Himachal News: ਹਿਮਾਚਲ 'ਚ ਬਿਜਲੀ ਦਾ ਕਰੰਟ ਲੱਗਣ ਕਾਰਨ ਨਾਨੀ-ਦੋਹਤੀ ਦੀ ਮੌਤ
Published : Mar 31, 2024, 9:47 am IST
Updated : Mar 31, 2024, 9:58 am IST
SHARE ARTICLE
Death of grandmother and granddaughter due to electrocution in Himachal
Death of grandmother and granddaughter due to electrocution in Himachal

Himachal News: ਬਾਂਦਰਾਂ ਨੂੰ ਭਜਾਉਣ ਲਈ ਖੇਤਾਂ 'ਚ ਗਏ ਸਨ

Death of grandmother and granddaughter due to electrocution in Himachal: ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਬਿਜਲੀ ਦਾ ਕਰੰਟ ਲੱਗਣ ਕਾਰਨ ਨਾਨੀ ਅਤੇ ਦੋਹਤੀ ਦੀ ਮੌਤ ਹੋ ਗਈ। ਕਾਂਗੜਾ ਜ਼ਿਲੇ ਦੇ ਰੱਕੜ ਥਾਣਾ ਅਧੀਨ ਪੈਂਦੇ ਪਿੰਡ ਸਲੇਟੀ 'ਚ ਇਕ ਔਰਤ ਬਾਂਦਰਾਂ ਨੂੰ ਭਜਾਉਣ ਲਈ ਆਪਣੀ 5 ਸਾਲ ਦੀ ਦੋਹਤੀ ਨਾਲ ਖੇਤ 'ਚ ਗਈ ਸੀ।

 ਇਹ ਵੀ ਪੜ੍ਹੋ: TarnTaran News: ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ

ਇਸ ਦੌਰਾਨ ਦੋਵੇਂ ਬਿਜਲੀ ਦੀ ਤਾਰ ਨਾਲ ਟਕਰਾ ਗਈਆਂ। ਇਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਡੇਹਰਾ ਹਸਪਤਾਲ ਪਹੁੰਚਾਇਆ ਹੈ। ਇਸ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

 ਇਹ ਵੀ ਪੜ੍ਹੋ: Tarsem Singh Murder News: ਸਰਬਜੀਤ ਸਿੰਘ ਮੀਆਂਵਿੰਡ ਨੇ ਲਈ ਤਰਸੇਮ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ 

ਮ੍ਰਿਤਕਾਂ ਦੀ ਪਛਾਣ ਸਲੇਟੀ ਪਿੰਡ ਦੀ ਸਪਨਾ (50) ਅਤੇ ਉਸ ਦੀ 5 ਸਾਲ ਦੀ ਦੋਹਤੀ ਅਰੂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਆਏ ਤੂਫਾਨ ਕਾਰਨ ਖੇਤ 'ਚ ਬਿਜਲੀ ਦੀਆਂ ਤਾਰਾਂ ਡਿੱਗ ਪਈਆਂ ਸਨ। ਸਵੇਰੇ ਜਦੋਂ ਔਰਤ ਅਤੇ ਛੋਟੀ ਬੱਚੀ ਬਾਂਦਰਾਂ ਨੂੰ ਭਜਾਉਣ ਲਈ ਖੇਤ ਵਿੱਚ ਗਏ ਤਾਂ ਉਹ ਇਸ ਗੱਲ ਤੋਂ ਅਣਜਾਣ ਸਨ ਅਤੇ ਕਰੰਟ ਲੱਗ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਹਾਦਸੇ ਬਾਰੇ ਜਿਵੇਂ ਹੀ ਸਥਾਨਕ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਬਿਜਲੀ ਦਾ ਕੱਟ ਲਗਾ ਕੇ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ | ਦੋਵਾਂ ਦੀ ਮੌਤ ਕਾਰਨ ਪਿੰਡ ਸਲੇਟੀ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਏਐਸਆਈ ਅਨਿਲ ਨੇ ਦੱਸਿਆ ਕਿ ਇਹ ਹਾਦਸਾ ਬਿਜਲੀ ਦਾ ਝਟਕਾ ਲੱਗਣ ਕਾਰਨ ਵਾਪਰਿਆ ਹੈ। ਦੋਵਾਂ ਲਾਸ਼ਾਂ ਦਾ ਡੇਹਰਾ ਹਸਪਤਾਲ 'ਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

(For more news apart from 'Death of grandmother and granddaughter due to electrocution in Himachal' stay tuned to Rozana Spokesman)

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement