ਮੌਸਮ ਵਿਭਾਗ ਵਲੋਂ ਅਗਸਤ-ਸਤੰਬਰ ’ਚ ਆਮ ਮੀਂਹ ਦੀ ਭਵਿੱਖਬਾਣੀ

By : BIKRAM

Published : Jul 31, 2023, 9:22 pm IST
Updated : Jul 31, 2023, 9:27 pm IST
SHARE ARTICLE
Rain
Rain

2001 ਤੋਂ ਬਾਅਦ ਜੁਲਾਈ ’ਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ

ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਸੋਮਵਾਰ ਨੂੰ ਕਿਹਾ ਕਿ ਜੁਲਾਈ ’ਚ ਭਾਰੀ ਮੀਂਹ ਤੋਂ ਬਾਅਦ, ਦੇਸ਼ ’ਚ ਮਾਨਸੂਨ ਸੀਜ਼ਨ ਦੇ ਦੂਜੇ ਅੱਧ (ਅਗਸਤ ਅਤੇ ਸਤੰਬਰ) ਦੌਰਾਨ ਆਮ ਮੀਂਹ ਪੈਣ ਦੀ ਸੰਭਾਵਨਾ ਹੈ।

ਵਿਭਾਗ ਨੇ ਕਿਹਾ ਕਿ ਪੂਰਬੀ ਮੱਧ ਭਾਰਤ, ਪੂਰਬੀ ਅਤੇ ਉੱਤਰ-ਪੂਰਬੀ ਖੇਤਰ ਦੇ ਕੁਝ ਹਿੱਸਿਆਂ ਅਤੇ ਹਿਮਾਲਿਆ ਦੇ ਜ਼ਿਆਦਾਤਰ ਉਪ-ਡਿਵੀਜ਼ਨਾਂ ’ਚ ਆਮ ਤੋਂ ਥੋੜ੍ਹਾ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤਯੂੰਜਯ ਮਹਾਪਾਤਰਾ ਨੇ ਇੱਥੇ ਇਕ ਪ੍ਰੈਸ ਕਾਨਫਰੰਸ ’ਚ ਦਸਿਆ ਕਿ ਪ੍ਰਾਇਦੀਪ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਅਤੇ ਉੱਤਰ-ਪਛਮੀ ਅਤੇ ਮੱਧ ਭਾਰਤ ਦੇ ਪਛਮੀ ਹਿੱਸਿਆਂ ’ਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਜਿੱਥੇ ਭਾਰਤ ’ਚ ਜੁਲਾਈ ’ਚ 13 ਫੀ ਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ, ਉੱਥੇ ਦੇਸ਼ ਦੇ ਪੂਰਬੀ ਅਤੇ ਉੱਤਰ-ਪੂਰਬੀ ਖੇਤਰਾਂ ’ਚ 1901 ਤੋਂ ਬਾਅਦ ਮਹੀਨੇ ’ਚ ਤੀਜੀ ਸਭ ਤੋਂ ਘੱਟ ਬਾਰਿਸ਼ ਹੋਈ।

ਮਹਾਪਾਤਰਾ ਨੇ ਕਿਹਾ ਕਿ ਉੱਤਰ-ਪਛਮੀ ਭਾਰਤ ’ਚ 2001 ਤੋਂ ਬਾਅਦ ਜੁਲਾਈ ’ਚ ਸਭ ਤੋਂ ਵੱਧ ਮੀਂਹ (258.6 ਮਿਲੀਮੀਟਰ) ਦਰਜ ਕੀਤਾ ਗਿਆ। ਮੌਸਮ ਦੇ ਮੁਖੀ ਨੇ ਕਿਹਾ ਕਿ ਭਾਰਤ ’ਚ ਮੌਨਸੂਨ ਦੀ ਬਾਰਸ਼ ’ਚ ਉਤਰਾਅ-ਚੜ੍ਹਾਅ ਵੇਖੇ ਗਏ ਹਨ, ਜੂਨ ’ਚ 9 ਫੀ ਸਦੀ ਦੀ ਕਮੀ ਰਹੀ ਹੈ, ਜਦਕਿ ਜੁਲਾਈ ’ਚ 13 ਫੀ ਸਦੀ ਜ਼ਿਆਦਾ ਮੀਂਹ ਪਿਆ ਹੈ।

ਦੇਸ਼ ’ਚ ਹੁਣ ਤਕ ਮਾਨਸੂਨ ਸੀਜ਼ਨ ’ਚ ਆਮ (445.8 ਮਿਲੀਮੀਟਰ) ਦੇ ਮੁਕਾਬਲੇ 467 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ ਪੰਜ ਫੀ ਸਦੀ ਤੋਂ ਵੱਧ ਹੈ।
ਮਹਾਪਾਤਰਾ ਨੇ ਕਿਹਾ ਕਿ ਐਲ ਨੀਨੋ ਦਾ ਹੁਣ ਤਕ ਮਾਨਸੂਨ ਦੀ ਬਾਰਸ਼ ’ਤੇ ਕੋਈ ਅਸਰ ਨਹੀਂ ਪਿਆ ਹੈ। ਐਲ ਨੀਨੋ ਆਮ ਤੌਰ ’ਤੇ ਭਾਰਤ ’ਚ ਮਾਨਸੂਨ ਹਵਾਵਾਂ ਦੇ ਕਮਜ਼ੋਰ ਹੋਣ ਅਤੇ ਖੁਸ਼ਕ ਮੌਸਮ ਨਾਲ ਜੁੜਿਆ ਹੁੰਦਾ ਹੈ।

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement