ਲੋਕਾਂ ਨੂੰ ਸਮਾਜਕ ਬੁਰਾਈਆਂ ਵਿਰੁਧ ਕੀਤਾ ਜਾਗਰੂਕ
Published : Aug 1, 2017, 5:51 pm IST
Updated : Mar 31, 2018, 6:00 pm IST
SHARE ARTICLE
Meeting
Meeting

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਮਾਜਕ ਬੁਰਾਈਆਂ ਜਿਵੇਂ ਨਸ਼ਾ, ਜਾਤ–ਪਾਤ, ਦਾਜ ਆਦਿ ਵਿਰੁਧ ਧਰਮ ਪ੍ਰਚਾਰ ਲਹਿਰ ਦੇ ਤਹਿਤ ਪਿੰਡ-ਪਿੰਡ ਜਾ ਕੇ ਲੋਕਾਂ ਨੂੰ

 

ਸ਼ਾਹਬਾਦ ਮਾਰਕੰਡਾ, 1 ਅਗੱਸਤ  (ਅਵਤਾਰ ਸਿੰਘ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਮਾਜਕ ਬੁਰਾਈਆਂ ਜਿਵੇਂ ਨਸ਼ਾ, ਜਾਤ–ਪਾਤ, ਦਾਜ ਆਦਿ ਵਿਰੁਧ ਧਰਮ ਪ੍ਰਚਾਰ ਲਹਿਰ ਦੇ ਤਹਿਤ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਹ ਜਾਣਕਾਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਟੇਟ ਸਕੱਤਰ ਜਗੀਰ ਸਿੰਘ ਮੱਦੀਪੁਰ ਦੇ ਦਫ਼ਤਰ  ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ।
ਉਨ੍ਹਾਂ ਦਸਿਆ ਕਿ ਹਰਿਆਣਾ 'ਚ ਧਰਮ ਪ੍ਰਚਾਰ ਦੀ ਲਹਿਰ ਐਸ.ਜੀ.ਪੀ.ਸੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਬੀਤੇ ਦਿਨੀ ਪੰਜੋਖੜਾ ਸਾਹਿਬ ਤੋਂ ਸ਼ੁਰੂ ਕੀਤੀ ਸੀ। ਇਸੇ ਤਰਾਂ ਪੰਜਾਬ ਵਿਚ ਸ੍ਰੀ ਆਨੰਦ ਪੁਰ ਸਾਹਿਬ ਅਤੇ ਹਿਮਾਚਲ ਪ੍ਰਦੇਸ ਵਿਚ ਸ੍ਰੀ ਪਾਊਂਟਾ ਸਾਹਿਬ ਤੋਂ ਧਰਮ ਪ੍ਰਚਾਰ ਲਹਿਰ ਸ਼ੁਰੂ ਕੀਤੀ ਗਈ ਸੀ।  ਸ੍ਰੀ ਕਾਇਮਪੁਰੀ ਨੇ  ਅਗੇ ਕਿਹਾ ਕਿ  ਹਰਿਆਣਾ 'ਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਥਾਪਤ ਮੀਰੀ ਪੀਰੀ ਹਸਪਤਾਲ ਅਤੇ ਮੈਡੀਕਲ ਕਾਲਜ, ਸ਼ਾਹਬਾਦ ਲਈ 13 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।  ਸ਼੍ਰੋਮਣੀ ਕਮੇਟੀ ਵਲੋਂ ਮੈਡੀਕਲ ਕਾਲਜ ਲਈ ਹੁਣ ਤਕ 6  ਕਰੋੜ ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ ਜਾ ਚੁਕੀ ਹੈ। ਇਸ ਨਾਲ ਹਸਪਤਾਲ ਵਿਚ 50 ਬੈੱਡ ਨੂੰ ਵਧਾ ਕੇ 300 ਬੈੱਡ ਦਾ ਕੀਤਾ ਜਾਵੇਗਾ। ਲਗਭਗ ਦੋ ਕਰੋੜ ਰੁਪਏ ਨਾਲ ਹਸਪਤਾਲ ਲਈ ਸੀਟੀ ਸਕੈਨ ਮਸ਼ੀਨ ਅਤੇ ਦੂਜੇ ਉਪਕਰਨ ਖ਼ਰੀਦੇ ਜਾਣਗੇ। ਇਸ ਤੋ ਇਲਾਵਾ 80 ਲਖੱ ਰੁਪਏ ਐਮਰਜੈਂਸੀ ਵਾਰਡ ਵਿਕਸਿਤ ਕਰਨ ਤੇ ਖ਼ਰਚ ਕੀਤੇ ਜਾਣਗੇ।
ਉਨ੍ਹਾਂ ਭਰੋਸਾ ਦਿਤਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਥਾਪਤ ਮੀਰੀ ਪੀਰੀ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ  ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ।  ਸੀਨੀਅਰ ਮੀਤ ਪ੍ਰਧਾਨ ਨੇ ਅਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਮੈਡੀਕਲ ਕਾਲਜ ਲਈ ਹਰ ਮਹੀਨੇ ਲਗਪਗ 55 ਲੱਖ ਰੁਪਏ ਡਾਕਟਰਾਂ, ਸਟਾਫ਼ ਦੀਆਂ ਤਨਖ਼ਾਹਾਂ ਅਤੇ ਹਸਪਤਾਲ ਦੀ ਦੇਖ–ਸੰਭਾਲ ਲਈ ਅਲੱਗ ਤੋਂ ਭੇਜੇ ਜਾਂਦੇ ਹਨ। ਹਸਪਤਾਲ ਦੀ 80 ਫ਼ੀ ਸਦੀ ਬਿਲਡਿੰਗ ਬਣਕੇ ਤਿਆਰ ਹੋ ਚੁੱਕੀ ਹੈ। ਹਸਪਤਾਲ ਵਿਚ ਆਊਟ ਡੋਰ ਮਰੀਜ਼ਾਂ ਦੀ ਪਰਚੀ ਬਣਾਉਣ ਲਈ ਕੇਵਲ 20 ਰੁਪਏ ਲਏ ਜਾਂਦੇ ਹਨ। ਹਸਪਤਾਲ ਵਿਚ ਰੋਜ਼ਾਨਾ 500 ਦੇ ਕਰੀਬ ਮਰੀਜ਼ ਲਾਭ ਚੁਕ ਰਹੇ ਹਨ।
ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਅਕਾਲੀ ਨੇਤਾ ਜਗੀਰ ਸਿੰਘ ਮਦਦੀਪੁਰ, ਮਨਜੀਤ ਸਿੰਘ ਸ਼ਹਿਰੀ ਪ੍ਰਧਾਨ, ਪ੍ਰੀਤਮ ਸਿੰਘ ਸ਼ਿਗਾਰੀ ਆਦਿ ਹਾਜ਼ਰ ਸਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement