
ਪੇਟ ਵਿਚ ਦਰਦ ਹੋਣ ਕਾਰਨ 27 ਜੁਲਾਈ ਨੂੰ ਏਮਜ਼ ਵਿੱਚ ਕਰਵਾਇਆ ਗਿਆ ਸੀ ਦਾਖਲ
ਨਵੀਂ ਦਿੱਲੀ: ਦਿੱਲੀ ਦੇ ਏਮਜ਼ ਵਿੱਚ ਦਾਖਲ ਗੈਂਗਸਟਰ ਛੋਟਾ ਰਾਜਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਛੋਟਾ ਰਾਜਨ ਵਾਪਸ ਤਿਹਾੜ ਜੇਲ੍ਹ ਪਹੁੰਚ ਗਿਆ ਹੈ। ਉਨ੍ਹਾਂ ਨੂੰ 27 ਜੁਲਾਈ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ।
Chhota Rajan
ਹਾਲ ਹੀ ਵਿੱਚ, ਗੈਂਗਸਟਰ ਛੋਟਾ ਰਾਜਨ ਨੇ ਪੇਟ ਵਿੱਚ ਦਰਦ ਅਤੇ ਹਲਕੇ ਬੁਖਾਰ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਸਨੂੰ ਏਮਜ਼ ਲਿਆਂਦਾ ਗਿਆ। ਛੁੱਟੀ ਮਿਲਣ ਤੋਂ ਬਾਅਦ ਛੋਟਾ ਰਾਜਨ ਨੂੰ ਹੁਣ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਉਥੋਂ ਦੇ ਉੱਚ ਸੁਰੱਖਿਆ ਵਾਲੇ ਵਾਰਡ ਵਿੱਚ ਰੱਖਿਆ ਗਿਆ ਹੈ।
Chhota Rajan
ਜਾਣਕਾਰੀ ਲਈ ਦੱਸ ਦੇਈਏ ਕਿ ਉਸਨੂੰ ਹਾਲ ਹੀ ਵਿੱਚ ਕੋਰੋਨਾ ਹੋਇਆ ਸੀ। ਹਾਲਾਂਕਿ, ਉਸਨੇ ਕੋਰੋਨਾ ਨੂੰ ਮਾਤ ਦ ਦਿੱਤੀ ਸੀ ਅਤੇ ਮਈ ਵਿੱਚ ਉਸਨੂੰ ਦੁਬਾਰਾ ਹਸਪਤਾਲ ਤੋਂ ਤਿਹਾੜ ਲਿਆਂਦਾ ਗਿਆ ਪਰ 27 ਜੁਲਾਈ ਨੂੰ ਢਿੱਡ ਵਿੱਚ ਦਰਦ ਹੋਣ ਤੋਂ ਬਾਅਦ ਉਸਨੂੰ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ।
Corona Virus
ਛੋਟਾ ਰਾਜਨ ਨੂੰ ਇਸ ਹਫਤੇ ਮੰਗਲਵਾਰ ਨੂੰ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਦੇ ਪੇਟ ਵਿੱਚ ਦਰਦ ਸੀ। ਪਹਿਲਾਂ ਉਸ ਨੂੰ ਜੇਲ੍ਹ ਦੇ ਡਾਕਟਰ ਨੂੰ ਦਿਖਾਇਆ ਗਿਆ, ਪਰ ਕੁਝ ਸਪਸ਼ਟ ਨਾ ਹੋਣ ਤੋਂ ਬਾਅਦ, ਗੈਂਗਸਟਰ ਛੋਟਾ ਰਾਜਨ ਨੂੰ ਏਮਜ਼ ਰੈਫਰ ਕਰ ਦਿੱਤਾ ਗਿਆ।