
ਚਾਰ ਸਾਲ ਦੀ ਪੇਰਿਸ ਵਿਆਸ ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਜੀਆਈਡੀਸੀ...
ਨਵੀਂ ਦਿੱਲੀ: ਦੇਸ਼ ਕੋਰੋਨਾ ਦੇ ਸੰਕਟ ਵਿਚ ਗੁਜ਼ਰ ਰਿਹਾ ਹੈ। ਕੇਂਦਰ ਅਤੇ ਰਾਜ ਸਰਕਾਰਾਂ ਇਸ ਨਾਲ ਨਜਿੱਠਣ ਲਈ ਕਈ ਵੱਡੇ ਫ਼ੈਸਲੇ ਲੈ ਰਹੀਆਂ ਹਨ। ਕੋਰੋਨਾ ਵਾਇਰਸ ਦੀ ਇਸ ਮਹਾਂਮਾਰੀ ਨਾਲ ਲੜਨ ਲਈ ਵੱਡੇ ਉਦਯੋਗਪਤੀ ਅਤੇ ਬਾਲੀਵੁੱਡ ਸਿਤਾਰਿਆਂ ਦੇ ਨਾਲ ਹੀ ਆਮ ਜਨਤਾ ਵੀ ਸਰਕਾਰ ਨੂੰ ਆਰਥਿਕ ਮਦਦ ਕਰ ਰਹੀਆਂ ਹਨ। ਇਸ ਦੌਰਾਨ ਇਕ ਚਾਰ ਸਾਲ ਦੀ ਮਾਸੂਮ ਬੱਚੀ ਨੇ ਅਪਣੇ ਪਿਗੀ ਬੈਂਕ ਵਿਚੋਂ ਜਮ੍ਹਾਂ ਕੀਤੇ ਗਏ ਪੈਸੇ ਸਰਕਾਰ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ।
Photo
ਚਾਰ ਸਾਲ ਦੀ ਪੇਰਿਸ ਵਿਆਸ ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਜੀਆਈਡੀਸੀ ਵਿਚ ਅਪਣੇ ਮਾਤਾ-ਪਿਤਾ ਨਾਲ ਰਹਿੰਦੀ ਹੈ। ਉਹ ਅਪਣੇ ਪਿਗੀ ਬੈਂਕ ਵਿਚ ਜਮ੍ਹਾ ਕੀਤੇ ਗਏ ਪੈਸੇ ਪ੍ਰਧਾਨ ਮੰਤਰੀ ਖਜਾਨੇ ਵਿਚ ਜਮ੍ਹਾਂ ਕਰਵਾਉਣਾ ਚਾਹੁੰਦੀ ਹੈ। ਪੇਰਿਸ ਵਿਆਸ ਦੇ ਪਿਗੀ ਬੈਂਕ ਵਿਚ ਕੁੱਲ 11200 ਰੁਪਏ ਹੈ ਜਿਸ ਨੂੰ ਉਹ ਸਰਕਾਰ ਨੂੰ ਕੋਰੋਨਾ ਪੀੜਤਾਂ ਦੇ ਇਲਾਜ ਲਈ ਅਤੇ ਗਰੀਬਾਂ ਦੀ ਮਦਦ ਕਰਨ ਲਈ ਦਾਨ ਕਰੇਗੀ।
ਬੱਚੀ ਤੋਂ ਪ੍ਰੇਰਿਤ ਹੋ ਕੇ ਉਸ ਦੇ ਹੋਰਨਾਂ ਦੋਸਤ ਵੀ ਅਪਣੇ ਪਿਗੀ ਬੈਂਕ ਵਿਚ ਜਮ੍ਹਾਂ ਕੀਤੀ ਗਈ ਰਾਸ਼ੀ ਸਰਕਾਰ ਨੂੰ ਦਾਨ ਕਰਨਾ ਚਾਹੁੰਦੇ ਹਨ। ਪੇਰਿਸ ਦੀ ਦੋਸਤ ਪ੍ਰਿੰਸੀ ਨੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਪ੍ਰਿੰਸੀ ਨੇ ਕਿਹਾ ਕਿ ਮੋਦੀ ਦਾਦਾ ਨੇ ਕਿਹਾ ਹੈ ਕਿ ਕੋਰੋਨਾ ਤੋਂ ਬਚਣ ਲਈ ਵਾਰ-ਵਾਰ ਹੱਥ ਧੋਂਦੇ ਰਹੋ। ਘਰ ਤੋਂ ਬਾਹਰ ਜਾਣ ਤੇ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ। ਲੋਕਾਂ ਤੋਂ ਸ਼ਰੀਰਕ ਦੂਰੀ ਬਣਾ ਕੇ ਰੱਖੋ। ਨਾਲ ਹੀ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਪਰਹੇਜ਼ ਕਰੋ।
ਕਿਸੇ ਨੂੰ ਵੀ ਮਿਲੋ ਤਾਂ ਨਮਸਤੇ ਕਰੋ ਅਤੇ ਲਾਕਡਾਊਨ ਦਾ ਪਾਲਣ ਵੀ ਕਰਨਾ ਜ਼ਰੂਰੀ ਹੈ। ਦਸ ਦਈਏ ਕਿ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਚੀਨ ਲਈ ਵਿਸ਼ਵ ਬੈਂਕ ਵੱਲੋਂ ਇਕ ਪਰੇਸ਼ਾਨ ਕਰਨ ਵਾਲੀ ਖ਼ਬਰ ਆਈ ਹੈ। ਵਿਸ਼ਵ ਬੈਂਕ ਅਨੁਸਾਰ ਦਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਇਸ ਸਾਲ ਚੀਨ ਅਤੇ ਹੋਰਨਾਂ ਪੂਰਬੀ ਏਸ਼ਿਆਈ ਦੇਸ਼ਾਂ ਵਿਚ ਅਰਥਵਿਵਸਥਾ ਦੀ ਰਫ਼ਤਾਰ ਬਹੁਤ ਹੌਲੀ ਰਹਿਣ ਵਾਲੀ ਹੈ ਜਿਸ ਵਿਚ ਲੱਖਾਂ ਲੋਕ ਗਰੀਬੀ ਵੱਲ ਚਲੇ ਜਾਣਗੇ।
ਬੈਂਕ ਨੇ ਸੋਮਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਇਹ ਖ਼ਦਸ਼ਾ ਜ਼ਾਹਿਰ ਕੀਤਾ ਹੈ। ਰਿਪੋਰਟ ਮੁਤਾਬਕ ਖੇਤਰ ਵਿਚ ਇਸ ਸਾਲ ਵਿਕਾਸ ਦੀ ਰਫ਼ਤਾਰ 2.1% ਰਹਿ ਸਕਦੀ ਹੈ ਜੋ ਕਿ 2019 ਵਿਚ 5.8% ਸੀ। ਬੈਂਕ ਦਾ ਅਨੁਮਾਨ ਹੈ ਕਿ 1.1 ਕਰੋੜ ਤੋਂ ਵਧ ਗਿਣਤੀ ਵਿਚ ਲੋਕ ਗਰੀਬੀ ਦਾ ਦਾਇਰੇ ਵਿਚ ਆ ਜਾਣਗੇ। ਇਹ ਅਨੁਮਾਨ ਉਸ ਅਨੁਮਾਨ ਦੇ ਉਲਟ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਇਸ ਸਾਲ ਵਿਕਾਸ ਦਰ ਬਹੁਤ ਰਹੇਗੀ ਅਤੇ 3.5 ਕਰੋੜ ਲੋਕ ਗਰੀਬੀ ਰੇਖਾ ਤੋਂ ਉੱਪਰ ਉਠ ਸਕਣਗੇ।
ਇਸ ਵਿਚ ਗਿਆ ਹੈ ਕਿ ਚੀਨ ਦੀ ਵਿਕਾਸ ਦਰ ਵੀ ਪਿਛਲੇ ਸਾਲ ਦੀ 6.1 ਫ਼ੀਸਦੀ ਤੋਂ ਘਟ ਕੇ ਇਸ ਸਾਲ 2.3 ਫ਼ੀਸਦੀ ਰਹਿ ਜਾਵੇਗੀ। ਦਸ ਦਈਏ ਕਿ ਕੋਰੋਨਾ ਵਾਇਰਸ ਦੇ ਚਲਦੇ ਦੇਸ਼ ਵਿਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਇਟਲੀ ਵਿਚ ਹੁਣ ਤਕ ਕੋਰੋਨਾ ਵਾਇਰਸ ਨਾਲ 11591 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਥੇ ਹੁਣ ਪੀੜਤ ਦਰ ਵਿਚ ਹੌਲੀ-ਹੌਲੀ ਕਮੀ ਆ ਰਹੀ ਹੈ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਬੰਦੀਆਂ ਨੂੰ ਹੌਲੀ-ਹੌਲੀ ਛੋਟ ਦਿੱਤੀ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਤਿੰਨ ਹਫ਼ਤਿਆਂ ਤਕ ਚਲਿਆ ਸ਼ਟਡਾਊਨ ਆਰਥਿਕ ਰੂਪ ਤੋਂ ਬੇਹੱਦ ਮੁਸ਼ਕਿਲ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।