
ਤਿਉਹਾਰ ਨੂੰ ਤਿੰਨ ਦਿਨ ਬਚੇ ਪਰ ਦੁਕਾਨਾਂ 'ਤੇ ਸੁੰਨ ਪਸਰੀ
ਨਵੀਂ ਦਿੱਲੀ : ਉੱਤਰ ਭਾਰਤ ਦਾ ਵੱਡਾ ਤਿਉਹਾਰ 'ਰੱਖੜੀ' ਵੀ ਕੋਰੋਨਾ ਦੀ ਮਾਰ ਹੇਠ ਆ ਗਿਆ ਹੈ। ਇਸ ਤਿਉਹਾਰ ਨੂੰ ਸਿਰਫ਼ ਤਿੰਨ ਦਿਨ ਬਚੇ ਹਨ ਪਰ ਕੋਰੋਨਾ ਵਾਇਰਸ ਲਾਗ ਕਾਰਨ ਰੱਖੜੀ ਦੀਆਂ ਦੁਕਾਨਾਂ 'ਤੇ ਸੰਨਾਟਾ ਪਸਰਿਆ ਹੈ ਅਤੇ ਖ਼ਰੀਦਦਾਰੀ ਨਾ ਹੋਣ ਕਾਰਨ ਦੁਕਾਨਦਾਰ ਪ੍ਰੇਸ਼ਾਨ ਹਨ।
Rakhri
ਯੂਪੀ ਦੇ ਗਾਜ਼ੀਆਬਾਦ ਵਿਚ ਰਾਜਬਾਲਾ ਨੇ ਦੋ ਦਿਨਾਂ ਤੋਂ ਰੱਖੜੀ ਦੀ ਦੁਕਾਨ ਲਾਈ ਹੋਈ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ ਅੱਜ ਤਕ ਇਕ ਵੀ ਰੱਖੜੀ ਨਹੀਂ ਵਿਕੀ। ਉਸ ਨੇ ਕਿਹਾ, 'ਕੁੱਝ ਕਰਨ ਲਈ ਹੈ ਹੀ ਨਹੀਂ। ਹਾਲੇ ਤਕ ਕੋਈ ਖ਼ਰੀਦਦਾਰੀ ਕਰਨ ਨਹੀਂ ਆਇਆ।' ਦੇਸ਼ ਵਿਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਲਾਗ ਦੇ ਮਾਮਲਿਆਂ ਕਾਰਨ ਇਸ ਵਾਰ ਘਰਾਂ ਵਿਚ ਅਜਿਹੇ ਵੱਡੇ ਸਮਾਗਮ ਹੋਣ ਦੀ ਸੰਭਾਵਨਾ ਘੱਟ ਹੀ ਹੈ ਜਿਥੇ ਭਰਾ ਤੇ ਭੈਣਾਂ ਇਕੱਠੇ ਹੋ ਕੇ ਤਿਉਹਾਰ ਮਨਾਉਣ।
Rakhri
ਪਿਛਲੇ 15 ਸਾਲਾਂ ਤੋਂ ਰੱਖੜੀ ਵੇਚਣ ਦਾ ਕੰਮ ਕਰ ਰਹੀ ਰਾਜਬਾਲਾ ਨੇ ਕਿਹਾ, 'ਪਹਿਲਾਂ ਔਰਤਾਂ ਸ਼ਾਮ ਨੂੰ ਘਰਾਂ ਤੋਂ ਘੁੰਮਣ ਨਿਕਲਦੀਆਂ ਸਨ ਅਤੇ ਦੁਕਾਨਾਂ 'ਤੇ ਰੁਕ ਕੇ ਰੱਖੜੀਆਂ ਖ਼ਰੀਦਦੀਆਂ ਸਨ ਪਰ ਇਸ ਮਹਾਂਮਾਰੀ ਨੇ ਸੱਭ ਕੁੱਝ ਬਰਬਾਦ ਕਰ ਦਿਤਾ।'
Rakhri
ਗਾਜ਼ੀਆਬਾਦ ਦੀ ਰਹਿਣ ਵਾਲੀ ਛਾਇਆ ਸਿੰਘ ਕਹਿੰਦੀ ਹੈ, 'ਮੈਂ ਅਪਣੇ ਦੂਰ ਰਹਿੰਦੇ ਭਰਾ ਨੂੰ ਘਰ ਨਾ ਆਉਣ ਲਈ ਕਹਿ ਦਿਤਾ ਹੈ। ਸਾਨੂੰ ਆਨਲਾਈਨ ਸ਼ਾਪਿੰਗ 'ਤੇ ਵੀ ਵਿਸ਼ਵਾਸ ਨਹੀਂ। ਪਤਾ ਨਹੀਂ ਕਿੰਨੇ ਜਣਿਆਂ ਨੇ ਰੱਖੜੀ ਨੂੰ ਛੂਹਿਆ ਹੋਵੇਗਾ। ਮੈਨੂੰ ਨਹੀਂ ਲਗਦਾ ਕਿ ਇਹ ਸੁਰੱਖਿਅਤ ਹੈ।' ਗੁਰੂਗ੍ਰਾਮ ਦੀ ਆਈਟੀ ਪੇਸ਼ੇਵਰ ਅਮ੍ਰਿਤਾ ਮਹਿਤਾ ਨੇ ਕਿਹਾ ਕਿ ਉਹ ਹਰ ਸਾਲ ਭਰਾ ਨੂੰ ਰੱਖੜੀ ਬੰਨ੍ਹਣ ਜੈਪੁਰ ਜਾਂਦੀ ਸੀ ਪਰ ਇਸ ਵਾਰ ਨਹੀਂ ਜਾਵੇਗੀ।
Rakhri
ਪੇਪਾ ਨਾਮੀ ਕੰਪਨੀ ਨੂੰ ਆਮ ਤੌਰ 'ਤੇ ਰੱਖੜੀ ਲਈ 15000 ਆਰਡਰ ਮਿਲਦੇ ਸਨ ਪਰ ਇਸ ਸਾਲ ਇਹ ਗਿਣਤੀ ਘੱਟ ਕੇ 5000 ਤੋਂ ਵੀ ਘੱਟ ਰਹਿ ਗਈ ਹੈ। ਕੋਇੰਬਟੂਰ ਦੀ ਉਦਮੀ ਦਿਵਯਾ ਸ਼ੈਟੀ ਨੇ ਕਿਹਾ, 'ਹਰ ਸਾਲ ਤਿਉਹਾਰ ਮਗਰੋਂ ਦੇਸ਼ ਭਰ ਵਿਚ ਲਗਭਗ ਅੱਠ ਲੱਖ ਰੱਖੜੀਆਂ ਬੇਕਾਰ ਹੋ ਜਾਂਦੀਆਂ ਹਨ ਪਰ ਇਸ ਵਾਰ ਰੱਖੜੀਆਂ ਦੀ ਕਾਫ਼ੀ ਵਿਕਰੀ ਨਾ ਹੋਣ ਕਾਰਨ ਹੋਰ ਜ਼ਿਆਦਾ ਰੱਖੜੀਆਂ ਬੇਕਾਰ ਹੋ ਜਾਣਗੀਆਂ। ਸਾਰੇ ਹੀ ਕਾਰੋਬਾਰੀ ਦੁਖੀ ਹਨ।'
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।