ਪਟਿਆਲਾ ਹਾਊਸ ਕੋਰਟ ਨੇ ਸੁਣਾਇਆ ਫੈਸਲਾ, 6 ਜਨਵਰੀ ਤੋਂ ਜੇਲ 'ਚ ਬੰਦ ਸੀ ਦੋਸ਼ੀ
ਏਅਰ ਇੰਡੀਆ ਫਲਾਈਟ 'ਚ ਔਰਤ ਨਾਲ ਇਤਰਾਜ਼ਯੋਗ ਹਰਕਤ ਕਰਨ ਦਾ ਮਾਮਲਾ
ਦੋਸ਼ੀ ਸ਼ੰਕਰ ਮਿਸ਼ਰਾ ਨੂੰ ਮਿਲੀ ਜ਼ਮਾਨਤ
ਪਟਿਆਲਾ ਹਾਊਸ ਕੋਰਟ ਨੇ ਇਕ ਲੱਖ ਦੇ ਜ਼ਮਾਨਤ ਬਾਂਡ 'ਤੇ ਕੀਤਾ ਰਿਹਾਅ
-------
ਨਵੀਂ ਦਿੱਲੀ : ਏਅਰ ਇੰਡੀਆ ਦੀ ਫਲਾਈਟ 'ਚ ਬਜ਼ੁਰਗ ਔਰਤ 'ਤੇ ਪਿਸ਼ਾਬ ਕਰਨ ਦੇ ਦੋਸ਼ੀ ਸ਼ੰਕਰ ਮਿਸ਼ਰਾ ਨੂੰ ਜ਼ਮਾਨਤ ਮਿਲ ਗਈ ਹੈ। ਪਟਿਆਲਾ ਹਾਊਸ ਕੋਰਟ ਨੇ ਮੰਗਲਵਾਰ ਨੂੰ ਉਸ ਨੂੰ ਇਕ ਲੱਖ ਦੇ ਜ਼ਮਾਨਤ ਬਾਂਡ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਉਹ 6 ਜਨਵਰੀ ਤੋਂ ਪੁਲਿਸ ਹਿਰਾਸਤ ਵਿੱਚ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ 'ਚ ਲੱਗੇ ਸਮਾਰਟ ਕੈਮਰਿਆਂ ਬਾਰੇ RTI ਵਿਚ ਹੋਇਆ ਵੱਡਾ ਖ਼ੁਲਾਸਾ, ਪੜ੍ਹੋ ਵੇਰਵਾ
ਜ਼ਮਾਨਤ ਦਾ ਫੈਸਲਾ ਵਧੀਕ ਸੈਸ਼ਨ ਜੱਜ ਹਰਜੋਤ ਸਿੰਘ ਭੱਲਾ ਦੀ ਅਦਾਲਤ ਨੇ ਸੁਣਾਇਆ। ਅਦਾਲਤ ਨੇ ਸੋਮਵਾਰ ਨੂੰ ਸੁਣਵਾਈ ਪੂਰੀ ਕਰਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦਿੱਲੀ ਪੁਲਿਸ ਨੇ ਮਿਸ਼ਰਾ 'ਤੇ ਜਾਂਚ 'ਚ ਸਹਿਯੋਗ ਨਾ ਦੇਣ ਦਾ ਦੋਸ਼ ਲਗਾਉਂਦਿਆਂ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ ਸੀ। ਦੋਸ਼ੀ ਸ਼ੰਕਰ ਨੇ ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਨਸ਼ੇ ਦੀ ਹਾਲਤ 'ਚ ਇਕ ਔਰਤ 'ਤੇ ਪਿਸ਼ਾਬ ਕਰ ਦਿੱਤਾ ਸੀ।
ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ 'ਚ ਬਹਿਸ ਸੁਣਨ ਤੋਂ ਬਾਅਦ ਜਸਟਿਸ ਭੱਲਾ ਨੇ ਕਿਹਾ ਸੀ ਕਿ ਜਾਂਚ ਏਜੰਸੀ ਵੱਲੋਂ ਨਾਮਜ਼ਦ ਕੀਤਾ ਗਿਆ ਗਵਾਹ ਉਨ੍ਹਾਂ ਦੇ ਹੱਕ 'ਚ ਗਵਾਹੀ ਨਹੀਂ ਦੇ ਰਿਹਾ ਹੈ। ਸ਼ਿਕਾਇਤਕਰਤਾ ਦੇ ਬਿਆਨ ਅਤੇ ਇਲਾ ਬੈਨਰਜੀ (ਗਵਾਹ) ਦੇ ਬਿਆਨ ਆਪਸ ਵਿਚ ਰਲਦੇ ਨਹੀਂ ਹਨ ਹੈ।
ਹਾਲਾਂਕਿ, ਦੋਸ਼ੀ ਸ਼ੰਕਰ ਮਿਸ਼ਰਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮਹਿਲਾ ਸ਼ਿਕਾਇਤਕਰਤਾ ਨੇ ਘਟਨਾ ਤੋਂ ਬਾਅਦ ਟਿਕਟ ਲਈ ਮੁਆਵਜ਼ਾ ਮੰਗਿਆ ਸੀ ਅਤੇ ਦੋਸ਼ੀ ਵਿਰੁੱਧ ਕੋਈ ਕਾਰਵਾਈ ਨਾ ਕਰਨ ਲਈ ਸਹਿਮਤ ਹੋ ਗਈ ਸੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਪਿਛਲੇ ਸਾਲਾਂ ਮੁਕਾਬਲੇ ਲਿੰਗ ਅਨੁਪਾਤ 'ਚ ਹੋਇਆ ਵੱਡਾ ਸੁਧਾਰ : ਡਾ. ਬਲਜੀਤ ਕੌਰ
ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਡੀਜੀਸੀਏ ਨੇ ਏਅਰਲਾਈਨ 'ਤੇ 30 ਲੱਖ ਦਾ ਜੁਰਮਾਨਾ ਲਗਾਇਆ ਹੈ। ਨਾਲ ਹੀ, ਪਾਇਲਟ ਦਾ ਲਾਇਸੈਂਸ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਦੂਜੇ ਪਾਸੇ ਏਅਰਲਾਈਨਜ਼ ਦੇ ਸੀਈਓ ਕੈਂਪਬੈਲ ਵਿਲਸਨ ਨੇ ਜਨਵਰੀ ਦੇ ਪਹਿਲੇ ਹਫ਼ਤੇ ਹੀ 4 ਕਰੂ ਮੈਂਬਰਾਂ ਅਤੇ ਇੱਕ ਪਾਇਲਟ ਨੂੰ ਡਿਊਟੀ ਤੋਂ ਹਟਾ ਦਿੱਤਾ ਹੈ। ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਏਅਰਲਾਈਨਜ਼ ਵੀ ਆਪਣੀਆਂ ਅਲਕੋਹਲ ਸੇਵਾ ਨੀਤੀਆਂ ਦੀ ਸਮੀਖਿਆ ਕਰ ਰਹੀਆਂ ਹਨ। ਏਅਰ ਇੰਡੀਆ ਨੇ ਮੰਨਿਆ ਕਿ ਇਨ੍ਹਾਂ ਮਾਮਲਿਆਂ ਨੂੰ ਫਲਾਈਟ ਅਤੇ ਏਅਰਪੋਰਟ 'ਤੇ ਬਿਹਤਰ ਤਰੀਕੇ ਨਾਲ ਸੰਭਾਲਿਆ ਜਾ ਸਕਦਾ ਸੀ।