
ਪਿਛਲੇ 24 ਘੰਟਿਆਂ ਵਿਚ 3,128 ਮਰੀਜ਼ਾਂ ਦੀ ਹੋਈ ਮੌਤ
ਨਵੀਂ ਦਿੱਲੀ: ਭਾਰਤ ’ਚ ਕੋਰੋਨਾ ਦੇ ਇਕ ਦਿਨ ਵਿਚ 1,52,734 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ 47 ਦਿਨਾਂ ’ਚ ਸੱਭ ਤੋਂ ਘੱਟ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਲਾਗ ਦੇ ਮਾਮਲਿਆਂ ਦੀ ਕੁੱਲ ਗਿਣਤੀ 2,80,47,534 ’ਤੇ ਪਹੁੰਚ ਗਈ ਹੈ।
भारत में #COVID19 के 1,52,734 नए मामले आने के बाद कुल पॉजिटिव मामलों की संख्या 2,80,47,534 हुई। 3,128 नई मौतों के बाद कुल मौतों की संख्या 3,29,100 हो गई है।
— ANI_HindiNews (@AHindinews) May 31, 2021
2,38,022 नए डिस्चार्ज के बाद कुल डिस्चार्ज की संख्या 2,56,92,342 हुई। देश में सक्रिय मामलों की कुल संख्या 20,26,092 है। pic.twitter.com/q2txVYxh4j
ਸਵੇਰੇ 8 ਵਜੇ ਤਕ ਜਾਰੀ ਅੰਕੜਿਆਂ ਅਨੁਸਾਰ, ਦੇਸ਼ ’ਚ ਬੀਮਾਰੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 3,29,100 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ 3,128 ਮਰੀਜ਼ਾਂ ਦੀ ਮੌਤ ਹੋਈ ਹੈ।
corona case
ਉੱਥੇ ਹੀ ਹੁਣ ਤਕ 21,31,54,129 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ। ਪਿਛਲੇ 24 ਘੰਟਿਆਂ ਵਿਚ 2,38,022 ਮਰੀਜ਼ ਸਿਹਤਯਾਬ ਹੋ ਕੇ ਗਏ ਹਨ। ਜਿਸ ਤੋਂ ਬਾਅਦ ਹੁਣ ਤੱਕ 2,56,92,342 ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ।
Corona case