
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਨਾਜ ਖਾਤੇ ਨਾਲ ਸਬੰਧਤ 31,000 ਕਰੋੜ ਰੁਪਏ ਦੇ ਨਿਪਟਾਰੇ ਲਈ ਅਰੁਣ ਜੇਤਲੀ ਦੇ ਨਿੱਜੀ ਦਖਲ ਦੀ ਮੰਗ
ਨਵੀਂ ਦਿੱਲੀ, 31 ਅਗਸਤ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਣਕ ਅਤੇ ਝੋਨੇ ਦੀ ਖਰੀਦ ਦੇ ਸਬੰਧ 'ਚ ਅਨਾਜ ਖਾਤੇ ਦੇ 31,000 ਕਰੋੜ ਰੁਪਏ ਦੇ ਤੁਰੰਤ ਨਿਪਟਾਰੇ ਲਈ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਨਿੱਜੀ ਦਖਲ ਦੀ ਮੰਗ ਕੀਤੀ ਹੈ। ਇਹ ਰਾਸ਼ੀ ਪਿਛਲੀ ਸਰਕਾਰ ਨੇ ਸੂਬੇ ਅਤੇ ਕੇਂਦਰ ਸਰਕਾਰ ਵਿਚਕਾਰ ਵਿਵਸਥਿਤ ਕਰਨ ਦੀ ਥਾਂ ਗਲਤੀ ਨਾਲ ਆਪਣੇ ਸਿਰ 'ਤੇ ਲੈ ਲਈ ਸੀ।
ਅੱਜ ਸ਼ਾਮ ਸ੍ਰੀ ਜੇਤਲੀ ਦੇ ਸਰਕਾਰੀ ਨਿਵਾਸ ਸਥਾਨ 'ਤੇ ਇਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸ੍ਰੀ ਜੇਤਲੀ ਕੋਲ ਇਹ ਮੁੱਦਾ ਉਠਾਉਂਦੇ ਹੋਏ ਉਨ•ਾਂ ਨੂੰ ਦੱਸਿਆ ਕਿ ਇਸ 31,000 ਕਰੋੜ ਰੁਪਏ ਦੀ ਰਾਸ਼ੀ ਵਿੱਚ 12,000 ਕਰੋੜ ਰੁਪਏ ਮੂਲ ਰਾਸ਼ੀ ਹੈ ਜਦਕਿ ਇਸ 'ਤੇ 19,000 ਕਰੋੜ ਰੁਪਏ ਵਿਆਜ ਹੈ। ਉਨ•ਾਂ ਕਿਹਾ ਕਿ ਇਹ ਪਹਿਲਾਂ ਹੀ ਵਿੱਤੀ ਦਬਾਅ ਦਾ ਸਾਹਮਣਾ ਕਰ ਰਹੇ ਸੂਬੇ 'ਤੇ ਹੋਰ ਬੋਝ ਹੈ। ਉਹਨਾਂ ਨੇ 2003-04 ਤੋਂ ਲੈ ਕੇ ਐਫ.ਸੀ.ਆਈ. ਦੇ ਵਾਸਤੇ ਸੂਬਾ ਏਜੰਸੀਆਂ ਵੱਲੋਂ ਕੀਤੀ ਗਈ ਖਰੀਦ ਦੇ ਵਾਸਤੇ ਵੀ ਖਾਤਿਆਂ ਨੂੰ ਵਿਵਸਥਿਤ ਨਾ ਕਰਨ ਸਬੰਧੀ ਰਾਸ਼ੀ ਦਾ ਜ਼ਿਕਰ ਕੀਤਾ।
ਇਸ ਮੁੱਦੇ ਨੂੰ ਤੁਰੰਤ ਹੱਲ ਕਰਨ ਦੀ ਕੇਂਦਰੀ ਵਿੱਤ ਮੰਤਰੀ ਨੂੰ ਅਪੀਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਲੈ ਕੇ ਉਹ ਇਸ ਮੁੱਦੇ ਨੂੰ ਵਾਰ-ਵਾਰ ਉਠਾਉਂਦੇ ਰਹੇ ਹਨ ਅਤੇ ਇਹ ਹੁਣ ਕੇਂਦਰੀ ਵਿੱਤ ਮੰਤਰੀ ਦੇ ਫੈਸਲੇ ਵਾਸਤੇ ਲੰਬਿਤ ਪਿਆ ਹੋਇਆ ਹੈ। ਉਨ•ਾਂ ਇਹ ਵੀ ਦੱਸਿਆ ਕਿ ਸੂਬਾ ਪਹਿਲਾਂ ਹੀ 3240 ਕਰੋੜ ਰੁਪਏ ਦੇ ਸਾਲਾਨਾ ਵਿਆਜ ਭੁਗਤਾਨ ਦੀ ਦੇਣਦਾਰੀ ਦਾ ਸਾਹਮਣਾ ਕਰ ਰਿਹਾ ਹੈ
ਅਤੇ 20 ਸਾਲ ਦੇ ਭੁਗਤਾਨ ਸਮੇਂ ਦੌਰਾਨ ਭੁਗਤਾਨ ਦੀ ਇਹ ਕੁਲ ਰਾਸ਼ੀ 65,000 ਕਰੋੜ ਰੁਪਏ ਤੱਕ ਲਾਜ਼ਮੀ ਤੌਰ 'ਤੇ ਪਹੁੰਚ ਜਾਵੇਗੀ ਜੋ ਕਿ ਸੂਬੇ ਲਈ ਪੂਰੀ ਤਰ•ਾਂ ਗੈਰ-ਤਰਕਸੰਗਤ ਹੈ। ਮੁੱਖ ਮੰਤਰੀ ਵੱਲੋਂ ਉਠਾਏ ਗਏ ਮੁੱਦੇ ਦੇ ਸਬੰਧ ਵਿੱਚ ਅਰੁਣ ਜੇਤਲੀ ਨੇ ਉਨ•ਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਾਮਲੇ ਦਾ ਪੂਰੀ ਤਰ•ਾਂ ਜਾਇਜ਼ਾ ਲੈਣਗੇ ਅਤੇ ਇਸ ਦਾ ਤੇਜ਼ੀ ਨਾਲ ਨਿਪਟਾਰਾ ਕਰਨਗੇ। ਉਨ•ਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਸੂਬੇ ਦੇ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਟੀਮ ਇਸ ਸਮੁੱਚੇ ਮਾਮਲੇ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਭੇਜਣ। ਮੁੱਖ ਮੰਤਰੀ ਦੇ ਨਾਲ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੀ ਹਾਜ਼ਰ ਸਨ।