Snowfall in himachal Pradesh: ਹਿਮਾਚਲ 'ਚ ਢਾਈ ਫੁੱਟ ਤਕ ਜੰਮੀ ਬਰਫ਼, 340 ਸੜਕਾਂ ਬੰਦ
Published : Dec 30, 2024, 9:31 am IST
Updated : Dec 30, 2024, 9:57 am IST
SHARE ARTICLE
Two and a half feet of snow in Himachal, 340 roads closed
Two and a half feet of snow in Himachal, 340 roads closed

ਕਸ਼ਮੀਰ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਰੱਦ ਕਰ ਦਿਤੀਆਂ ਗਈਆਂ ਹਨ

 

Snow in Himachal: ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਹਿਮਾਚਲ ਦੀਆਂ 340 ਸੜਕਾਂ 'ਤੇ ਆਵਾਜਾਈ ਬੰਦ ਕਰ ਦਿਤੀ ਗਈ ਹੈ। ਚਿਤਕੁਲ 'ਚ ਢਾਈ ਫੁੱਟ ਤੋਂ ਜ਼ਿਆਦਾ ਬਰਫ਼ ਪਈ ਹੈ, ਜਿਸ ਕਾਰਨ ਕਈ ਸੈਲਾਨੀ ਫ਼ਸੇ ਹੋਏ ਹਨ।

ਕਸ਼ਮੀਰ ਵਿਚ ਬਰਫ਼ਬਾਰੀ ਕਾਰਨ ਸ੍ਰੀਨਗਰ-ਲੇਹ ਸੜਕ ਬੰਦ ਹੈ। ਕਸ਼ਮੀਰ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਰੱਦ ਕਰ ਦਿਤੀਆਂ ਗਈਆਂ ਹਨ। ਕਰੀਬ 1800 ਵਾਹਨ ਫ਼ਸੇ ਹੋਏ ਹਨ। ਗੰਦਰਬਲ, ਸੋਨਮਰਗ, ਪਹਿਲਗਾਮ, ਗੁੰਡ, ਬਾਰਾਮੂਲਾ ਸਮੇਤ ਕਈ ਥਾਵਾਂ 'ਤੇ ਤਾਪਮਾਨ ਮਨਫੀ 10 ਤੋਂ 22 ਡਿਗਰੀ ਤਕ ਪਹੁੰਚ ਗਿਆ।

ਇੱਥੇ ਇੱਕ ਫੁੱਟ ਤੱਕ ਬਰਫ਼ਬਾਰੀ ਹੋਈ, ਜਿਸ ਕਾਰਨ ਕਰੀਬ 2 ਹਜ਼ਾਰ ਸੈਲਾਨੀ ਵੱਖ-ਵੱਖ ਥਾਵਾਂ 'ਤੇ ਫਸ ਗਏ। ਸਥਾਨਕ ਕਸ਼ਮੀਰੀਆਂ ਨੇ ਘਰਾਂ ਅਤੇ ਮਸਜਿਦਾਂ ਦੇ ਦਰਵਾਜ਼ੇ ਖੋਲ੍ਹ ਦਿਤੇ। ਉਨ੍ਹਾਂ ਨੂੰ ਰਹਿਣ ਲਈ ਜਗ੍ਹਾ, ਕੰਬਲ ਅਤੇ ਰਜਾਈਆਂ ਦੇ ਨਾਲ-ਨਾਲ ਗਰਮ ਖਾਣ-ਪੀਣ ਦੀਆਂ ਚੀਜ਼ਾਂ ਵੀ ਦਿਤੀਆਂ ਗਈਆਂ।

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਅਗਲੇ 24 ਘੰਟਿਆਂ 'ਚ 3 ਹਜ਼ਾਰ ਮੀਟਰ ਤੋਂ ਜ਼ਿਆਦਾ ਦੀ ਉਚਾਈ 'ਤੇ ਬਰਫ਼ ਖਿਸਕਣ (ਬਰਫ ਡਿੱਗਣ) ਦਾ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਬਰਫ਼ਬਾਰੀ ਕਾਰਨ ਪਾਂਡੂਕੇਸ਼ਵਰ-ਬਦਰੀਨਾਥ ਵਿਚਾਲੇ ਬਦਰੀਨਾਥ ਰਾਸ਼ਟਰੀ ਰਾਜਮਾਰਗ ਬੰਦ ਹੈ।
 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement