RBI ਰਿਪੋਰਟ: ਬਾਜ਼ਾਰ 'ਚ 500 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ ਵਧੀ, ਬੈਂਕਿੰਗ ਧੋਖਾਧੜੀ 'ਚ ਵਾਧਾ, RBI ਨੇ ਕੀਤਾ ਖੁਲਾਸਾ, ਰਿਪੋਰਟ ਜਾਰੀ
Published : May 31, 2023, 10:40 am IST
Updated : May 31, 2023, 10:40 am IST
SHARE ARTICLE
photo
photo

10 ਰੁਪਏ ਦੇ ਨੋਟ 11.6% ਅਤੇ 100 ਰੁਪਏ ਦੇ ਨੋਟਾਂ ਵਿਚ 14.7% ਦੀ ਗਿਰਾਵਟ ਦਰਜ ਕੀਤੀ ਗਈ ਹੈ

 

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ। ਜਿਸ ਦੇ ਮੁਤਾਬਕ ਵਿੱਤੀ ਸਾਲ 2022-23 'ਚ ਬਾਜ਼ਾਰਾਂ 'ਚ 500 ਰੁਪਏ ਦੇ ਨਕਲੀ ਨੋਟਾਂ 'ਚ 14.6 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਇਸ ਵਾਰ ਬੈਂਕਿੰਗ ਧੋਖਾਧੜੀ ਦੇ ਮਾਮਲੇ ਵੀ ਵਧੇ ਹਨ।

ਹਾਲ ਹੀ 'ਚ ਦੇਸ਼ ਭਰ 'ਚ 2000 ਰੁਪਏ ਦੇ ਨੋਟ 'ਤੇ ਪਾਬੰਦੀ ਲਗਾਈ ਗਈ ਹੈ, ਇਸ ਨੂੰ ਜਮ੍ਹਾ ਕਰਵਾਉਣ ਦੀ ਪ੍ਰਕਿਰਿਆ ਵੀ ਚਲ ਰਹੀ ਹੈ। ਦੂਜੇ ਪਾਸੇ ਮੰਗਲਵਾਰ ਨੂੰ ਆਰਬੀਆਈ ਵਲੋਂ ਜਾਰੀ ਰਿਪੋਰਟ ਵਿਚ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। 500 ਰੁਪਏ ਦੇ ਨੋਟ 14.6% ਵਧ ਕੇ 91,110 ਹੋ ਗਏ ਹਨ। ਇਸ ਦੇ ਨਾਲ ਹੀ 2000 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ 'ਚ 28 ਫੀਸਦੀ ਦੀ ਗਿਰਾਵਟ ਆਈ ਹੈ, ਜੋ ਵਧ ਕੇ 9806 ਹੋ ਗਈ ਹੈ। 20 ਰੁਪਏ ਦੇ ਨਕਲੀ ਨੋਟਾਂ 'ਚ 8.4 ਫੀਸਦੀ ਦਾ ਵਾਧਾ ਹੋਇਆ ਹੈ। 10 ਰੁਪਏ ਦੇ ਨੋਟ 11.6% ਅਤੇ 100 ਰੁਪਏ ਦੇ ਨੋਟਾਂ ਵਿਚ 14.7% ਦੀ ਗਿਰਾਵਟ ਦਰਜ ਕੀਤੀ ਗਈ ਹੈ।

30 ਮਈ ਨੂੰ ਜਾਰੀ ਰਿਪੋਰਟ ਵਿਚ ਆਰਬੀਆਈ ਨੇ ਕਿਹਾ ਕਿ ਸਾਲ 2022-23 ਵਿਚ ਬੈਂਕਿੰਗ ਧੋਖਾਧੜੀ ਦੇ ਅੰਕੜੇ ਵੱਧ ਕੇ 13,350 ਹੋ ਗਏ ਹਨ। ਇਹ ਮਾਮਲੇ ਵੱਧ ਤੋਂ ਵੱਧ ਡਿਜੀਟਲ ਭੁਗਤਾਨ ਨਾਲ ਸਬੰਧਤ ਹਨ। 2021-22 ਵਿਚ ਧੋਖਾਧੜੀ ਦੇ ਕੁੱਲ 9,097 ਮਾਮਲੇ ਸਾਹਮਣੇ ਆਏ। ਸਾਲ 2020-21 ਵਿਚ ਇਸਦਾ ਅੰਕੜਾ 7,338 ਸੀ। ਕੇਂਦਰੀ ਬੈਂਕ ਨੇ ਰਿਪੋਰਟ 'ਚ ਇਹ ਵੀ ਕਿਹਾ ਹੈ ਕਿ ਜਨਤਕ ਖੇਤਰ ਦੇ ਬੈਂਕਾਂ ਦੇ ਮੁਕਾਬਲੇ ਨਿੱਜੀ ਬੈਂਕਾਂ 'ਚ ਜ਼ਿਆਦਾ ਧੋਖਾਧੜੀ ਹੋਈ ਹੈ।
 

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement