Yamuna River Row : ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਦਿਤੀਆਂ ਵਧਾਈਆਂ
Published : Jan 31, 2025, 1:41 pm IST
Updated : Jan 31, 2025, 1:41 pm IST
SHARE ARTICLE
Kejriwal congratulates the people of Delhi Latest News in Punjabi
Kejriwal congratulates the people of Delhi Latest News in Punjabi

Yamuna River Row : ਕਿਹਾ, ਸਾਡੇ ਸਾਰਿਆਂ ਦੇ ਸੰਘਰਸ਼ ਨੂੰ ਫਲ ਮਿਲਿਆ

Kejriwal congratulates the people of Delhi Latest News in Punjabi : ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਸੋਸ਼ਲ ਮੀਡੀਆ X ਰਾਹੀਂ ਵਧਾਈਆਂ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਯਮੁਨਾ ਨਦੀ ਦੇ ਜ਼ਹਿਰੀਲੇ ਪਾਣੀ ਲਈ ਜੋ ਲੜਾਈ ਲੜੀ ਸੀ ਉਸ ਨੂੰ ਬਲ ਮਿਲਿਆ ਹੈ। ਇਸ ਨਾਲ ਦਿੱਲੀ ਦੇ ਪਾਣੀ ਦੇ ਵੱਡੇ ਸੰਕਟ ਤੋਂ ਬਚਾਅ ਹੋਇਆ ਹੈ। ਇਸ ਲਈ ਮੈਂ ਦਿੱਲੀ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਨੇ ਅਪਣੇ ਸੋਸ਼ਲ ਮੀਡੀਆ X ਹੈਂਡਲ ’ਤੇ ਪੋਸਟ ਕਰਦਿਆਂ ਲਿਖਿਆ ਕਿ ਦਿੱਲੀ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈਆਂ। ਸਾਡੇ ਸਾਰਿਆਂ ਦੇ ਸੰਘਰਸ਼ ਨੂੰ ਫਲ ਮਿਲਿਆ। ਦਿੱਲੀ ਭੇਜਿਆ ਜਾ ਰਿਹਾ ਜ਼ਹਿਰੀਲਾ ਪਾਣੀ ਹੁਣ ਬੰਦ ਹੋ ਗਿਆ ਹੈ। ਦਿੱਲੀ ਆਉਣ ਵਾਲੇ ਪਾਣੀ ਵਿਚ ਅਮੋਨੀਆ ਦੀ ਮਾਤਰਾ 7 ਪੀਪੀਐਮ ਤੋਂ ਘੱਟ ਕੇ 2 ਪੀਪੀਐਮ ਹੋ ਗਈ ਹੈ। ਜੇ ਅਸੀਂ ਆਵਾਜ਼ ਨਾ ਉਠਾਈ ਹੁੰਦੀ ਅਤੇ ਲੜਾਈ ਨਾ ਲੜੀ ਹੁੰਦੀ, ਤਾਂ ਅੱਜ ਦਿੱਲੀ ਦੀ ਅੱਧੀ ਆਬਾਦੀ ਨੂੰ ਪਾਣੀ ਨਾ ਮਿਲਦਾ। ਅਸੀਂ ਦਿੱਲੀ ਨੂੰ ਪਾਣੀ ਦੇ ਵੱਡੇ ਸੰਕਟ ਤੋਂ ਬਚਾਇਆ ਹੈ।

ਉਨਾਂ ਕਿਹਾ ਕਿ ਹੁਣ ਦਿੱਲੀ ਦੇ ਲੋਕਾਂ ਨੂੰ ਜ਼ਹਿਰੀਲੇ ਪਾਣੀ ਦੀ ਜਗ੍ਹਾ ਸਾਫ਼ ਪਾਣੀ ਮਿਲੇਗਾ ਜਿਸ ਕਰ ਕੇ ਉਨ੍ਹਾਂ ਨੇ ਅਪਣੀ ਖ਼ੁਸ਼ੀ ਪ੍ਰਗਟ ਕਰਦਿਆਂ ਦਿੱਲੀ ਦੇ ਲੋਕਾਂ ਨੂੰ ਵਧਾਈ ਦਿਤੀ ਹੈ।

ਤੁਹਾਨੂੰ ਦਸ ਦਈਏ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸ਼ੁਕਰਵਾਰ ਸਵੇਰੇ 11.30 ਵਜੇ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚੇ ਸੀ। ਜਿਥੇ ਉਨ੍ਹਾਂ ਨੇ ਵੀਰਵਾਰ ਨੂੰ ਚੋਣ ਕਮਿਸ਼ਨ ਵਲੋਂ ਇਕ ਪੱਤਰ ਲਿਖ ਕੇ ਪੁੱਛੇ 5 ਸਵਾਲਾਂ ਦੇ ਜਵਾਬ ਦਿੰਦਿਆ ਯਮੁਨਾ ਦੇ ਪਾਣੀ ਦਾ ਜਨਵਰੀ ਵਿਚ ਹੀ ਅਮੋਨੀਆ ਦਾ ਪੱਧਰ 3.2 ਤੋਂ 7 ਪੀਪੀਐਮ ਪਹੁੰਚਣ ’ਤੇ ਚਿੰਤਾ ਪ੍ਰਗਟ ਕੀਤੀ ਸੀ ਤੇ ਉਨ੍ਹਾਂ ਨੇ ਯਮੁਨਾ ਦੇ ਪਾਣੀ ਦੀਆਂ ਤਿੰਨ ਬੋਤਲਾਂ ਦੇ ਸੈਂਪਲ ਜਿਸ ਵਿੱਚ 7 ​​PPM ਅਮੋਨੀਆ ਸੀ, ਉਨ੍ਹਾਂ ਸਾਹਮਣੇ ਪੇਸ਼ ਕੀਤੇ ਸਨ।

(For more Punjabi news apart from Kejriwal congratulates the people of Delhi Latest News in Punjabi stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement