ਸਰਕਾਰ ਦਾ ਵੱਡਾ ਫੈਸਲਾ, ਹਿਮਾਚਲ 'ਚ ਹੁਣ 24 ਘੰਟੇ ਖੁੱਲ੍ਹਣਗੇ ਢਾਬੇ, ਰੈਸਟੋਰੈਂਟ, ਹੋਟਲ ਤੇ ਵਪਾਰਕ ਅਦਾਰੇ
Published : May 31, 2023, 9:48 am IST
Updated : May 31, 2023, 9:48 am IST
SHARE ARTICLE
photo
photo

ਸੂਬੇ ਦੀ ਆਰਥਿਕਤਾ ਵਿਚ ਸੈਰ ਸਪਾਟਾ ਉਦਯੋਗ ਦੀ ਅਹਿਮ ਭੂਮਿਕਾ ਹੈ ਅਤੇ ਲੱਖਾਂ ਲੋਕ ਇਸ ਉਦਯੋਗ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਸਰਕਾਰ ਨੂੰ ਸਿੱਧਾ ਲਾਭ ਮਿਲੇਗਾ

 

ਹਿਮਾਚਲ ਪ੍ਰਦੇਸ਼ : ਹਿਮਾਚਲ 'ਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਨੇ ਸਿਸਟਮ ਨੂੰ ਬਦਲਣ ਦਾ ਵੱਡਾ ਫੈਸਲਾ ਲਿਆ ਹੈ। ਇਸ ਤਹਿਤ ਸਰਕਾਰ ਨੇ ਸੂਬੇ ਵਿਚ ਹੋਟਲ, ਰੈਸਟੋਰੈਂਟ, ਢਾਬਿਆਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਬੰਦ ਕਰਨ ਲਈ ਨਿਰਧਾਰਤ ਸਮੇਂ ਵਿਚ ਢਿੱਲ ਦਿਤੀ ਹੈ। ਇਹ ਛੋਟ ਸੈਲਾਨੀਆਂ, ਆਮ ਨਾਗਰਿਕਾਂ ਅਤੇ ਹੋਰ ਹਿੱਸੇਦਾਰਾਂ ਦੀ ਸਹੂਲਤ ਲਈ ਦੁਕਾਨਾਂ ਅਤੇ ਸਥਾਪਨਾ ਐਕਟ-1969 ਦੀਆਂ ਵਿਵਸਥਾਵਾਂ ਤਹਿਤ ਦਿਤੀ ਗਈ ਹੈ, ਜਿਸ ਤਹਿਤ ਹੁਣ ਢਾਬਿਆਂ, ਰੈਸਟੋਰੈਂਟਾਂ, ਹੋਟਲਾਂ ਅਤੇ ਵਪਾਰਕ ਅਦਾਰਿਆਂ ਨੂੰ 24 ਘੰਟੇ ਖੁੱਲ੍ਹਾ ਰਖਿਆ ਜਾ ਸਕਦਾ ਹੈ। ਹਾਲਾਂਕਿ, ਇਹ ਦੁਕਾਨ ਮਾਲਕਾਂ 'ਤੇ ਨਿਰਭਰ ਕਰੇਗਾ ਕਿ ਉਹ ਕਦੋਂ ਤੱਕ ਆਪਣੀ ਦੁਕਾਨ ਖੋਲ੍ਹਣਗੇ। ਦੁਕਾਨਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਲਈ ਉਨ੍ਹਾਂ 'ਤੇ ਕੋਈ ਮਜਬੂਰੀ ਨਹੀਂ ਹੋਵੇਗੀ।

ਸੂਬਾ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਸੂਬੇ ਦੇ ਲੋਕਾਂ ਨੂੰ ਮੌਜੂਦਾ ਸੈਰ-ਸਪਾਟਾ ਸੀਜ਼ਨ ਦਾ ਪੂਰਾ ਲਾਭ ਮਿਲੇ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਤਹਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਅਤੇ ਹੋਰ ਅਧਿਕਾਰੀਆਂ ਨੂੰ ਯੋਗ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਦੇ ਇਸ ਫੈਸਲੇ ਨਾਲ ਸੈਲਾਨੀਆਂ ਨੂੰ ਕਾਫੀ ਸਹੂਲਤ ਮਿਲੇਗੀ। ਉਨ੍ਹਾਂ ਨੂੰ ਖਾਣ-ਪੀਣ ਦੀ ਭਾਲ ਵਿਚ ਦੇਰ ਰਾਤ ਤੱਕ ਭਟਕਣਾ ਨਹੀਂ ਪਵੇਗਾ। ਸੂਬੇ ਦੀ ਆਰਥਿਕਤਾ ਵਿਚ ਸੈਰ ਸਪਾਟਾ ਉਦਯੋਗ ਦੀ ਅਹਿਮ ਭੂਮਿਕਾ ਹੈ ਅਤੇ ਲੱਖਾਂ ਲੋਕ ਇਸ ਉਦਯੋਗ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਸਰਕਾਰ ਦੇ ਇਸ ਫੈਸਲੇ ਦਾ ਸਿੱਧਾ ਲਾਭ ਮਿਲੇਗਾ।

ਮੁੱਖ ਮੰਤਰੀ ਮੀਡੀਆ ਦੇ ਮੁੱਖ ਸਲਾਹਕਾਰ ਨਰੇਸ਼ ਚੌਹਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਿਸਟਮ ਨੂੰ ਬਦਲਣ ਦਾ ਵੱਡਾ ਫੈਸਲਾ ਲਿਆ ਹੈ। ਇਸ ਤਹਿਤ ਹੁਣ ਸੂਬੇ ਵਿਚ ਹੋਟਲ, ਰੈਸਟੋਰੈਂਟ, ਢਾਬੇ ਅਤੇ ਹੋਰ ਵਪਾਰਕ ਅਦਾਰੇ ਆਪਣੀ ਮਰਜ਼ੀ ਨਾਲ 24 ਘੰਟੇ ਖੁੱਲ੍ਹੇ ਰੱਖੇ ਜਾ ਸਕਣਗੇ।
 

SHARE ARTICLE

ਏਜੰਸੀ

Advertisement

PM ਦਾ ਵਿਰੋਧ ਕਰਨ ਵਾਲੇ ਕੌਣ ਸਨ ? Pratap Bajwa ਨੇ ਕਿਉਂ ਚਲਾਇਆ ਰੋਡ ਰੋਲਰ ਕਿਸਨੇ ਲਿਆਂਦੇ ਕਿਰਾਏ ਦੇ ਉਮੀਦਵਾਰ

24 May 2024 10:39 AM

PM Modi Speech in Patiala Today | ਖਚਾਖਚ ਭਰਿਆ ਪੰਡਾਲ, ਲੱਗ ਰਹੇ ਜ਼ੋਰਦਾਰ ਨਾਅਰੇ

24 May 2024 9:17 AM

PM ਦਾ ਵਿਰੋਧ ਕਰਨ ਵਾਲੇ ਕੌਣ ਸਨ ? Pratap Bajwa ਨੇ ਕਿਉਂ ਚਲਾਇਆ ਰੋਡ ਰੋਲਰ ਕਿਸਨੇ ਲਿਆਂਦੇ ਕਿਰਾਏ ਦੇ ਉਮੀਦਵਾਰ

24 May 2024 8:28 AM

ਰਾਣਾ ਸੋਢੀ ਦੀਆਂ ਕੌਣ ਖਿੱਚ ਰਿਹਾ ਲੱਤਾਂ? ਜਾਖੜ ਨੂੰ ਛੱਡ ਰਾਣਾ ਸੋਢੀ ਨੂੰ ਕਿਉਂ ਮਿਲੀ ਟਿਕਟ?

23 May 2024 4:44 PM

ਗ਼ੈਰ-ਪੰਜਾਬੀਆਂ ਬਾਰੇ ਸੁਖਪਾਲ ਖਹਿਰਾ ਸੋਚ-ਸਮਝ ਕੇ ਬੋਲਣ, ਇਨ੍ਹਾਂ ਕਰਕੇ ਪੰਜਾਬੀ ਕਾਮਯਾਬ ਨੇ : ਮੰਤਰੀ ਬ੍ਰਹਮ ਸ਼ੰਕਰ

23 May 2024 4:20 PM
Advertisement