ਕਤਲ ਦੀ ਕੋਸ਼ਿਸ਼ ਤੇ ਸਰਕਾਰੀ ਕੰਮ 'ਚ ਅੜਚਣ ਪਹੁੰਚਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ
Published : Aug 2, 2017, 4:46 pm IST
Updated : Mar 31, 2018, 5:16 pm IST
SHARE ARTICLE
Abhishek
Abhishek

ਜ਼ਿਲ੍ਹਾ ਅੰਬਾਲਾ ਦੇ ਐਸ ਪੀ ਅਭਿਸ਼ੇਕ ਜੋਰਵਾਲ ਨੇ ਦਸਿਆ ਕਿ ਥਾਣਾ ਪੰਜੋਖਰਾ ਵਿਚ ਦਰਜ ਹੱਤਿਆ ਦੀ ਕੋਸ਼ਿਸ਼ ਅਤੇ ਸਰਕਾਰੀ ਕਾਰਜ ਵਿਚ ਅੜਚਨ ਪਹੁੰਚਾਉਣ ਦੇ ਮਾਮਲੇ ਵਿਚ..

ਅੰਬਾਲਾ, 2 ਅਗੱਸਤ (ਕਵਲਜੀਤ ਸਿੰਘ ਗੋਲਡੀ): ਜ਼ਿਲ੍ਹਾ ਅੰਬਾਲਾ ਦੇ ਐਸ ਪੀ ਅਭਿਸ਼ੇਕ ਜੋਰਵਾਲ ਨੇ ਦਸਿਆ  ਕਿ ਥਾਣਾ ਪੰਜੋਖਰਾ ਵਿਚ ਦਰਜ ਹੱਤਿਆ ਦੀ ਕੋਸ਼ਿਸ਼ ਅਤੇ ਸਰਕਾਰੀ ਕਾਰਜ ਵਿਚ ਅੜਚਨ ਪਹੁੰਚਾਉਣ ਦੇ ਮਾਮਲੇ ਵਿਚ ਪਿਛਲੇ ਦਿਨ ਸੀਆਈਏ-1 ਦੇ ਪੁਲਿਸ ਦਲ ਨੇ ਕਾਰਵਾਹੀ ਕਰਦੇ ਹੋਏ ਦੋਸ਼ੀ ਵਿਕਰਾਂਤ ਗਰਗ ਨਿਵਾਸੀ ਚਾਨਨਾ ਕਾਲੋਨੀ ਨਾਰਾਇਣਗੜ੍ਹ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਅਤੇ ਅਦਾਲਤ ਦੇ ਆਦੇਸ਼ਾਨੁਸਾਰ ਤਿੰਨ ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਹੋਇਆ।
ਇਸ ਮਾਮਲੇ ਵਿਚ ਸ਼ਾਮਲ ਗਿਆਰਾਂ ਹੋਰ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਇਸ ਮਾਮਲੇ ਵਿਚ ਸ਼ਾਮਲ ਹੋਰ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਇਸ ਮਾਮਲੇ ਦੇ ਸਬੰਧ ਵਿਚ 27 ਮਾਰਚ 2017 ਨੂੰ ਪਿੰਡ ਡੈਹਰੀ ਦੇ ਕੋਲ ਸੀ. ਆਈ. ਏ.- 2 ਅੰਬਾਲਾ ਦੀ ਪੁਲਿਸ ਵਾਹਨ ਵਿਚ ਅਨਜਾਨ ਕਾਰ ਚਾਲਕ ਨੇ ਟੱਕਰ ਮਾਰੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਦੁਰਘਟਨਾ ਵਿੱਚ ਗੱਡੀ ਵਿਚ ਸਵਾਰ ਸਾਰੇ ਪੁਲਸਕਰਮੀ ਜ਼ਖ਼ਮੀ ਹੋ ਗਏ ਅਤੇ ਪੁਲਿਸ ਵਾਹਨ ਦਾ ਬਹੁਤ ਨੁਕਸਾਨ ਹੋਈਆ। ਸੀ.ਆਈ.ਏ.- 2 ਅੰਬਾਲਾ ਸਟਾਫ਼ ਦੇ ਕਰਮਚਾਰੀ ਦੀ ਸ਼ਿਕਾਇਤ ਉੱਤੇ ਥਾਨਾ ਪੰਜੋਖਰਾ ਵਿਚ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਗਈ।
ਅਤੇ ਇਸ ਮਾਮਲੇ ਦੀ ਜ਼ਿੰਮੇਵਾਰੀ ਸੀ.ਆਈ.ਏ-1 ਪੁਲਿਸ ਦਲ ਨੂੰ ਸੌਂਪੀ ਗਈ। ਇਸ ਮਾਮਲੇ ਵਿਚ ਪੁਲਿਸ ਦੁਆਰਾ 11 ਦੋਸ਼ੀ ਪਹਿਲਾਂ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।    
ਪਿਛਲੇ ਦਿਨ ਇਸ ਮਾਮਲੇ ਵਿੱਚ ਸੀ0ਆਈ0ਏ0 - 1 ਦੇ ਪੁਲਿਸ ਦਲ ਨੇ ਕਾਰਵਾਹੀ ਕਰਦੇ ਹੋਏ ਆਰੋਪੀ ਵਿਕਰਾਂਤ ਗਰਗ  ਨਿਵਾਸੀ ਚਾਨਨਾ ਕਲੋਨੀ ਨਾਰਾਇਣਗੜ ਨੂੰ ਗਿਰਫਤਾਰ ਕੀਤਾ। ਆਰੋਪੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ  ਦੇ ਆਦੇਸ਼ਾਨੁਸਾਰ ਤਿੰਨ ਦਿਨ ਦਾ ਪੁਲਿਸ ਰਿਮਾਂਡ ਮਨਜ਼ੂਰ ਹੋਇਆ ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement