
ਬਾਕੀ 5 'ਤੇ ਦੋ ਅਪ੍ਰੈਲ ਤੋਂ ਬਾਅਦ ਪਤਾ ਲੱਗੇਗਾ
ਚੰਡੀਗੜ੍ਹ : ਪੰਜਾਬ ਤੇ ਚੰਡੀਗੜ੍ਹ ਲਈ 14 ਲੋਕ ਸਭਾ ਸੀਟਾਂ ਲਈ ਆਖ਼ਰੀ ਗੇੜ ਵਿਚ 19 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਭਾਵੇਂ ਸੱਤਾਧਾਰੀ ਕਾਂਗਰਸ ਸਾਰੀਆਂ ਸੀਟਾਂ 'ਤੇ ਜਿੱਤ ਪ੍ਰਾਪਤ ਕਰਨ ਦੀ ਬਣੀ ਹਵਾ ਵਿਚ ਕੁੱਝ ਮਹੀਨੇ ਪਹਿਲਾਂ ਉਡਾਰੀਆਂ ਮਾਰ ਰਹੀ ਸੀ ਪਰ ਸੂਬੇ ਦੀ ਚੋਣ ਕਮੇਟੀ ਅਤੇ ਹਾਈ ਕਮਾਂਡ ਦੀ ਕਮੇਟੀ ਦਰਮਿਆਨ ਹੋਈ ਦੋ ਗੇੜਾਂ ਦੀ ਚਰਚਾ ਨੇ ਉਮੀਦਵਾਰਾਂ ਦਾ ਜੋਸ਼ ਠੰਢਾ ਕਰ ਦਿਤਾ ਹੈ।
Sunil Jakhar
ਬੀਤੇ ਕਲ ਦਿੱਲੀ ਵਿਚ ਦੋ ਘੰਟੇ ਚੱਲੀ ਬੈਠਕ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਾਰਟੀ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਕੇਂਦਰੀ ਨੇਤਾ ਵੀਨੂੰ ਗੋਪਾਲ ਨੇ ਇਕ-ਇਕ ਸੀਟ 'ਤੇ ਬਿਨੈਕਾਰ ਨੇਤਾਵਾਂ ਬਾਰੇ ਬਰੀਕੀ ਨਾਲ ਚਰਚਾ ਕੀਤੀ ਤੇ ਵੱਖ-ਵੱਖ ਸੀਟਾਂ ਬਾਰੇ ਕੀਤੇ ਗੁਰਪਤੀ ਸਰਵੇਖਣਾਂ ਸਮੇਤ ਉਮੀਦਵਾਰਾਂ ਦੀ ਜਿੱਤ ਦੀ ਸੰਭਾਵਨਾ ਬਾਰੇ ਵੀ ਵਿਚਾਰ ਕੀਤਾ ਗਿਆ। ਕੇਂਦਰੀ ਹਾਈਕਮਾਂਡ ਦੇ ਭਰੋਸੇਯੋਗ ਅੰਦਰੂਨੀ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 8 ਸੀਟਾਂ ਉਤੇ ਉਮੀਦਵਾਰਾਂ ਦੇ ਨਾਵਾਂ ਉਤੇ ਸਹਿਮਤੀ ਬਣ ਚੁੱਕੀ ਹੈ ਪਰ ਬਾਕਾਇਦਾ ਐਲਾਨ ਅਜੇ ਬਾਅਦ ਵਿਚ ਕੀਤਾ ਜਾਵੇਗਾ।
Preneet Kaur
ਇਨ੍ਹਾਂ ਸੰਭਾਵੀ ਉਮੀਦਵਾਰਾਂ ਵਿਚ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ-ਗੁਰਦਾਸ਼ਪੁਰ ਤੋਂ ਸੰਤੋਖ ਚੌਧਰੀ-ਜਲੰਧਰ ਤੋਂ ਰਵਨੀਤ ਬਿੱਟੂ-ਲੁਧਿਆਣਾ- ਇਹ ਤਿੰਨੋਂ ਮੌਜੂਦਾ ਐਮ.ਪੀ ਹਨਤੇ ਪਟਿਆਲਾ ਲਈ ਸਾਬਕਾ ਕੇਂਦਰੀ ਮੰਤਰੀ ਤੇ 2014 ਵਿਚ ਹਾਰੀ ਹੋਈ ਨੇਤਾ ਮਹਾਰਾਣੀ ਪ੍ਰਨੀਤ ਕੌਰ ਸ਼ਾਮਲ ਹਨ। ਸੂਤਰਾਂ ਨੇ ਇਹ ਵੀ ਦਸਿਆ ਕਿ ਸੰਗਰੂਰ ਸੀਟਤ ਲਈ ਕੇਵਲ ਢਿੱਲੋਂ, ਹੁਸ਼ਿਆਰਪੁਰ ਰਿਜ਼ਰਵ ਵਾਸਤੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ , ਫ਼ਤਹਿਗੜ੍ਹ ਸਾਹਿਬ ਦੀ ਰਿਜ਼ਰਵ ਸੀਟ ਵਾਸਤੇ ਵੀ ਬਸੀ ਪਠਾਣਾ ਤੋਂ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਦਾ ਨਾਮ ਲਗਭਗ ਤੈਅ ਹੋ ਗਿਆ ਹੈ।
Santokh Singh Chaudhary
ਇਸੇ ਤਰ੍ਹਾਂ ਖਡੂਰ ਸਾਹਿਬ ਦੀ ਪੰਥਕ ਸੀਟ ਵਾਸਤੇ ਹੁਣੇ-ਹੁਣੇ ਪਗੜੀ-ਧਾਰੀ ਸਿੱਖ ਬਣੇ ਜਸਬੀਰ ਡਿੰਪਾ ਦੇ ਨਾਮ ਉਤੇ ਸਹੀ ਪੈ ਗਈ ਹੈ। ਤਿੰਨ ਦਿਨਾਂ ਮਗਰੋਂ ਨਵੀਂ ਦਿੱਲੀ ਵਿਚ ਹਾਈਕਮਾਂਡ ਦੇ ਮੈਂਬਰਾਂ ਨਾਲ ਪੰਜਾਬ ਦੀਆਂ ਸੀਟਾਂ ਫਿਰ ਚਰਚਾ ਹੋਵੇਗੀ ਅਤੇ ਬਾਕੀ 5 ਸੀਟਾਂ ਯਾਨੀ ਅੰਮ੍ਰਿਤਸਰ, ਬਠਿੰਡਾ ਫ਼ਿਰੋਜ਼ਪੁਰ, ਅਨੰਦਪੁਰ ਸਾਹਿਬ ਤੇ ਫ਼ਰੀਦਕੋਟ ਦੀਸੀਟ ਵਾਸਤੇ ਉਮੀਦਵਾਰਾਂ ਦੀ ਲਿਸਟ ਬਾਰੇ ਗੰਭੀਰ ਚਰਚਾ ਕੀਤੀ ਜਾਣੀ ਹੈ।
Ravneet Singh Bittu
ਕਾਂਗਰਸੀ ਸੂਤਰਾਂ ਨੇ ਇਹ ਵੀ ਦਸਿਆ ਕਿ ਜਿਉਂ ਜਿਉਂ ਕੇਂਦਰ 'ਚ ਸੱਤਾਧਾਰੀ ਬੀ. ਜੇ. ਪੀ ਅਤੇ ਮੁੱਖ ਵਿਜੋਧੀ ਧਿਰ ਕਾਂਗਰਸ ਦੇ ਨੇਤਾਵਾਂ ਦਰਮਿਆਨ ਸਖ਼ਤ ਤੇ ਆਪਾ-ਵਿਰੋਧੀ ਟੀਕਾ - ਟਿੱਪਣੀ ਲਗਾਤਾਰ ਜਾਰੀ ਹੈ। ਦਿਨੋ-ਦਿਨ ਸਿਆਸੀ ਦਲਾਂ ਦੀ ਚੋਣ-ਹਵਾ ਬਦਲ ਰਹੀ ਹੈ। ਸਰਵੇਖਣ ਵੀ ਤੇਜ਼ੀ ਨਾਲ ਕਰਵਾÂੈ ਜਾ ਰਹੇ ਹਨ। ਅਤੇ ਪੰਜਾਬ 'ਚ ਕਾਂਗਰਸ ਨੂੰ ਟੱਕਰ ਦੇਣ ਵਾਲਾ ਅਕਾਲੀ-ਗੱਠ ਜੋੜ ਵੀ ਹੌਲੀ ਹੌਲੀ ਬੇ-ਅਦਬੀ ਦੇ ਮਾਮਲਿਆਂ ਤੋਂ ਉਪਰ ਆ ਰਿਹਾ ਹੈ, ਇਸ ਸਾਰੇ ਮਾਹੌਲ ਨੇ ਕਾਂਗਰਸ ਦੀ ਚਿੰਤਾ ਵਧਾ ਦਿਤੀ ਹੈ।
'ਆਪ' ਦੀ ਆਪਸੀ ਖਹਿ-ਬਾਜ਼ੀ, ਲੁਧਿਆਣਾ ਇਲਾਕੇ 'ਚ ਬੈਂਸ ਭਰਾਵਾਂ ਦੀ ਲੋਕ-ਇੰਨਸਾਫ਼ ਪਾਰਟੀ ਦਾ ਦਬ-ਦਬਾਅ, ਟਕਸਾਲੀ ਅਕਾਲੀਆਂ ਤੇ ਡਾ. ਗਾਂਧੀ ਵਾਲੀ ਨਵੀਂ ਪੰਜਾਬ ਪਾਰਟੀ, ਸ. ਖਹਿਰਾ ਦਾ ਕਈ ਸੀਟਾਂ 'ਤੇ ਤੂਫ਼ਾਨੀ ਦੌਰਾ ਅਤੇ ਵਿਸ਼ੇਸ਼ ਕਰਕੇ ਬਠਿੰਡਾ ਸੀਟ 'ਤੇ ਤੂਫ਼ਾਨੀ ਬਠਿੰਡਾ ਸੀਟ 'ਤੇ ਕੇਂਦਰਿਤ ਕਰਨਾ, ਪੰਜਾਬ ਦੀ ਚੋਣ ਨੂੰ ਕਾਫੀ ਪੇਚੀਦਾ ਬਣਾ ਰਿਹਾ ਹੈ। ਆਉਂਦੇ ਦਿਨਾਂ 'ਚ ਸਥਿਤੀ ਹੋਰ ਸਾਫ ਹੋ ਕੇ ਪੰਜਾਬ ਲਈ ਇਹ ਚੋਣ-ਪਿੜ ਚਹੁੰ-ਕੋਨਾ ਤੋਂ ਤਿੰਨ ਕੋਨਾ ਅਤੇ ਆਖ਼ਰ ਸਿੱਧੀ ਟੱਕਰ ਵਲ ਵਧ ਰਿਹਾ ਹੈ, ਜਿਸ ਵਿਚ ਜੇਤੂ ਸੀਟਾਂ ਦਾ ਅਨੁਪਾਤ 8-5 ਜਾਂ 7-6 ਦਾ ਬਣਦਾ ਜਾਪਦਾ ਹੈ।