ਮੌਸਮ ਵਿਭਾਗ ਵਲੋ ਪੰਜਾਬ ਲਈ ਓਰੇਂਜ ਅਲਰਟ ਜਾਰੀ

By : GAGANDEEP

Published : Dec 30, 2022, 8:38 am IST
Updated : Dec 30, 2022, 8:38 am IST
SHARE ARTICLE
photo
photo

ਅੱਜ ਨਿਕਲੇਗੀ ਧੁੱਪ ਪਰ 31 ਦਸੰਬਰ ਬਾਅਦ ਵਿਗੜੇਗਾ ਮੌਸਮ, ਮੀਂਹ ਬਾਅਦ ਵਧੇਗੀ ਠੰਢ

 

ਚੰਡੀਗੜ੍ਹ : ਪੰਜਾਬ ’ਚ ਅੱਜ ਕੁੱਝ ਕੁ ਥਾਵਾਂ ਹਲਕੀ ਬੂੰਦ ਬਾਂਦੀ ਨੂੰ ਛੱਡ ਕੇ ਮੌਸਮ ਠੀਕ ਰਿਹਾ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਮੁਤਾਬਕ ਉੱਤਰੀ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਹਿਸਿਆਂ ਵਿਚ 30 ਦਸੰਬਰ ਤਕ ਦਿਨ ਵੇਲੇ ਧੁੱਪ ਰਹੇਗੀ।

ਪਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਵਿਚ ਹਲਕੀ ਬਾਰਿਸ ਹੋ ਸਕਦੀ ਹੈ। ਇਸ ਤੋਂ ਬਾਅਦ 31 ਦਸੰਬਰ ਤੋਂ ਪੰਜਾਬ ’ਚ ਸੀਤ ਲਹਿਰ ਤੇਜ ਹੋ ਜਾਵੇਗੀ ਅਤੇ ਸੰਘਣੀ ਧੁੰਦ ਛਾਈ ਰਹੇਗੀ।

3 ਜਨਵਰੀ ਤਕ ਮੌਸਮ ਅਜਿਹਾ ਹੀ ਰਹੇਗਾ। ਸੰਘਣੀ ਧੁੰਦ ਅਤੇ ਸੀਤ ਲਹਿਰ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਵਿਜ਼ੀਬਿਲਟੀ ਬਹੁਤ ਘੱਟ ਹੋਵੇਗੀ। ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਬਠਿੰਡਾ ਸੂਬੇ ਦਾ ਸਭ ਤੋਂ ਠੰਢਾ ਰਿਹਾ। ਇਥੇ ਘੱਟੋ-ਘੱਟ ਤਾਪਮਾਨ 1.0 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ। ਮੰਗਲਵਾਰ ਨੂੰ ਇਹ 1.4 ਡਿਗਰੀ ਸੈਲਸੀਅਸ ਸੀ। ਘੱਟੋ-ਘੱਟ ਤਾਪਮਾਨ ਨਵਾਂਸ਼ਹਿਰ ’ਚ 1.5, ਅੰਮ੍ਰਿਤਸਰ ਵਿਚ 2.9, ਮੁਕਤਸਰ ਵਿਚ 2.9, ਹੁਸ਼ਿਆਰਪੁਰ ’ਚ 3.4, ਮੋਗਾ ’ਚ 3.8, ਰੂਪਨਗਰ ’ਚ 4.5, ਜਲੰਧਰ ’ਚ 4.6, ਲੁਧਿਆਣਾ ਵਿਚ 6.4 ਅਤੇ ਪਟਿਆਲਾ ’ਚ 6.8 ਰਿਹਾ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement