
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਰਾਹੁਲ ਸਿਨਹਾ ਨੇ ਬੁੱਧਵਾਰ ਨੂੰ ਪਾਰਟੀ ਕਰਮਚਾਰੀਆਂ ਨੂੰ ਸਲਾਹ ਦਿਤੀ ਕਿ ਰੈਲੀਆਂ ਵਿਚ ਹਿਸਾ ਲੈਂਦੇ ਸਮੇਂ ਆਤਮ ਸੁਰੱਖਿਆ...
ਮਿਦਨਾਪੁਰ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸਕੱਤਰ ਰਾਹੁਲ ਸਿਨਹਾ ਨੇ ਬੁੱਧਵਾਰ ਨੂੰ ਪਾਰਟੀ ਕਰਮਚਾਰੀਆਂ ਨੂੰ ਸਲਾਹ ਦਿਤੀ ਕਿ ਰੈਲੀਆਂ ਵਿਚ ਹਿਸਾ ਲੈਂਦੇ ਸਮੇਂ ਆਤਮ ਸੁਰੱਖਿਆ ਲਈ ਲਾਠੀ ਅਪਣੇ ਕੋਲ ਰਖਣੀ ਚਾਹੀਦੀ ਹੈ।
Amit Shah rally violence: Bengal BJP leader Rahul Sinha tells workers to 'arm themselves'; governor seeks report from Mamata - Firstpost https://t.co/MmYJm1BwfV
— Rahul Sinha (@RahulSinhaBJP) January 30, 2019
ਰਾਹੁਲ ਸਿਨਹਾ ਦਾ ਇਹ ਬਿਆਨ ਪੂਰਬੀ ਮਿਦਨਾਪੁਰ ਜਿਲ੍ਹੇ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਇਕ ਰੈਲੀ ਤੋਂ ਬਾਅਦ ਉਥੇ ਕਥਿਤ ਤੌਰ 'ਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਕੈਡਰ ਵਲੋਂ ਭਾਜਪਾ ਦੇ ਕਰਮਚਾਰੀਆਂ ਉਤੇ ਕਥਿਤ ਹਮਲੇ ਦੇ ਇਕ ਦਿਨ ਬਾਅਦ ਸਾਹਮਣੇ ਆਇਆ ਹੈ। ਸਿਨਹਾ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੀ ਪਾਰਟੀ ਕਰਮਚਾਰੀਆਂ ਉਤੇ ਹਮਲਾ ਕੀਤਾ ਗਿਆ।
Carry Lathis to Rallies For Defence: BJP’s Rahul Sinha to Workers https://t.co/Jir7PnE5gN
— Rahul Sinha (@RahulSinhaBJP) January 30, 2019
ਅਜਿਹੇ ਵਿਚ ਮੈਂ ਸਲਾਹ ਦੇਣਾ ਚਾਹਾਂਗਾ ਕਿ ਪਾਰਟੀ ਵਲੋਂ ਆਯੋਜਿਤ ਰੈਲੀਆਂ ਵਿਚ ਹਿੱਸਾ ਲੈਂਦੇ ਸਮੇਂ ਆਤਮਰੱਖਿਆ ਵਿਚ ਉਨ੍ਹਾਂ ਨੂੰ ਡਾਂਗਾਂ ਰਖਣਿਆਂ ਚਾਹੀਦੀਆਂ ਹਨ। ਜੇਕਰ ਤੁਹਾਡੇ ਉਤੇ ਹਮਲਾ ਹੁੰਦਾ ਹੈ ਤਾਂ ਤੁਸੀਂ ਖੁਦ ਦੀ ਰੱਖਿਆ ਕਰ ਸਕੋ। ਸਿਨਹਾ ਨੇ ਇਸ ਬਾਰੇ ਕਿਹਾ ਕਿ ਸਾਡੀ ਸ਼ਕਤੀ ਵੇਖ ਕੇ ਟੀਐਮਸੀ ਡਰ ਗਈ ਹੈ, ਇਸਲਈ ਹਿੰਸਾ ਕਰ ਰਹੀ ਹੈ। ਇਹ ਬਦਕਿਸਮਤੀ ਭਰਿਆ ਹੈ ਕਿ ਇਹ ਸੱਭ ਕੁੱਝ ਪੁਲਿਸ ਦੇ ਸਾਹਮਣੇ ਹੋਇਆ। ਰਾਹੁਲ ਸਿਨਹਾ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਹਮਲਾ ਕਰਨ ਵਾਲਿਆਂ ਨੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ।
BJP Rally
ਸਾਹਮਣੇ ਆਈ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਬੱਸਾਂ ਦੇ ਸ਼ੀਸ਼ੇ ਤੋੜੇ ਗਏ ਹਨ ਅਤੇ ਕੁੱਝ ਮੋਟਰਸਾਇਕਲਾਂ ਨੂੰ ਅੱਗ ਲਗਾ ਦਿਤੀ ਗਈ ਹੈ। ਧਿਆਨ ਯੋਗ ਹੈ ਕਿ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਮੰਗਲਵਾਰ ਨੂੰ ਪੂਰਬੀ ਮਿਦਨਾਪੁਰ ਵਿਚ ਰੈਲੀ ਕਰਨ ਪੁੱਜੇ ਸਨ। ਇਸ ਦੌਰਾਨ ਮੈਦਾਨ ਤੋਂ ਬਾਹਰ ਖੜੀ ਬੱਸਾਂ ਅਤੇ ਹੋਰ ਗੱਡੀਆਂ ਵਿਚ ਤੋੜਫੋੜ ਕੀਤੀ ਗਈ। ਬੀਜੇਪੀ ਨੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ 'ਤੇ ਇਲਜ਼ਾਮ ਲਗਾਇਆ ਹੈ ਕਿ ਇਹ ਤੋੜਫੋੜ ਉਸਦੇ ਇਸ਼ਾਰੇ 'ਤੇ ਕੀਤੀ ਗਈ ਹੈ।