
Chandigarh Electricity : ਸ਼ਹਿਰ ’ਚ ਬਿਜਲੀ ਖਪਤ 438 ਮੈਗਾਵਾਟ ਤਕ ਪਹੁੰਚੀ ਡਿਮਾਂਡ
Chandigarh Electricity : ਚੰਡੀਗੜ੍ਹ - ਕੜਾਕੇ ਦੀ ਗਰਮੀ ਨੇ ਟ੍ਰਾਈਸਿਟੀ ਦੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਇੱਕ ਪਾਸੇ ਜਿੱਥੇ ਤਾਪਮਾਨ 46 ਦੇ ਪਾਰ ਪਹੁੰਚ ਗਿਆ ਹੈ, ਉੱਥੇ ਹੀ ਦੂਜੇ ਪਾਸੇ ਲੋਕ ਗਰਮੀ ਕਾਰਨ ਬਿਜਲੀ ਦੇ ਕੱਟਾਂ ਨਾਲ ਜੂਝ ਰਹੇ ਹਨ। ਵੀਰਵਾਰ ਨੂੰ ਚੰਡੀਗੜ੍ਹ ਦੇ ਇਤਿਹਾਸ 'ਚ ਬਿਜਲੀ ਦੀ ਖਪਤ ਦਾ ਨਵਾਂ ਰਿਕਾਰਡ ਬਣਿਆ ਹੈ।
ਇਹ ਵੀ ਪੜੋ:Delhi High Court : ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਦੇ ਖ਼ਿਲਾਫ਼ ਕਤਲ ਦੀ ਧਾਰਾ ਜੋੜਨ ਦਾ ਸੁਣਾਇਆ ਫੈਸਲਾ
ਜਾਣਕਾਰੀ ਅਨੁਸਾਰ ਸ਼ਹਿਰ 'ਚ ਬਿਜਲੀ ਦੀ ਖਪਤ ਦਾ ਨਵਾਂ ਰਿਕਾਰਡ, 438 ਮੈਗਾਵਾਟ 'ਤੇ ਪਹੁੰਚ ਗਿਆ । ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇਹ ਉਦੋਂ ਹੈ ਜਦੋਂ ਚੰਡੀਗੜ੍ਹ ਵਿਚ 57 ਤੋਂ 60 ਮੈਗਾਵਾਟ ਤਕ ਬਿਜਲੀ ਸੋਲਰ ਪਲਾਂਟ ਨਾਲ ਪ੍ਰਸ਼ਾਸਨ ਆਪਣੇ ਸਤਰ ’ਤੇ ਪੈਦਾ ਕਰ ਰਿਹਾ ਹੈ।
ਕਈ ਦਿਨਾਂ ਤੋਂ ਬਿਜਲੀ ਦੀ ਖ਼ਪਤ 400 ਮੈਗਾਵਾਟ ਤੋਂ ਉਪਰ ਚਲ ਰਹੀ ਹੈ। ਬੁੱਧਵਾਰ ਨੂੰ ਵੀ ਬਿਜਲੀ ਖ਼ਪਤ 423 ਮੈਗਾਵਾਟ ਤਕ ਪਹੁੰਚ ਚੁੱਕੀ ਹੈ। 22 ਮਈ ਨੂੰ ਸ਼ਹਿਰ ਵਿੱਚ ਬਿਜਲੀ ਦੀ ਖਪਤ 425 ਮੈਗਾਵਾਟ ਤੱਕ ਪਹੁੰਚ ਗਈ ਸੀ। ਕੜਾਕੇ ਦੀ ਗਰਮੀ ਦੇ ਵਿਚਕਾਰ ਕੂਲਰਾਂ ਨੇ ਵੀ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ 'ਚ ਘਰਾਂ ਅਤੇ ਦਫਤਰਾਂ 'ਚ AC ਦੀ ਮੰਗ ਕਈ ਗੁਣਾ ਵਧ ਗਈ ਹੈ। ਗਰਮੀ ਕਾਰਨ ਪਹਿਲੀ ਵਾਰ ਹਾਲਾਤ ਅਜਿਹੇ ਹਨ ਕਿ ਦਿਨ ਵੇਲੇ ਸੜਕਾਂ ’ਤੇ ਵਾਹਨਾਂ ਦੀ ਗਿਣਤੀ ਬਹੁਤ ਘੱਟ ਰਹੀ।
ਇਹ ਵੀ ਪੜੋ:Moga News : ਮੋਗਾ ’ਚ ਪੁਲਿਸ ਨੇ ਟਰਾਂਸਫ਼ਾਰਮਰਾਂ ਦਾ ਤੇਲ ਅਤੇ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਨੂੰ ਕੀਤਾ ਕਾਬੂ
ਬਿਜਲੀ ਸਬ-ਸਟੇਸ਼ਨਾਂ 'ਤੇ ਬਿਜਲੀ ਖ਼ਰਾਬ ਹੋਣ ਦੀਆਂ ਸ਼ਿਕਾਇਤਾਂ ਤਿੰਨ ਤੋਂ ਚਾਰ ਗੁਣਾ ਵੱਧ ਗਈਆਂ ਹਨ। ਬਿਜਲੀ ਕਰਮਚਾਰੀਆਂ ਦੀਆਂ ਸਾਰੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨਾ ਸੰਭਵ ਨਹੀਂ ਹੈ। ਪਿੰਡਾਂ ਅਤੇ ਕਲੋਨੀਆਂ ਦੇ ਨਾਲ-ਨਾਲ ਸ਼ਹਿਰ ਦੇ ਵੀਆਈਪੀ ਸੈਕਟਰਾਂ ਵਿੱਚ ਵੀ ਅਣਐਲਾਨੇ ਕੱਟ ਦੇਖੇ ਜਾ ਰਹੇ ਹਨ। ਮੁਲਾਜ਼ਮਾਂ ਦਾ ਤਰਕ ਹੈ ਕਿ ਲਾਈਨ ਦੇ ਨੁਕਸ ਠੀਕ ਕਰਨ ਲਈ ਬਿਜਲੀ ਦੇ ਕੱਟ ਲਾਉਣੇ ਪੈਂਦੇ ਹਨ।
ਬੀਤੇ ਦਿਨਾਂ ਵਿੱਚ ਖਪਤ ਦਾ ਵੇਰਵਾ
30 ਮਈ 438 ਮੈਗਾਵਾਟ
29 ਮਈ 423 ਮੈਗਾਵਾਟ
28 ਮਈ-424 ਮੈਗਾਵਾਟ
27 ਮਈ 423 ਮੈਗਾਵਾਟ
26 ਮਈ 377 ਮੈਗਾਵਾਟ
25 ਮਈ 388 ਮੈਗਾਵਾਟ
24 ਮਈ 421 ਮੈਗਾਵਾਟ
23 ਮਈ ਨੂੰ 398 ਮੈਗਾਵਾਟ
22 ਮਈ 425 ਮੈਗਾਵਾਟ
21 ਮਈ ਨੂੰ 415 ਮੈਗਾਵਾਟ
20 ਮਈ 358 ਮੈਗਾਵਾਟ
19 ਮਈ 356 ਮੈਗਾਵਾਟ
18 ਮਈ 366 ਮੈਗਾਵਾਟ
(For more news apart from Demand for power consumption reached 438 MW in Chandigarh News in Punjabi, stay tuned to Rozana Spokesman)