
ਦੋਸ਼ੀ ਮਨੀਸ਼ 'ਤੇ ਪਹਿਲਾਂ ਤੋਂ ਹੀ ਕਤਲ ਦੀ ਕੋਸ਼ਿਸ਼ ਕਰਨ, ਅਗਵਾ ਕਰਨ ਅਤੇ ਅੱਧਾ ਦਰਜਨ ਤੋਂ ਵੱਧ ਦੂਜੇ ਅਪਰਾਧਾਂ ਦੇ ਦੋਸ਼ ਲਗੇ ਹਨ।
ਮੰਦਸੌਰ : ਮੰਦਸੌਰ ਦੇ ਮਿਉਂਸਿਪਲ ਪ੍ਰਧਾਨ ਅਤੇ ਭਾਜਪਾ ਨੇਤਾ ਪ੍ਰਲਾਦ ਬੰਧਵਾਰ ਨੂੰ ਬੀਤੇ ਦਿਨ ਗੋਲੀ ਮਾਰ ਦਿਤੀ ਗਈ ਸੀ। ਉਹਨਾਂ ਦੇ ਕਤਲ ਦੇ ਦੋਸ਼ ਅਧੀਨ ਪੁਲਿਸ ਨੇ ਮਨੀਸ਼ ਬੈਰਾਗੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਪੁਲਿਸ ਨੇ ਰਾਜਸਥਾਨ ਦੇ ਪ੍ਰਤਾਪਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਉਹ ਭਾਜਪਾ ਦੇ ਵਰਕਰ ਹਨ। ਪੁਲਿਸ ਉਸ ਨੂੰ ਮੰਦਸੌਰ ਲੈ ਕੇ ਆਈ ਹੈ। ਦੋਸ਼ੀ ਮਨੀਸ਼ 'ਤੇ ਪਹਿਲਾਂ ਤੋਂ ਹੀ ਕਤਲ ਦੀ ਕੋਸ਼ਿਸ਼ ਕਰਨ, ਅਗਵਾ ਕਰਨ ਅਤੇ ਅੱਧਾ ਦਰਜਨ ਤੋਂ ਵੱਧ ਦੂਜੇ ਅਪਰਾਧਾਂ ਦੇ ਦੋਸ਼ ਲਗੇ ਹਨ।
BJP leader Prahlad Bandhwar
ਬੰਧਵਾਰ 'ਤੇ ਇਕ ਬਾਈਕ ਸਵਾਰ ਨੇ ਗੋਲੀਆਂ ਨਾਲ ਉਸ ਵੇਲ੍ਹੇ ਹਮਲਾ ਕੀਤਾ ਸੀ ਜਦ ਉਹ ਸਹਿਕਾਰੀ ਬੈਂਕ ਦੇ ਸਾਹਮਣੇ ਖੜੇ ਸਨ। ਉਹਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇਕ ਜ਼ਮੀਨੇ ਦੇ ਪੱਟੇ ਨੂੰ ਲੈ ਕੇ ਹੋਏ ਵਿਵਾਦ ਵਿਚ ਬੰਧਵਾਰ ਨੂੰ ਗੋਲੀ ਮਾਰੀ ਗਈ ਸੀ। ਜਾਣਕਾਰੀ ਮੁਤਾਬਕ ਵਾਰਦਾਤ ਤੋਂ ਪਹਿਲਾ ਬੈਰਾਗੀ ਨੇ ਭਾਜਪਾ ਨੇਤਾ ਲੋਕੇਂਦਰ ਯਾਦਵ ਦੀ ਦੁਕਾਨ 'ਤੇ ਬੰਧਵਾਰ ਨਾਲ ਮੁਲਾਕਾਤ ਕੀਤੀ ਸੀ। ਬੈਰਾਗੀ ਨੇ ਬੰਧਵਾਰ ਨੂੰ ਜੈ ਸ਼੍ਰੀ ਰਾਮ ਕਿਹਾ। ਇਸੇ ਦੌਰਾਨ ਦੋਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਿੱਖੀ ਬਹਿਸ ਸ਼ੁਰੂ ਹੋ ਗਈ।
Murder Case
ਇਸ ਤੋਂ ਬਾਅਦ ਬੈਰਾਗੀ ਨੇ ਪਿਸਤੌਲ ਕੱਢ ਕੇ ਬੰਧਵਾਰ 'ਤੇ ਗੋਲੀਆਂ ਚਲਾ ਦਿਤੀਆਂ। ਗੋਲੀ ਮਾਰਨ ਤੋਂ ਬਾਅਦ ਬੈਰਾਗੀ ਹਾਦਸੇ ਵਾਲੀ ਥਾਂ 'ਤੇ ਅਪਣੀ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਬੰਧਵਾਰ ਦੀ ਪਛਾਣ ਕੀਤੀ ਅਤੇ ਉਹਨਾਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤ ਐਲਾਨ ਕਰ ਦਿਤਾ। 20 ਜੂਨ 1962 ਨੂੰ ਪੈਦਾ ਹੋਏ ਪ੍ਰਹਲਾਦ ਬੰਧਵਾਰ ਭਾਰਤੀ ਜਨਤਾ ਪਾਰਟੀ ਦੇ ਨੇਤਾ ਸਨ। ਉਹ 80 ਦੇ ਦਹਾਕੇ ਤੋਂ ਹੀ ਪਾਰਟੀ ਨਾਲ ਜੁੜੇ ਹੋਏ ਸਨ।