ਰੈਸਟੋਰੈਂਟ ਦੇ ਬਹਾਨੇ ਚਲਾਏ ਜਾ ਰਹੇ ਹੁੱਕਾ-ਬਾਰਾਂ ਨਾਲ ਨੌਜਵਾਨਾਂ ਦਾ ਭਵਿੱਖ ਹੋ ਰਿਹੈ ਤਬਾਹ
Published : Aug 1, 2017, 5:50 pm IST
Updated : Mar 31, 2018, 6:24 pm IST
SHARE ARTICLE
Sikh
Sikh

ਰਾਜਧਾਨੀ ਦਿੱਲੀ ਦੇ ਨੌਜਵਾਨਾਂ ਨੂੰ ਗੁਮਰਾਹਕੁੰਨ ਤਰੀਕੇ ਨਾਲ ਨਸ਼ਿਆਂ ਦੀ ਦਲਦਲ ਵਿਚ ਜ਼ਬਰਦਸਤੀ ਵਾੜਨ ਵਾਲੇ ਹੁੱਕਾ ਬਾਰਾਂ ਦੇ ਵਿਰੁਧ ਨੈਸ਼ਨਲ ਗ੍ਰੀਨ ਟ੍ਰਿਬਿਊਨਲ..

 

ਨਵੀਂ ਦਿੱਲੀ, 1 ਅਗੱਸਤ (ਸੁਖਰਾਜ ਸਿੰਘ): ਰਾਜਧਾਨੀ ਦਿੱਲੀ ਦੇ ਨੌਜਵਾਨਾਂ ਨੂੰ ਗੁਮਰਾਹਕੁੰਨ ਤਰੀਕੇ ਨਾਲ ਨਸ਼ਿਆਂ ਦੀ ਦਲਦਲ ਵਿਚ ਜ਼ਬਰਦਸਤੀ ਵਾੜਨ ਵਾਲੇ ਹੁੱਕਾ ਬਾਰਾਂ ਦੇ ਵਿਰੁਧ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਪਾਸੋਂ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਕੌਮੀ ਪ੍ਰਧਾਨ ਜਥੇਦਾਰ ਰਛਪਾਲ ਸਿੰਘ ਅਤੇ ਦਲ ਯੂਥ ਵਿੰਗ ਦੇ ਕੌਮੀ ਪ੍ਰਧਾਨ ਜਸਵਿੰਦਰ ਸਿੰਘ ਹਨੀ ਨੇ ਕਿਹਾ ਕਿ ਇਸ 'ਤੇ ਤਰੁਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਜਥੇ. ਰਛਪਾਲ ਸਿੰਘ ਨੇ ਕਿਹਾ ਕਿ ਹੁੱਕੇ ਨਾਲ ਜ਼ਹਿਰੀਲੀ ਹਵਾ ਨਾਲ ਪ੍ਰਦੂਸ਼ਣ ਫੈਲਦਾ ਹੈ ਜੋ ਵਾਤਾਵਰਣ ਤੇ ਸਿਹਤ ਦੋਵਾਂ ਲਈ ਬਹੁਤ ਹੀ ਖਤਰਨਾਕ ਹੈ, ਇਸ ਲਈ ਇਸ ਨਾਲ ਸਿੱਧੇ ਤੌਰ 'ਤੇ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ ਹੁੱਕੇ ਦਾ ਸੇਵਨ ਕਰਨ ਵਾਲਾ ਵਿਅਕਤੀ ਖ਼ੁਦ ਤਾਂ ਇਸ ਦੇ ਮਾੜੇ ਅਸਰ ਦਾ ਸ਼ਿਕਾਰ ਹੁੰਦਾ ਹੀ ਹੈ ਪਰ ਨਾਲ ਹੀ ਆਸ-ਪਾਸ ਰਹਿਣ ਵਾਲੇ ਬੱਚਿਆਂ, ਗਰਭਵਤੀ ਔਰਤਾਂ ਤੇ ਹੁੱਕਾ ਨਾ ਪੀਣ ਵਾਲੇ ਹੋਰ ਲੋਕਾਂ ਲਈ ਵੀ ਖਤਰਨਾਕ ਹੁੰਦਾ ਹੈ।
ਸ. ਹਨੀ ਨੇ ਕਿਹਾ ਕਿ ਕਈ ਸੰਚਾਲਕਾਂ ਵਲੋਂ ਰੈਸਟੋਰੈਂਟ ਦੇ ਬਹਾਨੇ ਹੁੱਕਾਬਾਰ ਚਲਾਏ ਜਾ ਰਹੇ ਹਨ ਅਤੇ ਗੁਮਰਾਹਕੁੰਨ ਤਰੀਕੇ ਨਾਲ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਲ ਧਕੇਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਹੁੱਕਾ ਪੀਣ ਨਾਲ ਵਾਤਾਵਰਣ ਅਤੇ ਸਿਹਤ 'ਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ ਅਤੇ ਇਸ ਨਾਲ ਸਬੰਧਤ ਵਿਅਕਤੀ ਨੂੰ ਬਾਅਦ ਵਿਚ ਇਸ ਦਾ ਭਾਰੀ ਨੁਕਸਾਨ ਵੀ ਉਠਾਉਣਾ ਪੈਂਦਾ ਹੈ।
ਇਨ੍ਹਾਂ ਆਗੂਆਂ ਨੇ ਐੱਨ.ਜੀ.ਟੀ. ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਜਲਦ ਤੋਂ ਜਲਦ ਬਣਦੀ ਤੇ ਢੁਕਵੀ ਕਾਰਵਾਈ ਕੀਤੀ ਜਾਵੇ। ਉਕਤ ਆਗੂਆਂ ਨੇ ਦਸਿਆ ਕਿ ਹੁੱਕਾ ਵਾਟਰ ਪਾਈਪ ਹੈ ਜਿਸ ਵਿਚ ਵਿਸ਼ੇਸ਼ ਤੰਬਾਕੂ ਵਿਚ ਸੁਆਦ ਮਿਲਾ ਕੇ ਸੇਵਨ ਕੀਤਾ ਜਾਂਦਾ ਹੈ ਜੋ ਕਿ ਸਿਹਤ ਲਈ ਬਹੁਤ ਹੀ ਨੁਕਸਾਨਦਾਇਕ ਹੈ ਅਤੇ ਹੁੱਕਾ ਪੀਣ ਨਾਲ ਫੇਫੜਿਆਂ ਦਾ ਕੈਂਸਰ, ਸਾਹ ਦੀਆਂ ਬੀਮਾਰੀਆਂ ਸਮੇਤ ਹੋਰ ਕਈ ਪ੍ਰਕਾਰ ਦੀਆਂ ਬੀਮਾਰੀਆਂ ਲੱਗਣ ਦਾ ਖਤਰਾ ਵੱਧ ਜਾਂਦਾ ਹੈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement