
ਕੁਲਗਾਮ ਵਿਚ ਚੱਲ ਰਹੀ ਮੁੱਠਭੇੜ ਦੌਰਾਨ ਫ਼ੌਜ ਦੇ ਤਿੰਨ ਜਵਾਨ ਅਤੇ ਜੰਮੂ-ਕਸ਼ਮੀਰ ਪੁਲਿਸ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ।
ਜੰਮੂ ਕਸ਼ਮੀਰ - ਦੱਖਣੀ ਕਸ਼ਮੀਰ 'ਚ ਦੋ ਵੱਖ-ਵੱਖ ਮੁਕਾਬਲਿਆਂ 'ਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ ਪਰ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ।
ਕੁਲਗਾਮ ਵਿਚ ਚੱਲ ਰਹੀ ਮੁੱਠਭੇੜ ਦੌਰਾਨ ਫ਼ੌਜ ਦੇ ਤਿੰਨ ਜਵਾਨ ਅਤੇ ਜੰਮੂ-ਕਸ਼ਮੀਰ ਪੁਲਿਸ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ। ਇਸ ਘਟਨਾ ਵਿਚ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ, ਜਦਕਿ ਬਾਕੀਆਂ ਦੀ ਹਾਲਤ ਸਥਿਰ ਹੈ।
ਜੈਸ਼ ਦੇ ਪਾਕਿਸਤਾਨੀ ਸਰਗਨਾ ਸਮੇਤ 6 ਅੱਤਵਾਦੀ ਮਾਰੇ ਗਏ ਹਨ। ਇਨ੍ਹਾਂ 'ਚੋਂ 3 ਅੱਤਵਾਦੀ ਮਿਰਹਾਮਾ ਮੁਕਾਬਲੇ 'ਚ ਅਤੇ 3 ਅਨੰਤਨਾਗ 'ਚ ਮਾਰੇ ਗਏ ਹਨ। ਜੈਸ਼ ਦੇ ਅੱਤਵਾਦੀਆਂ ਕੋਲੋਂ M4 ਸੀਰੀਜ਼ ਅਤੇ ਦੋ ਏਕੇ ਰਾਈਫਲਾਂ ਬਰਾਮਦ ਹੋਈਆਂ ਹਨ। ਆਈਜੀਪੀ ਕਸ਼ਮੀਰ ਦੇ ਅਨੁਸਾਰ ਮਾਰੇ ਗਏ ਅੱਤਵਾਦੀਆਂ ਵਿੱਚੋਂ ਚਾਰ ਦੀ ਪਛਾਣ ਹੁਣ ਤੱਕ ਦੋ ਪਾਕਿਸਤਾਨੀ ਅਤੇ ਦੋ ਸਥਾਨਕ ਅੱਤਵਾਦੀਆਂ ਵਜੋਂ ਹੋਈ ਹੈ। ਬਾਕੀ ਦੋ ਦੀ ਪਛਾਣ ਜਾਰੀ ਹੈ।
ਇਹ ਮੁਕਾਬਲਾ ਦੱਖਣੀ ਕਸ਼ਮੀਰ ਦੇ ਕੁਲਗਾਮ ਅਤੇ ਅਨੰਤਨਾਗ ਜ਼ਿਲ੍ਹਿਆਂ ਵਿਚ ਹੋਇਆ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫ਼ੀਆ ਸੂਚਨਾਵਾਂ ਦੇ ਆਧਾਰ 'ਤੇ ਸੁਰੱਖਿਆ ਬਲਾਂ ਨੇ ਕੁਲਗਾਮ ਜ਼ਿਲ੍ਹੇ ਦੇ ਮਿਰਹਾਮਾ ਇਲਾਕੇ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ ਦੌਰਾਨ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ।
ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ, ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਇਸ ਮੁਕਾਬਲੇ 'ਚ 3 ਅੱਤਵਾਦੀ ਮਾਰੇ ਗਏ। ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਕਿਹਾ ਕਿ ਮੁਕਾਬਲੇ ਵਿਚ ਮਾਰੇ ਗਏ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਮੈਂਬਰ ਸਨ।
5 J&K
ਦੂਜਾ ਮੁਕਾਬਲਾ ਅਨੰਤਨਾਗ ਜ਼ਿਲੇ ਦੇ ਦੁਰੂ ਦੇ ਨੌਗਾਮ ਸ਼ਾਹਾਬਾਦ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਹੋਇਆ। ਇਸ ਮੁਕਾਬਲੇ 'ਚ 3 ਅੱਤਵਾਦੀ ਵੀ ਮਾਰੇ ਗਏ। ਗੋਲੀਬਾਰੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਆਈਜੀ ਕਸ਼ਮੀਰ ਨੇ ਇਕ ਟਵੀਟ 'ਚ ਕਿਹਾ, 'ਪ੍ਰਬੰਧਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 6 ਅੱਤਵਾਦੀ ਦੋ ਵੱਖ-ਵੱਖ ਮੁਕਾਬਲੇ 'ਚ ਮਾਰੇ ਗਏ। ਮਾਰੇ ਗਏ ਅੱਤਵਾਦੀਆਂ 'ਚੋਂ 4 ਦੀ ਪਛਾਣ ਹੁਣ ਤੱਕ ਦੋ ਪਾਕਿਸਤਾਨੀ ਅਤੇ ਦੋ ਸਥਾਨਕ ਅੱਤਵਾਦੀਆਂ ਵਜੋਂ ਹੋਈ ਹੈ। ਜਦਕਿ ਬਾਕੀ ਦੋ ਅੱਤਵਾਦੀਆਂ ਦੀ ਪਛਾਣ ਕੀਤੀ ਜਾ ਰਹੀ ਹੈ।