ਸ਼ਰਮਨਾਕ : ਮਾਸੂਮ ਬੱਚੀ ਨੂੰ ਕੁੱਟ ਰਹੀ ਸੀ ਬੇਰਹਿਮ ਮਾਂ, ਬਾਪ ਬਣਾ ਰਿਹਾ ਸੀ ਵੀਡੀਓ
Published : Nov 17, 2019, 5:11 pm IST
Updated : Nov 17, 2019, 5:11 pm IST
SHARE ARTICLE
Video viral
Video viral

ਸੋਸ਼ਲ ਮੀਡੀਆ 'ਤੇ ਅਜਿਹੇ ਕਈ ਵੀਡੀਓਜ਼ ਵਾਇਰਲ ਹੁੰਦੇ ਹਨ, ਜੋ ਦਿਲ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਅਜਿਹੇ ਵੀਡੀਓ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦੇ ਹਨ। ਇਸ ਤਰ੍ਹਾਂ

ਕਠੂਆ : ਸੋਸ਼ਲ ਮੀਡੀਆ 'ਤੇ ਅਜਿਹੇ ਕਈ ਵੀਡੀਓਜ਼ ਵਾਇਰਲ ਹੁੰਦੇ ਹਨ, ਜੋ ਦਿਲ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਅਜਿਹੇ ਵੀਡੀਓ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦੇ ਹਨ। ਇਸ ਤਰ੍ਹਾਂ ਦੀਆਂ ਵੀਡੀਓ ਦੇਖ ਕੇ ਮੂੰਹੋਂ ਨਿਕਲਦਾ 'ਬੇਰਹਿਮ'। ਜੰਮੂ-ਕਸ਼ਮੀਰ ਦੇ ਕਠੂਆ ਵਿਚ ਇਕ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਹਰ ਇਕ ਦੇ ਦਿਲ ਨੂੰ ਝੰਜੋੜ ਦਿੱਤਾ। ਮਾਸੂਮ ਕੁੜੀ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਮਾਸੂਮ ਕੁੜੀ ਦੀ ਕੁੱਟਮਾਰ ਦੀ ਵੀਡੀਓ ਦਾ ਸੱਚ ਸਾਹਮਣੇ ਆ ਗਿਆ ਹੈ। ਬੱਚੀ ਦੀ ਮਾਂ ਹੀ ਉਸ ਨਾਲ ਕੁੱਟਮਾਰ ਕਰ ਰਹੀ ਸੀ। ਕੁੜੀ ਰੋਂਦੀ ਕੁਰਲਾਉਂਦੀ ਰਹੀ ਅਤੇ ਆਪਣੇ ਪਿਤਾ ਅੱਗੇ ਬਚਾਉਣ ਲਈ ਤਰਲੇ ਪਾ ਰਹੀ ਹੈ ਪਰ ਪਿਤਾ ਲੁਕ ਕੇ ਵੀਡੀਓ ਬਣਾ ਰਿਹਾ ਸੀ। ਪੁਲਿਸ ਨੇ ਮਾਂ ਅਤੇ ਪਿਉ ਦੋਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। 


ਵੀਡੀਓ ਵਿਚ ਲੜਕੀ ਦੀ ਮਾਂ ਉਸ ਨਾਲ ਬੁਰੀ ਤਰ੍ਹਾਂ ਨਾਲ ਖਿੱਚ-ਧੂਹ ਕਰਦੀ ਰਹੀ ਅਤੇ ਉਸ ਦੀ ਪਿੱਠ 'ਤੇ ਲਗਾਤਾਰ ਥੱਪੜ ਮਾਰਦੀ ਰਹੀ। ਇਸ ਦੌਰਾਨ ਲੜਕੀ ਰੋਂਦੀ ਰਹੀ ਅਤੇ ਪਾਪਾ-ਪਾਪਾ ਕਹਿ ਕੇ ਬਚਾਉਣ ਦੇ ਤਰਲੇ ਪਾ ਰਹੀ ਹੈ ਪਰ ਬੇਰਹਿਮ ਮਾਂ ਇੱਥੇ ਹੀ ਨਹੀਂ ਰੁਕੀ ਅਤੇ ਉਸ ਨੇ ਬੱਚੀ ਨੂੰ ਵਾਲਾਂ ਤੋਂ ਖਿੱਚ ਕੇ ਕੁੱਟਮਾਰ ਸ਼ੁਰੂ ਕੀਤੀ। ਪੁਲਿਸ ਨੇ ਚਾਈਲਡ ਵੈੱਲਫੇਅਰ ਕਮੇਟੀ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement