Jammu Kashmir News: ਕੁਪਵਾੜਾ ਥਾਣਾ ਕਾਂਡ: ਤਿੰਨ ਲੈਫਟੀਨੈਂਟ ਕਰਨਲ ਸਮੇਤ 16 ਲੋਕਾਂ ਵਿਰੁਧ ਮਾਮਲਾ ਦਰਜ
Published : May 31, 2024, 10:26 am IST
Updated : May 31, 2024, 10:26 am IST
SHARE ARTICLE
Image: For representation purpose only.
Image: For representation purpose only.

ਫੌਜ ਦੇ ਤਿੰਨ ਲੈਫਟੀਨੈਂਟ ਕਰਨਲ ਅਤੇ 13 ਹੋਰਾਂ ਵਿਰੁਧ ਕਤਲ ਅਤੇ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ।

Jammu Kashmir News:  ਜੰਮੂ-ਕਸ਼ਮੀਰ ਦੇ ਕੁਪਵਾੜਾ ਪੁਲਿਸ ਸਟੇਸ਼ਨ 'ਤੇ ਹਮਲੇ 'ਚ ਸ਼ਾਮਲ ਹੋਣ ਦੇ ਇਲਜ਼ਾਮ 'ਚ ਫੌਜ ਦੇ ਤਿੰਨ ਲੈਫਟੀਨੈਂਟ ਕਰਨਲ ਅਤੇ 13 ਹੋਰਾਂ ਵਿਰੁਧ ਕਤਲ ਅਤੇ ਲੁੱਟ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐਫਆਈਆਰ ਵਿਚ ਇਹ ਗੱਲ ਸਾਹਮਣੇ ਆਈ ਹੈ।

ਇਹ ਘਟਨਾ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ, ਜਦੋਂ ਜੰਮੂ-ਕਸ਼ਮੀਰ ਪੁਲਿਸ ਨੇ ਇਕ ਕਥਿਤ ਨਸ਼ੀਲੇ ਪਦਾਰਥ ਮਾਮਲੇ ਵਿਚ ਇਕ ਖੇਤਰੀ ਫੌਜ ਦੇ ਜਵਾਨ ਤੋਂ ਪੁੱਛਗਿੱਛ ਕੀਤੀ। ਘਟਨਾ ਦੀ ਇਕ ਵੀਡੀਉ ਵਿਚ 160 ਹਥਿਆਰਬੰਦ ਅਤੇ ਵਰਦੀਧਾਰੀ ਜਵਾਨਾਂ ਦੇ ਇਕ ਸਮੂਹ ਨੂੰ ਪੁਲਿਸ ਸਟੇਸ਼ਨ 'ਤੇ ਹਮਲਾ ਕਰਦੇ ਹੋਏ ਦਿਖਾਇਆ ਗਿਆ ਹੈ। ਉਨ੍ਹਾਂ ਦੇ ਨਾਲ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀ ਵੀ ਸਨ। ਖੇਤਰੀ ਫ਼ੌਜ ਇਕ ਮਿਲਟਰੀ ਰਿਜ਼ਰਵ ਫੋਰਸ ਹੈ। ਇਹ ਪਾਰਟ-ਟਾਈਮ ਵਾਲੰਟੀਅਰਾਂ ਦੁਆਰਾ ਚਲਾਈ ਜਾਂਦੀ ਹੈ ਅਤੇ ਭਾਰਤੀ ਸੈਨਾ ਨੂੰ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੀ ਹੈ।

ਐਫਆਈਆਰ ਦੇ ਅਨੁਸਾਰ, ਲੈਫਟੀਨੈਂਟ ਕਰਨਲ ਅੰਕਿਤ ਸੂਦ, ਰਾਜੀਵ ਚੌਹਾਨ ਅਤੇ ਨਿਖਿਲ ਦੀ ਅਗਵਾਈ ਵਾਲੇ ਹਥਿਆਰਬੰਦ ਸਮੂਹ ਨੇ ਜ਼ਬਰਦਸਤੀ ਥਾਣੇ ਦੇ ਅੰਦਰ ਦਾਖਲ ਹੋ ਗਏ। ਉਨ੍ਹਾਂ ਨੇ ਬਿਨਾਂ ਕਿਸੇ ਭੜਕਾਹਟ ਦੇ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ 'ਤੇ ਰਾਈਫਲ ਦੇ ਹੈਂਡਲਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿਤਾ।

ਐਫਆਈਆਰ ਦੇ ਅਨੁਸਾਰ, ਸਥਿਤੀ ਉਦੋਂ ਵਿਗੜ ਗਈ ਜਦੋਂ ਫੌਜੀ ਜਵਾਨਾਂ ਨੇ ਅਪਣੇ ਹਥਿਆਰ ਲਹਿਰਾਏ, ਜ਼ਖਮੀ ਪੁਲਿਸ ਅਧਿਕਾਰੀਆਂ ਤੋਂ ਮੋਬਾਈਲ ਫੋਨ ਖੋਹ ਲਏ ਅਤੇ ਮੌਕੇ ਤੋਂ ਜਾਣ ਤੋਂ ਪਹਿਲਾਂ ਇਕ ਪੁਲਿਸ ਕਾਂਸਟੇਬਲ ਨੂੰ ਅਗਵਾ ਵੀ ਕਰ ਲਿਆ। ਹਾਲਾਂਕਿ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਕਾਂਸਟੇਬਲ ਨੂੰ ਰਿਹਾਅ ਕਰ ਕਰਵਾਇਆ ਅਤੇ ਹਮਲਾਵਰਾਂ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ, ਜਿਸ ਵਿਚ 186 (ਇਕ ਜਨਤਕ ਸੇਵਕ ਨੂੰ ਉਸ ਦੇ ਜਨਤਕ ਕਾਰਜਾਂ ਦੇ ਕੰਮ ਵਿਚ ਰੁਕਾਵਟ ਪਾਉਣਾ), 332 (ਇਕ ਜਨਤਕ ਸੇਵਕ ਨੂੰ ਉਸ ਦੀ ਡਿਊਟੀ ਤੋਂ ਰੋਕਣ ਲਈ ਅਪਣੀ ਮਰਜ਼ੀ ਨਾਲ ਸੱਟ ਪਹੁੰਚਾਉਣਾ), 307 (ਕਤਲ ਦੀ ਕੋਸ਼ਿਸ਼), 342 (ਗਲਤ ਕੈਦ) ਅਤੇ 147 (ਦੰਗੇ ਲਈ ਸਜ਼ਾ) ਸ਼ਾਮਲ ਹਨ।

ਮੁਲਜ਼ਮਾਂ ਖ਼ਿਲਾਫ਼ ਧਾਰਾ 149, 392 (ਡਕੈਤੀ ਦੀ ਸਜ਼ਾ), 397 (ਲੁੱਟ ਜਾਂ ਡਕੈਤੀ ਜਿਸ ਵਿਚ ਮੌਤ ਜਾਂ ਗੰਭੀਰ ਸੱਟ ਮਾਰਨ ਦੀ ਕੋਸ਼ਿਸ਼ ਸ਼ਾਮਲ ਹੈ) ਅਤੇ 365 ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ। ਐਫਆਈਆਰ ਮੁਤਾਬਕ ਉਨ੍ਹਾਂ ਖ਼ਿਲਾਫ਼ ਅਸਲਾ ਐਕਟ ਤਹਿਤ ਵੀ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਕੁਪਵਾੜਾ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ ਮਾਮਲੇ ਦੀ ਜਾਂਚ ਕਰ ਰਹੇ ਹਨ।

(For more Punjabi news apart from Army-Cops Clash In J&K's Kupwara, Case Against 16 Including 3 Lt Colonels, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement