ਲੈਬੋਰੇਟਰੀ ਸੰਚਾਲਕਾਂ ਨੇ ਹਸਪਤਾਲ 'ਚ ਧਰਨਾ ਲਾਇਆ
Published : Aug 1, 2017, 5:52 pm IST
Updated : Mar 31, 2018, 5:53 pm IST
SHARE ARTICLE
Protest
Protest

ਨਿਜੀ ਲੈਬੋਰੇਟਰੀਆਂ ਵਿਚ ਐਮ.ਬੀ.ਬੀ. ਐਸ. ਡਾਕਟਰ ਰੱਖਣ ਦੇ ਸਰਕਾਰੀ ਫੁਰਮਾਨ ਤੋਂ ਪਰੇਸ਼ਾਨ ਹੋ ਕੇ ਨਿਜੀ ਲੈਬ ਸੰਚਾਲਕਾਂ ਨੇ ਇੱਕਤਰ ਹੋ ਕੇ ਅਪਣੀਆਂ ਦੁਕਾਨਾ ਬੰਦ ਕਰ ਕੇ..

ਕਾਲਾਂਵਾਲੀ, 1 ਅਗੱਸਤ (ਜਗਤਾਰ ਸਿੰਘ ਤਾਰੀ) :  ਨਿਜੀ ਲੈਬੋਰੇਟਰੀਆਂ ਵਿਚ ਐਮ.ਬੀ.ਬੀ. ਐਸ. ਡਾਕਟਰ ਰੱਖਣ ਦੇ ਸਰਕਾਰੀ ਫੁਰਮਾਨ ਤੋਂ ਪਰੇਸ਼ਾਨ ਹੋ ਕੇ ਨਿਜੀ ਲੈਬ ਸੰਚਾਲਕਾਂ ਨੇ ਇੱਕਤਰ ਹੋ ਕੇ ਅਪਣੀਆਂ ਦੁਕਾਨਾ ਬੰਦ ਕਰ ਕੇ ਮੰਡੀ ਕਾਲਾਂਵਾਲੀ ਦੇ ਸਰਕਾਰੀ ਹਸਪਤਾਲ ਵਿਚ ਧਰਨਾ ਲਾ ਕੇ ਨਾਹਰੇਬਾਜ਼ੀ ਕੀਤੀ।
ਧਰਨੇ 'ਤੇ ਮੌਜੂਦ ਲੈਬ ਸੰਚਾਲਕਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਹਰਿਆਣੇ ਵਿਚ ਲਗਭਗ 80 ਹਜਾਰ ਲੈਬੋਰੇਟਰੀਆਂ ਹਨ ਅਤੇ ਲਗਭਗ 5 ਲੱਖ  ਲੋਕਾਂ ਦਾ ਰੁਜ਼ਗਾਰ ਇਨ੍ਹਾਂ ਲੈਬੋਰੇਟਰੀਆਂ ਤੋਂ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਲੈਬੋਰੇਟਰੀ ਸੰਚਾਲਕ ਲਈ ਐਮ.ਬੀ.ਬੀ.ਐਸ. ਡਾਕਟਰ ਨੂੰ ਹਾਇਰ ਕਰਨਾ ਬਹੁਤ ਮੁਸ਼ਕਲ ਹੈ ਕਿਉਂ ਉਨ੍ਹਾਂ ਕੋਲ ਲੈਬਰੋਟਰੀ ਦਾ ਕੋਈ ਵੱਡਾ ਆਮਦਨ ਦਾ ਸਾਧਨ ਨਹੀਂ ਹੈ। ਇਸ ਮੌਕੇ ਲੈਬ ਸੰਚਾਲਕਾਂ ਨੇ ਕਿਹਾ ਕਿ ਜੇਕਰ ਸਰਕਾਰ ਇਸ ਫ਼ੈਸਲੇ ਨੂੰ ਵਾਪਸ ਨਹੀਂ ਲੈਂਦੀ ਤਾਂ ਉਨ੍ਹਾਂ ਵਲੋਂ ਜ਼ਿਲ੍ਹਾ ਪੱਧਰ 'ਤੇ ਜਾਂ ਸੂਬਾ ਪੱਧਰ 'ਤੇ ਵੀ ਧਰਨੇ ਅਤੇ ਰੋਸ ਮਜਾਹਰੇ ਕੀਤੇ ਜਾਣਗੇ। ਲੇਬੋਰੇਟਰੀ ਸੰਚਾਲਕਾਂ ਦੀ ਇਸ ਹੜਤਾਲ ਨਾਲ ਡਾਕਟਰਾਂ ਅਤੇ ਮਰੀਜ਼ਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਡਾਕਟਰਾਂ ਵਲੋਂ ਮਿਲੀ ਜਾਣਕਾਰੀ ਵਿਚ ਉਨ੍ਹਾਂ ਦਸਿਆ ਕਿ ਜਿਨ੍ਹਾਂ ਮਰੀਜ਼ਾਂ ਦਾ ਪੀਲੀਆ ਆਦਿ ਬਿਮਾਰੀਆਂ ਦਾ ਇਲਾਜ ਚਲ ਰਿਹਾ ਹੈ ਉਨ੍ਹਾਂ ਦੇ ਟੈਸਟ ਅਤੇ ਸ਼ੂਗਰ ਦੇ ਮਰੀਜਾਂ ਦੇ ਟੈਸਟ, ਗਰਭਵਤੀ ਔਰਤਾਂ ਦੇ ਜ਼ਰੂਰੀ ਟੈਸਟ ਕਰਨ ਲਈ ਬਹੁਤ ਸੱਮਸਿਆ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਰਸਾ ਵਿਖੇ ਵੀ ਜ਼ਿਲ੍ਹਾ ਲੈਬ ਐਸੋਸੀਏਸ਼ਨ ਵਲੋਂ ਇਸ ਸੱਮਸਿਆ ਦਾ ਸਾਮਣਾ ਕਰਨਾ ਲਈ ਰਣਨੀਤੀ ਤਿਆਰ ਕਰਨ ਲਈ ਮੀਟਿੰਗ ਕੀਤੀ ਗਈ ਹੈ।  

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement