
Himachal Forest Fire : ਏਮਜ਼ ਨੇੜੇ ਵੀ ਸੜਿਆ ਜੰਗਲ, ਸ਼ਿਮਲਾ 'ਚ ਟਰੇਨਾਂ ਨੂੰ ਪਿਆ ਰੋਕਣਾ
Himachal Forest Fire : ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਜੰਗਲਾਂ ’ਚ ਅੱਗ ਲੱਗਣ ਕਾਰਨ ਲੱਖਾਂ ਦੀ ਗਿਣਤੀ ’ਚ ਅਵਾਜ਼ ਰਹਿਤ ਜਾਨਵਰਾਂ ਦੀ ਮੌਤ ਹੋ ਗਈ ਹੈ। ਸੂਬੇ ਦੇ ਸ਼ਿਮਲਾ, ਮੰਡੀ, ਬਿਲਾਸਪੁਰ ਅਤੇ ਸੋਲਨ ਜ਼ਿਲ੍ਹਿਆਂ ’ਚ ਚਿਰਾਂ ਦੇ ਜੰਗਲ ਲਗਾਤਾਰ ਸੜ ਰਹੇ ਹਨ। ਜੰਗਲਾਤ ਵਿਭਾਗ ਕੁਝ ਇਲਾਕਿਆਂ 'ਚ ਅੱਗ ਬੁਝਾਉਣ 'ਚ ਲੱਗਿਆ ਹੋਇਆ ਹੈ ਪਰ ਅੱਗ ਲੱਗਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸੋਲਨ ਅਤੇ ਸ਼ਿਮਲਾ ਦੇ ਜੰਗਲਾਂ ਦੀ ਅੱਗ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਗਈ ਹੈ ਅਤੇ ਕਾਲਕਾ-ਸ਼ਿਮਲਾ ਰੇਲ ਟ੍ਰੈਕ 'ਤੇ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਵੀਰਵਾਰ ਨੂੰ ਸ਼ਿਮਲਾ 'ਚ ਜੰਗਲ 'ਚ ਅੱਗ ਲੱਗਣ ਕਾਰਨ ਸਮਹਿਲ ਅਤੇ ਤਾਰਾਦੇਵੀ ਨੇੜੇ ਟਰੇਨਾਂ ਨੂੰ ਰੋਕਣਾ ਪਿਆ।
ਇਹ ਵੀ ਪੜੋ:UP Weather : ਯੂਪੀ 'ਚ ਗਰਮੀ ਨਿੱਤ ਬਣਾ ਰਹੀ ਨਵੇਂ ਰਿਕਾਰਡ, ਨੌਟਪਾ ’ਚ ਛੇਵੇਂ ਦਿਨ 166 ਦੀ ਮੌਤ
ਜਾਣਕਾਰੀ ਅਨੁਸਾਰ ਸ਼ਿਮਲਾ ਦੇ ਆਸ-ਪਾਸ ਦੇ ਜੰਗਲ ਪਿਛਲੇ ਤਿੰਨ ਦਿਨਾਂ ਤੋਂ ਸੜ ਰਹੇ ਹਨ। ਇੱਥੇ ਅੱਗ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚ ਗਈ ਹੈ। ਵੀਰਵਾਰ ਨੂੰ ਸ਼ਿਮਲਾ ਦੇ ਨਾਲ ਲੱਗਦੇ ਤਾਰਾ ਦੇਵੀ ਅਤੇ ਸਮਰਹਿਲ ਦੇ ਜੰਗਲਾਂ 'ਚ ਅੱਗ ਲੱਗ ਗਈ ਅਤੇ ਇਸ ਕਾਰਨ ਸ਼ਿਮਲਾ-ਕਾਲਕਾ ਰੇਲਵੇ ਟ੍ਰੈਕ 'ਤੇ ਚੱਲਣ ਵਾਲੀਆਂ ਸਾਰੀਆਂ ਟਰੇਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਕੁਝ ਗੱਡੀਆਂ ਤਾਰਾ ਦੇਵੀ ਸਟੇਸ਼ਨ 'ਤੇ ਖੜ੍ਹੀਆਂ ਰਹੀਆਂ। ਉਸੇ ਸਮੇਂ, ਕੁਝ ਨੂੰ ਹੇਠਾਂ ਰੋਕ ਦਿੱਤਾ ਗਿਆ। ਕਾਲਕਾ ਸ਼ਿਮਲਾ ਰੇਲਵੇ ਲਾਈਨ ਨੇੜੇ ਵੀ ਅੱਗ ਪੁੱਜਣ ਕਾਰਨ ਸਮੱਸਿਆ ਆ ਰਹੀ ਹੈ। ਇਸ ਮੌਕੇ ਸ਼ਿਮਲਾ ਦੇ ਤਾਰਾ ਦੇਵੀ ਸਟੇਸ਼ਨ 'ਤੇ ਟਰੇਨ ਰੁਕਣ ਕਾਰਨ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਕਾਲਕਾ ਜਾਣ ਵਾਲੀਆਂ ਟਰੇਨਾਂ ਨੂੰ ਵੀ ਸ਼ਿਮਲਾ ਰੇਲਵੇ ਸਟੇਸ਼ਨ 'ਤੇ ਰੋਕ ਦਿੱਤਾ ਗਿਆ। ਕਰਮਚਾਰੀ ਅੱਗ ਬੁਝਾਉਣ ਲਈ ਕੰਮ ਕਰਦੇ ਰਹੇ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਸਫ਼ਲ ਸਾਬਤ ਹੋ ਰਹੀਆਂ ਸਨ।
ਇਹ ਵੀ ਪੜੋ:Chandigarh Electricity: ਚੰਡੀਗੜ੍ਹ ਦੇ ਇਤਿਹਾਸ 'ਚ ਬਿਜਲੀ ਦੀ ਖਪਤ ਦਾ ਬਣਿਆ ਨਵਾਂ ਰਿਕਾਰਡ
ਤੁਹਾਨੂੰ ਦੱਸ ਦੇਈਏ ਕਿ ਟੂਰਿਸਟ ਸੀਜ਼ਨ ਕਾਰਨ ਸ਼ਿਮਲਾ ਆਉਣ ਵਾਲੀਆਂ ਸਾਰੀਆਂ ਟਰੇਨਾਂ ਪੂਰੀ ਤਰ੍ਹਾਂ ਖਚਾਖਚ ਭਰ ਕੇ ਆ ਰਹੀਆਂ ਹਨ।
ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿਚ ਏਮਜ਼ ਹਸਪਤਾਲ ਨੇੜੇ ਜੰਗਲਾਂ ’ਚ ਵੀ ਅੱਗ ਲੱਗੀ ਹੈ। ਇੱਥੇ ਬੰਦਲਧਾਰ ਵਿਚ ਪੂਰਾ ਜੰਗਲ ਸੜ ਕੇ ਸੁਆਹ ਹੋ ਗਿਆ ਹੈ।
ਇਸੇ ਤਰ੍ਹਾਂ ਸੋਲਨ ਦੇ ਕਸੌਲੀ ਸਮੇਤ ਮੰਡੀ ’ਚ ਚੀੜ ਦੇ ਜੰਗਲ ਸੜ ਰਹੇ ਹਨ। ਕੋਟਲੀ, ਮੰਡੀ ਦੇ ਤੁੰਗਲ ਇਲਾਕੇ 'ਚ ਅੱਗ ਲੱਗਣ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਲੋਕਾਂ ਦੀਆਂ ਅੱਖਾਂ ’ਚ ਜਲਨ ਮਹਿਸੂਸ ਹੋ ਰਹੀ ਹੈ। ਹਿਮਾਚਲ ਪ੍ਰਦੇਸ਼ ਵਿਚ ਪਿਛਲੇ 75 ਦਿਨਾਂ ’ਚ ਜੰਗਲਾਂ ਵਿਚ ਅੱਗ ਲੱਗਣ ਦੇ 1080 ਮਾਮਲੇ ਸਾਹਮਣੇ ਆਏ ਹਨ। ਰੋਜ਼ਾਨਾ 50 ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਹਨ। ਜੰਗਲਾਤ ਵਿਭਾਗ ਕੋਲ ਮੈਨਪਾਵਰ ਘੱਟ ਹੈ। ਪੇਂਡੂ ਖੇਤਰ ਦੇ ਲੋਕ ਕੁਝ ਹੱਦ ਤੱਕ ਮਦਦ ਕਰ ਰਹੇ ਹਨ। ਪਰ ਸਾਰੀਆਂ ਕੋਸ਼ਿਸ਼ਾਂ ਨਾਕਾਫ਼ੀ ਸਾਬਤ ਹੋਈਆਂ ਹਨ।
(For more news apart from terrible fire broke out in forests of Shimla, Solan and Mandi in Himachal News in Punjabi, stay tuned to Rozana Spokesman)