ਮੌਸਮ ਦਾ ਵਿਗੜਿਆ ਮਜਾਜ਼! 30 ਸਾਲ ਦਾ ਟੁੱਟਿਆ ਰਿਕਾਰਡ
Published : Mar 31, 2019, 3:37 pm IST
Updated : Mar 31, 2019, 3:37 pm IST
SHARE ARTICLE
Weather spoiled wax! 30 year breakdown record
Weather spoiled wax! 30 year breakdown record

ਇਸ ਸਾਲ ਮਾਰਚ ਮਹੀਨੇ 'ਚ ਸ਼ਿਮਲਾ 'ਚ ਬਰਫ਼ਬਾਰੀ ਤੇ ਬਾਰਸ਼ ਨੇ ਆਪਣਾ ਰਿਕਾਰਡ ਤੋੜਿਆ

ਸ਼ਿਮਲਾ: 30 ਸਾਲਾਂ ਬਾਅਦ ਸ਼ਿਮਲਾ ਵਿਚ ਮਾਰਚ ਮਹੀਨੇ ਬਰਫ਼ਬਾਰੀ ਨੇ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ 1997 ਵਿਚ ਮਾਰਚ ਮਹੀਨੇ 'ਚ ਜ਼ਿਆਦਾ ਠੰਢ ਪਈ ਸੀ। ਉਸ ਸਮੇਂ ਜ਼ਿਲ੍ਹਾ ਸ਼ਿਮਲਾ ਵਿਚ 62.8 ਸੈਮੀ ਬਰਫ਼ ਰਿਕਾਰਡ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਸਾਲ ਮਾਰਚ ਮਹੀਨੇ 'ਚ ਸ਼ਿਮਲਾ 'ਚ ਬਰਫ਼ਬਾਰੀ ਤੇ ਬਾਰਸ਼ ਨੇ ਆਪਣਾ ਰਿਕਾਰਡ ਤੋੜਿਆ ਹੈ। ਇਸ ਸਾਲ ਮਾਰਚ ਮਹੀਨੇ ਸ਼ਿਮਲਾ 'ਚ 71.4 ਸੈਮੀ ਬਰਫ਼ ਰਿਕਾਰਡ ਕੀਤੀ ਗਈ ਹੈ।

ਇਸ ਦੌਰਾਨ ਸ਼ਿਮਲਾ, ਕੁਫਰੀ, ਖਦਰਾਲਾ, ਰੋਹੜੂ ਤੇ ਖੜਾਪੱਥਰ ਵਿਚ ਬਰਫ਼ਬਾਰੀ ਨੇ ਆਪਣੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜੇ ਹਨ। ਇਸ ਸਾਲ ਸਰਦੀ ਦਾ ਮੌਸਮ ਵਧੇਰੇ ਲੰਮਾ ਹੋਣ ਕਰਕੇ ਸ਼ਿਮਲਾ ਵਿਚ ਮਾਰਚ ਦੇ ਤੀਜੇ ਹਫ਼ਤੇ ਤਕ ਦਾ ਮੌਸਮ ਬਾਰਸ਼ ਤੇ ਬਰਫ਼ਬਾਰੀ ਵਾਲਾ ਬਣਿਆ ਰਿਹਾ। ਰਾਜਧਾਨੀ ਸ਼ਿਮਲਾ ਵਿਚ ਸ਼ਨੀਵਾਰ ਨੂੰ ਇਸ ਸੀਜ਼ਨ ਦਾ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ। ਇੱਥੋਂ ਦਾ ਵੱਧ ਤੋਂ ਵੱਧ ਤਾਪਮਾਨ 24.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ।

24 ਘੰਟਿਆਂ ਦੇ ਅੰਦਰ ਹੀ ਇੱਥੋਂ ਦੇ ਤਾਪਮਾਨ ਵਿਚ 2 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਸ਼ਿਮਲਾ ਵਿਚ 3 ਮਾਰਚ ਤੋਂ ਹੀ ਰੁਕ-ਰੁਕ ਕੇ ਬਾਰਸ਼ ਤੇ ਬਰਫ਼ਬਾਰੀ ਦਾ ਦੌਰ ਜਾਰੀ ਰਿਹਾ। ਕੁਫਰੀ ਤੇ ਖਦਰਾਲਾ ਵਿਚ 21 ਸੈਮੀ ਬਰਫ਼ ਡਿੱਗੀ। 5 ਮਾਰਚ ਨੂੰ 19 ਸੈਮੀ, 6 ਨੂੰ 1.3, 9 ਮਾਰਚ ਨੂੰ 1.3, 8 ਨੂੰ 1.1, 12 ਨੂੰ 12.0 ਤੇ 20 ਮਾਰਚ ਨੂੰ ਕੁਫਰੀ ਸਮੇਤ ਉਚਾਈ ਵਾਲੇ ਖੇਤਰਾਂ ਵਿਚ ਬਰਫ਼ਬਾਰੀ ਹੋਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement