TarnTaran News: ਮਜ਼ਦੂਰੀ ਕਰਦਾ ਸੀ ਮ੍ਰਿਤਕ ਨੌਜਵਾਨ
Youth died due to drug overdose TarnTaran News in punjabi :ਪੰਜਾਬ ਵਿਚ ਚਿੱਟੇ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਬਹੁਤ ਸਾਰੇ ਨੌਜਵਾਨ ਚਿੱਟੇ ਨਾਲ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ। ਅਜਿਹੀ ਹੀ ਮੰਦਭਾਗੀ ਖ਼ਬਰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭੋਈਆਂ ਤੋਂ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: Tarsem Singh Murder News: ਸਰਬਜੀਤ ਸਿੰਘ ਮੀਆਂਵਿੰਡ ਨੇ ਲਈ ਤਰਸੇਮ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ
ਜਿਥੇ ਇਕ ਹੋਰ ਨੌਜਵਾਨ ਦੀ ਚਿੱਟੇ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਦਿਹਾੜੀ ਲਗਾਉਣ ਤੋਂ ਬਾਅਦ ਉਹ ਬਾਹਰ ਚਲਾ ਗਿਆ ਪਰ ਬਾਅਦ ਵਿਚ ਉਸ ਦੀ ਲਾਸ਼ ਮਿਲੀ।
ਇਹ ਵੀ ਪੜ੍ਹੋ: Punjab Weather Update: ਪੰਜਾਬ ਵਿਚ ਲੋਕਾਂ ਨੂੰ ਮੀਂਹ ਤੋਂ ਰਾਹਤ, ਅੱਜ ਤੋਂ ਮੌਸਮ ਰਹੇਗਾ ਸਾਫ
ਮ੍ਰਿਤਕ ਦੀ ਮਾਤਾ ਕੁਲਵੰਤ ਕੌਰ ਨੇ ਦੱਸਿਆ ਕਿ ਅੱਧੀ ਦਿਹਾੜੀ ਲਗਾ ਕੇ ਉਸ ਦਾ ਲੜਕਾ ਤਰਸੇਮ ਸਿੰਘ ਘਰ ਵਾਪਸ ਆ ਗਿਆ ਸੀ। ਬਾਅਦ ਵਿਚ ਉਹ ਘਰੋਂ ਬਾਹਰ ਚਲਾ ਗਿਆ ਤੇ ਸ਼ਾਮ ਸਮੇਂ ਸੂਚਨਾ ਮਿਲੀ ਕਿ ਤਰਸੇਮ ਸਿੰਘ ਪਿੰਡ ਭੈਲ ਦੇ ਬਾਹਰਵਾਰ ਡਿੱਗਾ ਪਿਆ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜਦੋਂ ਉਹ ਉਥੇ ਪਹੁੰਚੇ ਤਾਂ ਉਸ ਦੇ ਕੋਲ ਸਰਿੰਜ ਪਈ ਸੀ। ਉਹ ਉਸ ਨੂੰ ਨਿੱਜੀ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੁਲਵੰਤ ਕੌਰ ਨੇ ਕਿਹਾ ਕਿ ਉਸ ਦਾ ਲੜਕਾ ਸ਼ਰਾਬ ਪੀਣ ਦਾ ਆਦੀ ਸੀ, ਪਰ ਇਸ ਮਾਰੂ ਨਸ਼ੇ ਦਾ ਉਹ ਕਦੋਂ ਸ਼ਿਕਾਰ ਹੋਇਆ ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਾ।
(For more news apart from 'Youth died due to drug overdose TarnTaran News in punjabi' stay tuned to Rozana Spokesman)