
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਨਵੀਂ ਦਿੱਲੀ ਦੇ ਲੋਧੀ ਅਸਟੇਟ ਇਲਾਕੇ ਵਿਚ ਪੈਂਦਾ ਅਪਣਾ ਸਰਕਾਰੀ ਬੰਗਲਾ ਖ਼ਾਲੀ ਕਰ ਦਿਤਾ ਹੈ।
ਨਵੀਂ ਦਿੱਲੀ, 30 ਜੁਲਾਈ : ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਨਵੀਂ ਦਿੱਲੀ ਦੇ ਲੋਧੀ ਅਸਟੇਟ ਇਲਾਕੇ ਵਿਚ ਪੈਂਦਾ ਅਪਣਾ ਸਰਕਾਰੀ ਬੰਗਲਾ ਖ਼ਾਲੀ ਕਰ ਦਿਤਾ ਹੈ। ਪ੍ਰਿਯੰਕਾ ਨਾਲ ਜੁੜੇ ਸੂਤਰਾਂ ਨੇ ਦਸਿਆ ਕਿ ਉਹ ਹਾਲੇ ਕੁੱਝ ਦਿਨ ਗੁਰੂਗ੍ਰਾਮ ਵਿਚ ਰਹੇਗੀ ਅਤੇ ਫਿਰ ਮੱਧ ਦਿੱਲੀ ਦਿੱਲੀ ਇਲਾਕੇ ਦੇ ਘਰ ਵਿਚ ਰਹਿਣ ਚਲੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਿਯੰਕਾ ਨੇ ਮੱਧ ਦਿੱਲੀ ਵਿਚ ਰਹਿਣ ਲਈ ਜਿਹੜਾ ਘਰ ਚੁਣਿਆ ਹੈ,
Priyanka Gandhi
ਉਸ ਦੀ ਰੰਗਾਈ ਅਤੇ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਮਕਾਨ ਅਤੇ ਸ਼ਹਿਰੀ ਕਾਰਜ ਮੰਤਰਾਲੇ ਨੇ ਪ੍ਰਿਯੰਕਾ ਨੂੰ ਨਵੀਂ ਦਿੱਲੀ ਵਿਚ ਪੈਂਦਾ ਸਰਕਾਰੀ ਬੰਗਲਾ ਇਕ ਅਗੱਸਤ ਤਕ ਖ਼ਾਲੀ ਕਰਨ ਲਈ ਕਿਹਾ ਸੀ। ਕਿਹਾ ਗਿਆ ਸੀ ਕਿ ਐਸਪੀਜੀ ਸੁਰੱਖਿਆ ਵਾਪਸ ਲਏ ਜਾਣ ਮਗਰੋਂ ਉਸ ਨੂੰ ਮੌਜੂਦਾ ਘਰ ਖ਼ਾਲੀ ਕਰਨਾ ਪਵੇਗਾ ਕਿਉਂਕਿ ਜ਼ੈਡ ਪਲੱਸ ਦੀ ਸ਼੍ਰੇਣੀ ਵਾਲੀ ਸੁਰੱਖਿਆ ਵਿਚ ਮਕਾਨ ਸਹੂਲਤ ਨਹੀਂ ਮਿਲਦੀ।
ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਐਸਪੀਜੀ ਸੁਰੱਖਿਆ ਵਾਪਸ ਲੈ ਲਈ ਸੀ ਅਤੇ ਉਸ ਨੂੰ ਜ਼ੈਡ ਪਲੱਸ ਸ਼੍ਰੇਣੀ ਸੁਰੱਖਿਆ ਦਿਤੀ ਸੀ। (ਏਜੰਸੀ)