭ ਦੇ ਕੰਨ ਖੜੇ ਕਰ ਦਿੱਤੇ ਹਨ ਜੇ ਕਿਸੇ ਵੀ ਤਰ੍ਹਾਂ ਦੀ ਹਰਕਤ ਜਾ ਗੱਲ ਹੋਈ ਹੈ ਤੇ ਸਾਡੇ ਜਿੰਮੇ ਲੱਗ ਜਾਣੀ ਹੈ ਤੇ ਅਸੀਂ ਉਨ੍ਹਾਂ ਨੂੰ ਸਭ ਦੱਸ ਦਿੱਤਾ ਪਰ ਉਨ੍ਹਾਂ ਨੇ ਕੁਝ ਨਹੀਂ ਕੀਤਾ ਪਰ ਬਲਦੇਵ ਸਿੰਘ ਸਿਰਸਾ ਨੇ ਸਮੁਚੇ ਜਗਤ ਨੂੰ ਦੱਸ ਦਿੱਤਾ ਹੈ ਕਿ ਬਹੁਤ ਸਾਰੇ ਲੋਕ ਫੜਾ ਦਿੱਤੇ ਹਨ ਪਰ ਉਧਰੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਮੀਡੀਆ ਰਹੀ ਸਮੁੱਚੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਸਰਕਾਰ ਦੇ ਮਨਸੂਬੇ ਕਿਸਾਨ ਦੇ ਪ੍ਰਤੀ ਠੀਕ ਨਹੀਂ ਹੈ ਤੇ ਸਰਕਾਰ ਦੇ ਗ਼ਲਤ ਅਨਸਰ ਹਨ ਉਨ੍ਹਾਂ ਕੋਲੋਂ ਕੁਝ ਵੀ ਕਰਵਾ ਸਕਦੀ ਹੈ। ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਪੂਰੇ ਜੋਸ਼ ਨਾਲ ਹੋਸ਼ ਕਾਇਮ ਰੱਖਣਾ ਜਿਵੇ ਪਹਿਲੇ ਇਨ੍ਹਾਂ ਲੋਕਾਂ ਨੂੰ ਫੜਾਇਆ ਉਸ ਤਰ੍ਹਾਂ ਹੀ ਸਾਡੇ ਤੱਕ ਗੱਲ ਪੁਹੁੰਚਾਉਣੀ ਤੇ ਪੂਰਾ ਸਾਥ ਦੇਣਾ ਹੈ ਅਤੇ ਇਸ ਤਰ੍ਹਾਂ ਦੇ ਲੋਕਾਂ ਤੋਂ ਬਚ ਰਹਿਣਾ ਤੇ ਜਿਸ ਤਰ੍ਹਾਂ ਇਹ ਅੰਦੋਲਨ ਸ਼ਾਂਤਮਈ ਸ਼ੁਰੂ ਕੀਤਾ ਸੀ ਤੇ ਉਸ ਤਰ੍ਹਾਂ ਹੀ ਸ਼ਾਂਤਮਈ ਢੰਗ ਨਾਲ ਜਾਰੀ ਰੱਖਣਾ ਹੈ।