ਲੋਕ ਸਭਾ ਚੋਣਾਂ : ਭਾਜਪਾ ਨੂੰ ਰਾਮ ਲਹਿਰ ਨਾਲੋਂ ਜ਼ਿਆਦਾ ਸੀਟਾਂ ਮੋਦੀ ਲਹਿਰ 'ਚ ਮਿਲੀਆਂ
Published : Mar 31, 2019, 11:59 am IST
Updated : Mar 31, 2019, 12:12 pm IST
SHARE ARTICLE
Congress won 90 seat in 2 election BJP gain more seats in Modi wave
Congress won 90 seat in 2 election BJP gain more seats in Modi wave

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ 2004 ਵਿਚ ਵਾਮ ਦਲ ਸਭ ਤੋਂ ਬਿਹਤਰ ਪ੍ਦਰਸ਼ਨ ਕਰ ਸਕੇ।

ਨਵੀਂ ਦਿੱਲੀ: ਪਹਿਲੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ 16ਵੀਆਂ ਚੋਣਾਂ ਤੱਕ ਕਾਂਗਰਸ, ਭਾਜਪਾ ਸਮੇਤ ਕਈ ਪ੍ਮੁਖ ਦਲਾਂ ਨੂੰ ਮਿਲੀਆਂ ਸੀਟਾਂ ਵਿਚ ਵੱਡਾ ਅੰਤਰ ਆਇਆ ਹੈ। ਕਾਂਗਰਸ ਜਿੱਥੇ 90% ਤੋਂ ਘੱਟ ਕੇ 9% ਸੀਟਾਂ 'ਤੇ ਆ ਗਈ , ਉੱਥੇ ਹੀ ਭਾਜਪਾ ਨੇ 1984 ਤੋਂ 2014 ਵਿਚ ਅਪਣੀਆਂ ਸੀਟਾਂ 0.3% ਤੋਂ ਵਧਾ ਕੇ 52% ਤੱਕ ਪਹੁੰਚਾ ਦਿੱਤੀਆਂ ਹਨ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ 2004 ਵਿਚ ਖੱਬਾ ਦਲ ਸਭ ਤੋਂ ਬਿਹਤਰ ਪ੍ਰਦਰਸ਼ਨ ਕਰ ਸਕਿਆ ਸੀ। 2014 ਦੀਆਂ ਚੋਣਾਂ ਵਿਚ ਡੀਐਮਕੇ 0, ਬਸਪਾ 0 ਅਤੇ ਸਪਾ 5 ਲਈ ਸਭ ਤੋਂ ਨਿਰਾਸ਼ਾਜਨਕ ਰਿਹਾ।

BJPBJP

ਅੰਨਾਡੀਐਮਕੇ ਅਤੇ ਤ੍ਰਿਣਮੂਲ ਨੇ ਮੋਦੀ ਲਹਿਰ ਦੇ ਬਾਵਜੂਦ ਪਿਛਲੀਆਂ ਚੋਣਾਂ ਵਿਚ ਅਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ  ਕੀਤਾ। ਪਹਿਲੀ ਵਾਰ ਵਿਚ ਹੀ ਸੱਤਾ ਤੱਕ ਪਹੁੰਚਣ ਦਾ ਰਿਕਾਰਡ ਕਾਂਗਰਸ ਤੋਂ ਬਾਅਦ ਜਨਤਾ ਪਾਰਟੀ ਅਤੇ ਜਨਤਾ ਦਲ ਦਾ ਰਿਹਾ। ਜਨਤਾ ਪਾਰਟੀ ਨੇ 1977 ਅਤੇ ਜਨਤਾ ਦਲ ਨੇ 1989 ਵਿਚ ਸਰਕਾਰ ਬਣਾਈ।  1952 ਵਿਚ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ 90% ਮਤਲਬ ਕਿ 401 ਵਿਚੋਂ 364 ਸੀਟਾਂ ਮਿਲੀਆਂ ਸਨ।

1957 ਵਿਚ ਦੂਜੀਆਂ ਚੋਣਾਂ ਵਿਚ ਉਸ ਨੇ 403 ਵਿਚੋਂ 371 ਮਤਲਬ 92% ਸੀਟਾਂ ਜਿੱਤੀਆਂ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 1984 ਵਿਚ ਹੋਈਆਂ ਚੋਣਾਂ ਵਿਚ ਕਾਂਗਰਸ ਦਾ ਤੀਸਰਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ।  ਜਨ ਸੰਗਠਨ ਜਨਤਾ ਪਾਰਟੀ ਵਿਚ ਸ਼ਾਮਲ ਅਤੇ ਫਿਰ ਟੁੱਟਣ ਤੋਂ ਬਾਅਦ 1980 ਵਿਚ ਭਾਜਪਾ ਦੀ ਸਰਕਾਰ ਬਣੀ। ਪਾਰਟੀ ਨੇ 1984 ਵਿਚ ਪਹਿਲੀ ਵਾਰ ਚੋਣਾਂ ਲੜੀਆਂ ਅਤੇ 2 ਸੀਟਾਂ 'ਤੇ ਜਿੱਤ ਹਾਸਿਲ ਕੀਤੀ।

Lok sabha Election Lok sabha Election

1989 ਦੀਆਂ ਚੋਣਾਂ ਵਿਚ ਭਾਜਪਾ ਰਾਮ ਮੰਦਿਰ ਨੂੰ ਮੁੱਦਾ ਬਣਾ ਚੁੱਕੀ ਸੀ। ਉਸ ਨੇ ਇਹਨਾਂ ਚੋਣਾਂ ਵਿਚ 86 ਮਤਲਬ 15% ਸੀਟਾਂ ਹਾਸਿਲ ਕੀਤੀਆਂ ਅਤੇ ਨੈਸ਼ਨਲ ਫਰੰਟ ਸਰਕਾਰ ਨੂੰ ਸਮਰਥਨ ਦਿੱਤਾ। ਇਸ ਵਿਚਕਾਰ, ਲਾਲ ਕ੍ਰਿਸ਼ਣ ਅਡਵਾਣੀ ਨੇ ਰੱਥ ਯਾਤਰਾ ਕੱਢੀ। 1991 ਵਿਚ ਦੁਬਾਰਾ ਚੋਣਾਂ ਹੋਈਆਂ ਅਤੇ ਭਾਜਪਾ ਦੀਆਂ ਸੀਟਾਂ ਵੱਧ ਕੇ 120 ਮਤਲਬ 22% ਹੋ ਗਈਆਂ। ਐਂਮਰਜੈਂਸੀ ਤੋਂ ਬਾਅਦ 1977 ਵਿਚ ਹੋਈਆਂ ਚੋਣਾਂ ਵਿਚ ਇੰਦਰਾ ਵਿਰੋਧੀ ਕਈ ਦਲਾਂ ਨੇ ਇਕ ਜੁਟ ਹੋ ਕੇ ਜਨਤਾ ਪਾਰਟੀ ਬਣਾਈ।

ਇਸ ਵਿਚ ਜਨ ਸੰਗਠਨ, ਭਾਰਤੀ ਲੋਕ ਦਲ, ਕਾਂਗਰਸ ਵਰਗੀਆਂ ਵੱਡੀਆਂ ਪਾਰਟੀਆਂ ਸ਼ਾਮਲ ਸਨ। 2 ਸਾਲ ਵਿਚ ਹੀ ਜਨਤਾ ਪਾਰਟੀ ਦੀ ਬਹੁਤ ਚੜਾਈ ਹੋ ਗਈ ਪਰ ਨੇਤਾਵਾਂ ਵਿਚ ਮਤਭੇਦ ਹੋਣ ਕਰਕੇ ਪਾਰਟੀ ਜਲਦ ਹੀ ਟੁੱਟ ਗਈ। ਮੋਰਾਰਜੀ ਦੇਸਾਈ ਨੂੰ ਅਹੁਦਾ ਛੱਡਣਾ ਪਿਆ ਅਤੇ ਚਰਣ ਸਿੰਘ ਕਾਂਗਰਸ ਦੇ ਸਮਰਥਨ ਨਾਲ ਪ੍ਰਧਾਨ  ਮੰਤਰੀ ਬਣੇ। ਜਨਤਾ ਪਾਰਟੀ ਦੇ ਟੁੱਟਣ ਤੋਂ ਬਾਅਦ ਵੱਡੇ ਚਿਹਰਿਆਂ ਨੇ ਅਪਣੇ ਅਪਣੇ ਦਲ ਬਦਲ ਲਏ।

BJPBJP

ਇਸ ਤੋਂ ਬਾਅਦ 1996, 1999 ਅਤੇ 2004 ਦੀਆਂ ਚੋਣਾਂ ਵਿਚ ਪਾਰਟੀ ਨੂੰ ਇਕ ਵੀ ਸੀਟ ਨਸੀਬ ਨਾ ਹੋਈ। 2013 ਵਿਚ ਪਾਰਟੀ ਭਾਜਪਾ ਵਿਚ ਸ਼ਾਮਲ ਹੋ ਗਈ। ਵੀਪੀ ਸਿੰਘ ਨੇ ਜਨ ਮੋਰਚਾ, ਜਨਤਾ ਪਾਰਟੀ, ਲੋਕਦਲ ਅਤੇ ਕਾਂਗਰਸ ਐਸ ਨੂੰ ਇਕ ਜੁੱਟ ਕਰਕੇ 1988 ਵਿਚ ਜਨਤਾ ਪਾਰਟੀ ਦਲ ਦੀ ਨੀਂਹ ਰੱਖੀ। 1980 ਦੀਆਂ ਚੋਣਾਂ ਵਿਚ ਪਾਰਟੀ ਨੂੰ 143 ਸੀਟਾਂ ਹਾਸਿਲ ਹੋਈਆਂ।

ਭਾਜਪਾ ਅਤੇ ਖੱਬੇ ਪੱਖੀ ਪਾਰਟੀ ਦੇ ਸਮਰਥਨ ਨਾਲ ਜਨਤਾ ਪਾਰਟੀ ਦੀ ਸਰਕਾਰ ਬਣੀ। ਇਹ ਜਨਤਾ ਦਲ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਸੀ। 1996 ਦੀਆਂ ਚੋਣਾਂ ਤੋਂ ਬਾਅਦ ਜਨਤਾ ਦਲ ਟੁੱਟਣ ਲੱਗਿਆ। 1998 ਵਿਚ ਪਾਰਟੀ ਨੂੰ ਸਿਰਫ 6 ਸੀਟਾਂ ਮਿਲੀਆਂ। 1999 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਪੂਰੀ  ਤਰ੍ਹਾਂ ਖਤਮ ਹੋ ਗਈ। ਇਸ ਵਿਚ ਸ਼ਾਮਲ ਵੱਡੇ ਨੇਤਾਵਾਂ ਨੇ ਜੇਡੀਯੂ, ਜੇਡੀਐਸ, ਰਾਜਦ, ਬੀਜੇਡੀ ਵਰਗੇ ਦਲ ਬਣਾਏ।  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement