ਵਿਆਹ ਸਮਾਗਮ ਤੋਂ ਵਾਪਸ ਆ ਰਹੇ ਨੌਜਵਾਨਾਂ ਦੀ ਦਰਖਤ ਨਾਲ ਟਕਰਾਈ ਕਾਰ, 6 ਮੌਤਾਂ

By : GAGANDEEP

Published : Mar 31, 2023, 3:21 pm IST
Updated : Mar 31, 2023, 3:21 pm IST
SHARE ARTICLE
photo
photo

ਇਕ ਨੌਜਵਾਨ ਗੰਭੀਰ ਜ਼ਖਮੀ

 

ਹਿਸਾਰ: ਹਰਿਆਣਾ ਦੇ ਹਿਸਾਰ 'ਚ ਵੀਰਵਾਰ ਰਾਤ ਕਰੀਬ 2 ਵਜੇ ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ 6 ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਆਦਮਪੁਰ ਅਗਰੋਹਾ ਰੋਡ 'ਤੇ ਨਿੰਮ ਅੱਡਾ ਨੇੜੇ ਵਾਪਰਿਆ। ਸਾਰੇ ਨੌਜਵਾਨ ਦੇਰ ਰਾਤ ਆਦਮਪੁਰ 'ਚ ਇਕ ਵਿਆਹ ਤੋਂ ਪਰਤ ਕੇ ਆਪਣੇ ਘਰਾਂ ਨੂੰ ਪਰਤ ਰਹੇ ਸਨ। ਸਵੇਰੇ ਜਦੋਂ ਲੋਕ ਸੈਰ ਕਰਨ ਲਈ ਨਿਕਲੇ ਤਾਂ ਉਨ੍ਹਾਂ ਨੇ ਹਾਦਸਾਗ੍ਰਸਤ ਕਾਰ ਦੇਖੀ।

ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ।ਮ੍ਰਿਤਕ ਆਦਮਪੁਰ ਦੇ ਕਿਸ਼ਨਗੜ੍ਹ, ਖਾਰਾ, ਬਰਵਾਲਾ ਦੇ ਰਹਿਣ ਵਾਲੇ ਸਨ। ਸਾਰਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਿਸਾਰ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਹੈ। ਘਟਨਾ ਦੇ ਸਮੇਂ ਕਾਰ ਵਿੱਚ ਸੱਤ ਨੌਜਵਾਨ ਸਵਾਰ ਸਨ। ਇਸ 'ਚ ਇਕ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ।

ਮਰਨ ਵਾਲਿਆਂ ਵਿੱਚ ਖਾਰਾ ਦੇ ਰਹਿਣ ਵਾਲੇ 23 ਸਾਲਾ ਸਾਗਰ ਅਤੇ 22 ਸਾਲਾ ਸ਼ੋਭਿਤ ਅਤੇ ਕਿਸ਼ਨਗੜ੍ਹ ਦੇ ਰਹਿਣ ਵਾਲੇ 24 ਸਾਲਾ ਅਰਵਿੰਦ, 22 ਸਾਲਾ ਅਭਿਨਵ, 25 ਸਾਲਾ ਅਸ਼ੋਕ ਅਤੇ 23 ਸਾਲਾ ਦੀਪਕ ਸ਼ਾਮਲ ਹਨ। ਜਦਕਿ ਭੁਨੇਸ਼ ਵਾਸੀ ਸੂਰਤਗੜ੍ਹ ਰਾਜਸਥਾਨ ਜ਼ਖਮੀ ਹੈ। ਮ੍ਰਿਤਕ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ।

ਬੇਕਾਬੂ ਵਾਹਨ ਦਰੱਖਤ ਅਤੇ ਬਿਜਲੀ ਦੇ ਖੰਭੇ ਨੂੰ ਤੋੜਦੇ ਹੋਏ ਇੱਕ ਪਾਸੇ ਪਲਟ ਗਿਆ। ਲੋਕਾਂ ਨੇ ਲਾਸ਼ਾਂ ਨੂੰ ਰੱਸੀਆਂ ਨਾਲ ਦਰਵਾਜ਼ੇ ਖਿੱਚ ਕੇ ਕਾਰ 'ਚੋਂ ਬਾਹਰ ਕੱਢਿਆ। ਕਾਰ ਦੀ ਸੀਟ 'ਤੇ ਖੂਨ ਦੇ ਛਿੱਟੇ ਪਏ ਸਨ। ਕਾਰ ਦੇ ਪਿਛਲੇ ਪਾਸੇ ਵੱਡੇ ਅੱਖਰਾਂ ਵਿੱਚ ਲਿਖਿਆ ਸੀ, ਹੱਸਦੇ ਰਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement