Kamya Karthikeyan Conquers 7 Continents : ਕਾਮਿਆ ਕਾਰਤੀਕੇਅਨ ਨੇ 7 ਮਹਾਦੀਪਾਂ ਦੀਆਂ ਸੱਭ ਤੋਂ ਉੱਚੀਆਂ ਚੋਟੀਆਂ ਨੂੰ ਕੀਤਾ ਫ਼ਤਿਹ
Published : Dec 30, 2024, 12:16 pm IST
Updated : Dec 30, 2024, 12:16 pm IST
SHARE ARTICLE
Kamya Karthikeyan conquers the highest peaks of 7 continents Latest News in Punjabi
Kamya Karthikeyan conquers the highest peaks of 7 continents Latest News in Punjabi

ਵਿਸ਼ਵ ਦੀ ਸੱਭ ਤੋਂ ਘੱਟ ਉਮਰ ਦੀ ਮਹਿਲਾ ਪਰਬਤਾਰੋਹੀ ਬਣ ਕੇ ਰਚਿਆ ਇਤਿਹਾਸ

Kamya Karthikeyan conquers the highest peaks of 7 continents Latest News in Punjabi : ਨਵੀਂ ਦਿੱਲੀ: ਇੰਡੀਅਨ ਨੇਵੀ ਚਿਲਡਰਨ ਸਕੂਲ (ਮੁੰਬਈ) ਦੀ 12ਵੀਂ ਜਮਾਤ ਦੀ ਵਿਦਿਆਰਥਣ ਕਾਮਿਆ ਕਾਰਤੀਕੇਅਨ ਨੇ ਇਤਿਹਾਸ ਰਚ ਦਿਤਾ ਹੈ। ਉਸ ਨੇ ਸੱਭ ਤੋਂ ਘੱਟ ਉਮਰ ਦੀਆਂ ਮਹਿਲਾ ਪਰਬਤਾਰੋਹੀਆਂ 'ਚ ਅਪਣਾ ਨਾਂ ਦਰਜ ਕਰਵਾਇਆ ਗਿਆ ਹੈ। 17 ਸਾਲਾ ਕਾਮਿਆ ਕਾਰਤੀਕੇਅਨ ਨੇ 7 ਮਹਾਦੀਪਾਂ ਦੀਆਂ ਸੱਭ ਤੋਂ ਉੱਚੀਆਂ ਚੋਟੀਆਂ 'ਤੇ ਚੜ੍ਹਨ ਵਾਲੀ ਦੁਨੀਆ ਦੀ ਸੱਭ ਤੋਂ ਘੱਟ ਉਮਰ ਦੀ ਮਹਿਲਾ ਪਰਬਤਾਰੋਹੀ ਬਣ ਗਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕਾਮਿਆ ਦੀ ਇਸ ਪ੍ਰਾਪਤੀ ’ਚ ਮਾਊਂਟ ਕਿਲੀਮੰਜਾਰੋ (ਅਫ਼ਰੀਕਾ), ਮਾਊਂਟ ਐਲਬਰਸ (ਯੂਰਪ), ਮਾਊਂਟ ਕੋਸੀਸਜ਼ਕੋ (ਆਸਟ੍ਰੇਲੀਆ), ਮਾਊਂਟ ਐਕੋਨਕਾਗੁਆ (ਦੱਖਣੀ ਅਮਰੀਕਾ), ਮਾਊਂਟ ਡੇਨਾਲੀ (ਉੱਤਰੀ ਅਮਰੀਕਾ), ਮਾਊਂਟ ਐਵਰੈਸਟ (ਏਸ਼ੀਆ), ਮਾਊਂਟ ਵਿੰਸਨ (ਅੰਟਾਰਕਟਿਕਾ) ਦੀਆਂ ਚੋਟੀਆਂ ਸ਼ਾਮਲ ਹਨ।

ਕਾਮਿਆ ਨੇ 24 ਦਸੰਬਰ 2024 ਨੂੰ ਚਿਲੀ ਦੇ ਸਮੇਂ ਅਨੁਸਾਰ ਸ਼ਾਮ 5:20 ਵਜੇ ਅੰਟਾਰਕਟਿਕਾ ਦੀ ਮਾਊਂਟ ਵਿਨਸਨ ਚੋਟੀ ਨੂੰ ਫ਼ਤਿਹ ਕਰ ਕੇ ਇਹ ਇਤਿਹਾਸਕ ਉਪਲਬਧੀ ਹਾਸਲ ਕੀਤੀ। ਕਾਮਿਆ ਦੇ ਨਾਲ ਇਸ ਸ਼ਾਨਦਾਰ ਯਾਤਰਾ ’ਤੇ ਉਸ ਦੇ ਪਿਤਾ ਭਾਰਤੀ ਜਲ ਸੈਨਾ ਦੇ ਕਮਾਂਡਰ ਐਸ. ਕਾਰਤੀਕੇਅਨ ਵੀ ਮੌਜੂਦ ਸਨ। ਦੋਵਾਂ ਨੇ ਅੰਟਾਰਕਟਿਕਾ ਦੀ ਇਸ 16,055 ਫ਼ੁਟ ਉੱਚੀ ਚੋਟੀ ਨੂੰ ਫ਼ਤਿਹ ਕਰ ਕੇ ਨਵੀਂ ਮਿਸਾਲ ਕਾਇਮ ਕੀਤੀ ਹੈ।

(For more Punjabi news apart from Kamya Karthikeyan conquers the highest peaks of 7 continents Latest News in Punjabi stay tuned to Rozana Spokesman)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement