ਅੰਜੂ ਦੇ ਪਾਕਿਸਤਾਨ ਜਾਣ ਪਿੱਛੇ ’ਕੌਮਾਂਤਰੀ ਸਾਜ਼ਸ਼’ ਦੇ ਪਹਿਲੂ ਦੀ ਜਾਂਚ ਕਰੇਗੀ ਮੱਧ ਪ੍ਰਦੇਸ਼ ਪੁਲਿਸ: ਮੰਤਰੀ

By : BIKRAM

Published : Jul 31, 2023, 9:37 pm IST
Updated : Jul 31, 2023, 9:37 pm IST
SHARE ARTICLE
Anju In Pakistan
Anju In Pakistan

ਅੰਜੂ ਨੂੰ ਇਸਲਾਮ ਕਬੂਲ ਕਰਨ ਲਈ ਨਕਦੀ ਅਤੇ ਜ਼ਮੀਨ ਤੋਹਫੇ ਵਜੋਂ ਦਿਤੀ ਗਈ

ਭੋਪਾਲ: ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਸੋਮਵਾਰ ਨੂੰ ਕਿਹਾ ਕਿ ਸੂਬਾ ਪੁਲਿਸ ਭਾਰਤੀ ਔਰਤ ਅੰਜੂ (34) ਦੇ ਅਪਣੇ ਫੇਸਬੁਕ ਦੋਸਤ ਨਾਲ ਵਿਆਹ ਕਰਵਾਉਣ ਲਈ ਪਾਕਿਸਤਾਨ ਜਾਣ ਦੇ ਮਾਮਲੇ ’ਚ ’ਕੌਮਾਂਤਰੀ ਸਾਜ਼ਸ਼’ ਦੇ ਕੋਣ ਤੋਂ ਜਾਂਚ ਕਰ ਰਹੀ ਹੈ।

ਦੋ ਬੱਚਿਆਂ ਦੀ ਮਾਂ ਅੰਜੂ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਇਸ ਸਾਲ 25 ਜੁਲਾਈ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਅੱਪਰ ਦੀਰ ਜ਼ਿਲ੍ਹੇ ’ਚ ਅਪਣੇ ਦੋਸਤ ਨਸਰੁੱਲਾ (29) ਨਾਲ ਵਿਆਹ ਕੀਤਾ ਸੀ। ਦੋਹਾਂ ਦੀ 2019 ’ਚ ਫੇਸਬੁਕ ਰਾਹੀਂ ਦੋਸਤੀ ਹੋਈ ਸੀ।

ਅਜਿਹੀਆਂ ਖ਼ਬਰਾਂ ਹਨ ਕਿ ਧਰਮ ਬਦਲਣ ਤੋਂ ਬਾਅਦ ਫਾਤਿਮਾ ਦੇ ਨਾਂ ਨਾਲ ਜਾਣੀ ਜਾਂਦੀ ਅੰਜੂ ਨੂੰ ਇਸਲਾਮ ਕਬੂਲ ਕਰਨ ਲਈ ਨਕਦੀ ਅਤੇ ਜ਼ਮੀਨ ਤੋਹਫੇ ਵਜੋਂ ਦਿਤੀ ਗਈ ਸੀ।

ਖੈਬਰ ਪਖਤੂਨਖਵਾ ਸਥਿਤ ਰੀਅਲ ਅਸਟੇਟ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮੋਹਸਿਨ ਖਾਨ ਅੱਬਾਸੀ ਨੇ ਅੰਜੂ ਅਤੇ ਨਸਰੁੱਲਾ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।

ਅੱਬਾਸੀ ਨੇ ਅੰਜੂ ਨੂੰ ਚੈੱਕ ਸੌਂਪਿਆ, ਜਿਸ ਦੀ ਰਕਮ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੰਜੂ ਨੂੰ 2,722 ਵਰਗ ਫੁੱਟ ਜ਼ਮੀਨ ਦੇ ਦਸਤਾਵੇਜ਼ ਵੀ ਦਿਤੇ ਗਏ ਸਨ ਤਾਂ ਜੋ ਉਹ ਪਾਕਿਸਤਾਨ ਵਿਚ ਆਰਾਮ ਨਾਲ ਰਹਿ ਸਕੇ।

ਅੰਜੂ ਦੇ ਪਿਤਾ ਗਯਾ ਪ੍ਰਸਾਦ ਥਾਮਸ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਦੇ ਟੇਕਨਪੁਰ ਕਸਬੇ ਦੇ ਨੇੜੇ ਬਉਨਾ ਪਿੰਡ ਦੇ ਵਸਨੀਕ ਹਨ। ਥਾਮਸ ਨੇ ਪਿਛਲੇ ਹਫਤੇ ਕਿਹਾ ਸੀ ਕਿ ਅੰਜੂ ਹੁਣ ਉਸ ਦੇ ਪਰਿਵਾਰ ਲਈ ‘ਮਰ ਚੁਕੀ’ ਹੈ।

ਅੰਜੂ ਦੇ ਮਾਮਲੇ ਬਾਰੇ ਪੁੱਛੇ ਜਾਣ ’ਤੇ ਮਿਸ਼ਰਾ ਨੇ ਸੋਮਵਾਰ ਨੂੰ ਭੋਪਾਲ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪਾਕਿਸਤਾਨ ’ਚ ਜਿਸ ਤਰ੍ਹਾਂ ਅੰਜੂ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਉਸ ’ਤੇ ਤੋਹਫ਼ਿਆਂ ਦੀ ਬਾਰਿਸ਼ ਕੀਤੀ ਜਾ ਰਹੀ ਹੈ, ਉਸ ਤੋਂ ਕਈ ਸ਼ੰਕੇ ਪੈਦਾ ਹੋ ਰਹੇ ਹਨ।’’ ਇਸ ਲਈ ਮੈਂ ਪੁਲਿਸ ਦੀ ਵਿਸ਼ੇਸ਼ ਬ੍ਰਾਂਚ ਨੂੰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਅਤੇ ਇਹ ਪਤਾ ਲਾਉਣ ਲਈ ਕਿਹਾ ਹੈ ਕਿ ਕੀ ਇਹ ਕੋਈ ਅੰਤਰਰਾਸ਼ਟਰੀ ਸਾਜ਼ਸ਼ ਹੈ।

ਮਿਸ਼ਰਾ ਅਨੁਸਾਰ, ਉਸ ਨੇ ਅਧਿਕਾਰੀਆਂ ਨੂੰ ‘ਸਾਜ਼ਸ਼ ਦੇ ਪਹਿਲੂ’ ’ਤੇ ਧਿਆਨ ਦੇਣ ਦੇ ਹੁਕਮ ਦਿਤੇ ਹਨ ਕਿਉਂਕਿ ਮਾਮਲਾ ਰਾਜ ਦੇ ਗਵਾਲੀਅਰ ਜ਼ਿਲ੍ਹੇ ਨਾਲ ਸਬੰਧਤ ਹੈ।

ਅੰਜੂ ਦੇ ਪਿਤਾ ਥਾਮਸ ਨੇ ਪਿਛਲੇ ਹਫਤੇ ਕਿਹਾ, ‘‘ਉਹ (ਅੰਜੂ) ਅਪਣੇ ਦੋ ਬੱਚਿਆਂ ਅਤੇ ਪਤੀ ਨੂੰ ਛੱਡ ਕੇ ਕਿਵੇਂ ਭੱਜ ਗਈ... ਉਸ ਨੇ ਅਪਣੇ ਬੱਚਿਆਂ ਬਾਰੇ ਬਿਲਕੁਲ ਨਹੀਂ ਸੋਚਿਆ। ਜੇ ਉਹ ਅਜਿਹਾ ਕਰਨਾ ਚਾਹੁੰਦੀ ਸੀ, ਤਾਂ ਉਸ ਨੂੰ ਪਹਿਲਾਂ ਅਪਣੇ ਪਤੀ ਨੂੰ ਤਲਾਕ ਦੇਣਾ ਚਾਹੀਦਾ ਸੀ। ਉਹ ਹੁਣ ਸਾਡੇ ਲਈ ਜ਼ਿੰਦਾ ਨਹੀਂ ਹੈ।’’ ਥਾਮਸ ਨੇ ਵੀ ਅਪਣੀ ਬੇਟੀ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਅਤੇ ਸਨਕੀ ਦਸਿਆ ਹੈ। 

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement