Yamuna River Row : ਯਮੁਨਾ ਪਾਣੀ ਵਿਵਾਦ ’ਤੇ ਕੇਜਰੀਵਾਲ ਚੋਣ ਕਮਿਸ਼ਨ ਨੂੰ ਮਿਲੇ
Published : Jan 31, 2025, 12:46 pm IST
Updated : Jan 31, 2025, 12:46 pm IST
SHARE ARTICLE
Kejriwal meets Election Commission on Yamuna water dispute Latest News in Punjabi
Kejriwal meets Election Commission on Yamuna water dispute Latest News in Punjabi

Yamuna River Row : ਕਮਿਸ਼ਨ ਨੇ ਕਿਹਾ, ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ

Kejriwal meets Election Commission on Yamuna water dispute Latest News in Punjabi : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸ਼ੁਕਰਵਾਰ ਸਵੇਰੇ 11.30 ਵਜੇ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚੇ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਕੱਠੇ ਪਹੁੰਚੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

'ਆਪ' ਸੰਸਦ ਮੈਂਬਰ ਸੰਜੇ ਸਿੰਘ ਦੇ ਅਨੁਸਾਰ, ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਭਾਜਪਾ ਵਲੋਂ ਦਿੱਲੀ ਆ ਰਹੇ ਪਾਣੀ ਨੂੰ ਜ਼ਹਿਰੀਲਾ ਕਰਨ ਦੀ ਸਾਜ਼ਿਸ਼ ਦੀ ਪੂਰੀ ਘਟਨਾ ਦੱਸੀ ਹੈ। ਉਨ੍ਹਾਂ ਕਿਹਾ ਕਿ ਯਮੁਨਾ ਦੇ ਪਾਣੀ ਦੇ ਮੁੱਦੇ ’ਤੇ ਪਹਿਲਾਂ ਪੰਜਾਬ ਤੇ ਦਿੱਲੀ ਦੇ ਸੀਐਮ ਚੁੱਪ ਰਹੇ ਕਿਉਂਕਿ ਅਸੀਂ ਗੱਲਬਾਤ ਨਾਲ ਇਸ ਮੁੱਦੇ ਦਾ ਹੱਲ ਕੱਢਣਾ ਚਾਹੁੰਦੇ ਸੀ। ਉਨ੍ਹਾਂ ਕਿਹਾ 15 ਜਨਵਰੀ ਨੂੰ ਯਮੁਨਾ ਦਾ ਅਮੋਨੀਆ ਲੇਬਲ 3.2 ਪੀਪੀਐਮ ਸੀ ਜੋ ਕਿ ਵੱਧ ਕੇ 26 ਜਨਵਰੀ ਤਕ 7 ਪੀਪੀਐਮ ਤਕ ਪਹੁੰਚ ਗਿਆ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਕਮਿਸ਼ਨ ਨੇ ਕਿਹਾ ਹੈ ਕਿ ਉਹ ਪੂਰੇ ਮਾਮਲੇ ਦੀ ਤੱਥਾਂ ਨਾਲ ਜਾਂਚ ਕਰੇਗਾ ਅਤੇ ਫਿਰ ਫ਼ੈਸਲਾ ਲਵੇਗਾ।

ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕਿਹਾ ਸੀ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਲੀ ਨੂੰ ਜ਼ਹਿਰੀਲਾ ਪਾਣੀ ਭੇਜ ਕੇ ਨਕਲੀ ਪਾਣੀ ਸੰਕਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਇਕ ਅਪਰਾਧ ਹੈ। ਉਨ੍ਹਾਂ ਵਿਰੁਧ ਵੀ ਐਫ਼.ਆਈ.ਆਰ ਦਰਜ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਅਪਾਇੰਟਮੈਂਟ ਨਹੀਂ ਲਈ ਹੈ ਪਰ ਅਸੀਂ ਚੋਣ ਕਮਿਸ਼ਨ ਕੋਲ ਜਾ ਰਹੇ ਹਾਂ। ਅਸੀਂ ਉਨ੍ਹਾਂ ਨੂੰ ਯਮੁਨਾ ਦੇ ਪਾਣੀ ਦੀਆਂ ਤਿੰਨ ਬੋਤਲਾਂ ਸੌਂਪ ਰਹੇ ਹਾਂ ਜਿਸ ਵਿੱਚ 7 ​​PPM ਅਮੋਨੀਆ ਹੈ। ਅਸੀਂ ਦੇਸ਼ ਦੇ ਸਾਹਮਣੇ ਚੋਣ ਕਮਿਸ਼ਨ ਨੂੰ ਚੁਣੌਤੀ ਦਿੰਦੇ ਹਾਂ ਕਿ ਉਹ ਪਾਣੀ ਪੀ ਕੇ ਦਿਖਾਉਣ।

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਭਾਜਪਾ ਵਲੇੋਂ ਖੁੱਲ੍ਹੇਆਮ ਪੈਸਾ ਅਤੇ ਸਾਮਾਨ ਵੰਡਿਆ ਜਾ ਰਿਹਾ ਹੈ। ਚੋਣ ਕਮਿਸ਼ਨ ਚੁੱਪ ਹੈ। ਜੇ ਚੋਣ ਕਮਿਸ਼ਨ ਕੋਈ ਠੋਸ ਕਦਮ ਨਹੀਂ ਚੁਕਦਾ ਅਤੇ ਭਾਜਪਾ ਵਿਰੁਧ ਕੋਈ ਕਾਰਵਾਈ ਨਹੀਂ ਕਰਦਾ, ਤਾਂ ਭਾਰਤੀ ਲੋਕਤੰਤਰ ਪੂਰੀ ਦੁਨੀਆਂ ਵਿਚ ਬਦਨਾਮ ਹੋ ਜਾਵੇਗਾ।

ਦਰਅਸਲ, ਇਹ ਸਾਰਾ ਮਾਮਲਾ ਯਮੁਨਾ ਜ਼ਹਿਰ ਵਿਵਾਦ ਨਾਲ ਜੁੜਿਆ ਹੋਇਆ ਹੈ। ਵੀਰਵਾਰ ਨੂੰ ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਇਕ ਪੱਤਰ ਲਿਖ ਕੇ 5 ਸਵਾਲ ਪੁੱਛੇ ਸਨ। ਕਮਿਸ਼ਨ ਨੇ ਪੁੱਛਿਆ ਸੀ ਕਿ ਯਮੁਨਾ ਦੇ ਪਾਣੀ ਵਿਚ ਜ਼ਹਿਰ ਕਿੱਥੇ ਮਿਲਿਆ ਤੇ ਕਿੰਨਾ ਤੇ ਕਿਹੜਾ ਜ਼ਹਿਰ ਮਿਲਿਆ ਹੈ, ਇਸ ਦੇ ਸਬੂਤ ਦਿਉ। ਕਮਿਸ਼ਨ ਨੇ ਕਿਹਾ ਸੀ ਕਿ 31 ਜਨਵਰੀ ਸਵੇਰੇ 11 ਵਜੇ ਤਕ ਅਮੋਨੀਆ ਦੇ ਪੱਧਰ ਨੂੰ ਵਧਾਉਣ ਦੇ ਮੁੱਦੇ ਨੂੰ ਜ਼ਹਿਰ ਆਦਿ ਦੇ ਦੋਸ਼ਾਂ ਨਾਲ ਮਿਲਾਏ ਬਿਨਾਂ ਜਵਾਬ ਦਿਉ, ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ।

(For more Punjabi news apart from Kejriwal meets Election Commission on Yamuna water dispute Latest News in Punjabi stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement