Corona Update: ਭਾਰਤ ’ਚ ਕੋਵਿਡ ਦੇ ਸਰਗਰਮ ਮਾਮਲੇ ਵਧ ਕੇ 3,395 ਹੋਏ
Published : May 31, 2025, 7:53 pm IST
Updated : May 31, 2025, 7:53 pm IST
SHARE ARTICLE
Corona Update: Active Covid cases in India increase to 3,395
Corona Update: Active Covid cases in India increase to 3,395

ਪਿਛਲੇ 24 ਘੰਟਿਆਂ ’ਚ 4 ਵਿਅਕਤੀਆਂ ਦੀ ਮੌਤ

Corona Update: ਭਾਰਤ ’ਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 3,000 ਨੂੰ ਪਾਰ ਕਰ ਗਈ ਹੈ, ਜਿਸ ’ਚ ਕੇਰਲ ’ਚ ਸੱਭ ਤੋਂ ਵੱਧ 1,336 ਮਾਮਲੇ ਹਨ, ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਦਿੱਲੀ ਦਾ ਨੰਬਰ ਆਉਂਦਾ ਹੈ।

ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ’ਚ ਦਿੱਲੀ, ਕੇਰਲ, ਕਰਨਾਟਕ ਅਤੇ ਉੱਤਰ ਪ੍ਰਦੇਸ਼ ’ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਭਾਰਤ ’ਚ ਕੋਵਿਡ-19 ਦੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਲਾਗਾਂ ਦੀ ਤੀਬਰਤਾ ਘੱਟ ਹੈ ਅਤੇ ਜ਼ਿਆਦਾਤਰ ਮਰੀਜ਼ ਘਰੇਲੂ ਦੇਖਭਾਲ ਅਧੀਨ ਹਨ।

22 ਮਈ ਨੂੰ ਦੇਸ਼ ’ਚ ਕੋਵਿਡ ਦੇ 257 ਸਰਗਰਮ ਕੇਸ ਸਨ। ਇਹ ਅੰਕੜਾ 26 ਮਈ ਤਕ ਵਧ ਕੇ 1,010 ਹੋ ਗਿਆ ਅਤੇ ਸਨਿਚਰਵਾਰ ਨੂੰ 3,395 ਤਕ ਪਹੁੰਚ ਗਿਆ। ਪਿਛਲੇ 24 ਘੰਟਿਆਂ ’ਚ 685 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ।

ਕੇਰਲ ’ਚ 1,336, ਮਹਾਰਾਸ਼ਟਰ ’ਚ 467, ਦਿੱਲੀ ’ਚ 375, ਗੁਜਰਾਤ ’ਚ 265, ਕਰਨਾਟਕ ’ਚ 234, ਪਛਮੀ ਬੰਗਾਲ ’ਚ 205, ਤਾਮਿਲਨਾਡੂ ’ਚ 185 ਅਤੇ ਉੱਤਰ ਪ੍ਰਦੇਸ਼ ’ਚ 117 ਸਰਗਰਮ ਕੇਸ ਹਨ।

ਰਾਜੀਵ ਬਹਿਲ ਨੇ ਸੋਮਵਾਰ ਨੂੰ ਕਿਹਾ ਕਿ ਪੱਛਮ ਅਤੇ ਦੱਖਣ ਵਿਚ ਨਮੂਨਿਆਂ ਦੀ ਜੀਨੋਮ ਸੀਕੁਐਂਸਿੰਗ ਤੋਂ ਪਤਾ ਲੱਗਿਆ ਹੈ ਕਿ ਮਾਮਲਿਆਂ ਵਿਚ ਮੌਜੂਦਾ ਵਾਧੇ ਨੂੰ ਹੁਲਾਰਾ ਦੇਣ ਵਾਲੇ ਰੂਪ ਗੰਭੀਰ ਨਹੀਂ ਹਨ ਅਤੇ ਓਮਿਕਰੋਨ ਦੇ ਉਪ-ਰੂਪ ਹਨ। ਓਮਿਕਰੋਨ ਦੇ ਚਾਰ ਉਪ-ਰੂਪ- ਐਲ.ਐਫ.7, ਐਕਸ.ਐਫ.ਜੀ., ਜੇ.ਐਨ.1 ਅਤੇ ਐਨ.ਬੀ.1.8.1 - ਲੱਭੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲੇ ਤਿੰਨ ਮਾਮਲੇ ਵਧੇਰੇ ਮਾਮਲਿਆਂ ’ਚ ਪਾਏ ਗਏ ਹਨ।

ਡਾ. ਬਹਿਲ ਨੇ ਕਿਹਾ, ‘‘ਅਸੀਂ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਇਸ ਸਮੇਂ, ਕੁਲ ਮਿਲਾ ਕੇ, ਸਾਨੂੰ ਨਿਗਰਾਨੀ ਕਰਨੀ ਚਾਹੀਦੀ ਹੈ, ਚੌਕਸ ਰਹਿਣਾ ਚਾਹੀਦਾ ਹੈ ਪਰ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।’’ (ਪੀਟੀਆਈ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement