
25ਵੇਂ ਸੌਰ ਚੱਕਰ ’ਚ ਸੂਰਜ ਤੇਜ਼ੀ ਨਾਲ ਸਰਗਰਮ ਹੋਣ ਲੱਗਾ ਹੈ। ਸੀ-3 ਤੋਂ ਬਾਅਦ ਬੀਤੇ ਦਿਨ ਸੀ ਸ਼੍ਰੈਣੀ ਦੇ ਕਈ ਜਵਾਲਾ ਦੇ ਰੂਪ ’ਚ ਸਤ੍ਹਾ ਤੋਂ ਨਿਕਲ ਚੁੱਕੇ ਹਨ।
ਨੈਨੀਤਾਲ: 25ਵੇਂ ਸੌਰ ਚੱਕਰ (Solar cycle 25) ’ਚ ਸੂਰਜ ਤੇਜ਼ੀ ਨਾਲ ਸਰਗਰਮ ਹੋਣ ਲੱਗਾ ਹੈ। ਸੀ-3 ਤੋਂ ਬਾਅਦ ਬੀਤੇ ਦਿਨ ਸੀ ਸ਼੍ਰੈਣੀ ਦੇ ਕਈ ਜਵਾਲਾ ਦੇ ਰੂਪ ’ਚ ਸਤ੍ਹਾ ਤੋਂ ਨਿਕਲ ਚੁੱਕੇ ਹਨ। ਜਿਨ੍ਹਾਂ ’ਚੋਂ ਐਮ-4 ਸ਼੍ਰੈਣੀ ਦੇ ਜਵਾਲਾ ਵੀ ਸ਼ਾਮਲ ਹਨ। ਸੂਰਜ ਦੇ ਦਖਣੀ ਗੋਲਾਰਧ ਦੇ ਲਗਭਗ ਮੱਧ ’ਚ ਬਣੇ ਸਪਾਟ ਤੋਂ ਵਿਗਿਆਨੀ ਹੁਣ ਐਕਸ ਕਲਾਸ ਦੀ ਵੱਡੀ ਲਾਟ ਨਿਕਲਣ ਦੀ ਸੰਭਾਵਨਾ ਪ੍ਰਗਟਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਸੂਰਜ ਤੋਂ ਨਿਕਲਣ ਵਾਲੀ ਇਹ ਲਾਟ ਪ੍ਰਿਥਵੀ ਲਈ ਵੀ ਖ਼ਤਰਾ ਪੈਦਾ ਕਰ ਸਕਦੀ ਹੈ।
Massive Solar Storms Headed Towards Earth
ਹੋਰ ਪੜ੍ਹੋ: Air India ਦੀ ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਣ 3 ਸਤੰਬਰ ਤੋਂ ਹੋਵੇਗੀ ਸ਼ੁਰੂ
ਆਰੀਆਭੱਟ ਨਿਰੀਖਣ ਖੋਜ ਸੰਸਥਾਨ ਏਰੀਜ (Aryabhatta Observatory Research Institute Aries) ਦੇ ਸੀਨੀਅਰ ਤੇ ਵਿਗਿਆਨੀ ਡਾ. ਵਹਾਬਉਦੀਨ ਨੇ ਦਸਿਆ ਕਿ ਸੂਰਜ ਦੇ ਦੱਖਣ ’ਚ ਇਕ ਵੱਡਾ ਸਨ ਸਪਾਟ ਬਣਿਆ ਹੋਇਆ ਹੈ ਜੋ ਲਗਾਤਾਰ ਸਰਗਰਮ ਹੈ। ਇਸ ਦੀ ਦਿਸ਼ਾ ਪ੍ਰਿਥਵੀ ਵਲ ਹੈ। ਇਸ ਸਨ ਸਪਾਟ ਦੇ ਚੁੰਬਕੀ ਖੇਤਰ ਦਾ ਵਿਸਥਾਰ ਹੋ ਰਿਹਾ ਹੈ। ਇਸ ਵਜ੍ਹਾ ਨਾਲ ਇਸ ’ਚ ਵੱਡੀ ਲਾਟ ਬਣ ਸਕਦੀ ਹੈ ਜੋ ਐਕਸ ਸ਼੍ਰੈਣੀ ਦੀ ਹੋ ਸਕਦੀ ਹੈ।
Massive Solar Storms Headed Towards Earth
ਹੋਰ ਪੜ੍ਹੋ: ਜਲਿਆਂਵਾਲੇ ਬਾਗ਼ ਦਾ ਸਬਕ ਕਿਸਾਨਾਂ ਦੇ ਸਿਰ ਤੇ ਲੱਤਾਂ ਬਾਹਵਾਂ ਭੰਨ ਕੇ ਸਿਖਣਗੇ ਸਾਡੇ ਨਵੇਂ ਨੇਤਾ?
ਇਨ੍ਹਾਂ ’ਚੋਂ ਨਿਕਲਣ ਵਾਲੇ ਸੌਰ ਤੂਫ਼ਾਨਾਂ ਦਾ ਅਸਰ ਆਉਣ ਵਾਲੇ ਦਿਨਾਂ ’ਚ ਪ੍ਰਿਥਵੀ ਦੇ ਧਰੁਵੀ ਖੇਤਰਾਂ ’ਚ ਦੇਖਣ ਨੂੰ ਮਿਲੇਗਾ ਜਿਨ੍ਹਾਂ ਨਾਲ ਰੰਗ ਬਿਰੰਗੀ ਰੋਸ਼ਨੀ ਨਜ਼ਰ ਆਵੇਗੀ ਪਰ ਸੰਭਾਵਿਤ ਐਕਸ ਕਲਾਸ ਦੀ ਫਲੇਮ (ਲਾਟ) ਖ਼ਤਰਨਾਕ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਸੂਰਜ ਤੋਂ ਨਿਕਲਣ ਵਾਲੀਆਂ ਅੱਗ ਦੀਆਂ ਲਾਟਾਂ ਦੀਆਂ ਤਿੰਨ ਸ਼ੇ੍ਰਣੀਆਂ ਹੁੰਦੀਆਂ ਹਨ। ਸੱਭ ਤੋਂ ਜ਼ਿਆਦਾ ਖ਼ਤਰਨਾਕ ਤੇ ਵੱਡੀ ਐਕਸ ਕਲਾਸ ਹੈ।
Massive Solar Storms Headed Towards Earth
ਇਹ ਸੈਟੇਲਾਈਟ ਤੇ ਹਵਾਈ ਜਹਾਜ਼ ਦੇ ਸਿੰਗਨਲਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਐਮ ਸ਼੍ਰੈਣੀ ਦੀ ਜਵਾਲਾ ਦੀ ਤੀਬਰਤਾ ਦਾ ਲੋੜੀਂਦਾ ਮਾਧਿਅਮ ਤੇ ਸੀ ਕਲਾਸ ਦੀ ਲਾਟ ਸੱਭ ਤੋਂ ਛੋਟੀ ਹੁੰਦੀ ਹੈ। ਇਨ੍ਹਾਂ ’ਚੋਂ ਕਿਸੇ ਵੀ ਦਿਸ਼ਾ ਪ੍ਰਿਥਵੀ ਵਲ ਭਾਵ ਅਰਥ ਡਾਇਰੈਕਟ ਹੁੰਦੀ ਹੈ ਤਾਂ ਉਹ ਅਪਣੀ ਸ਼ੇ੍ਰਣੀ ਦੇ ਹਿਸਾਬ ਨਾਲ ਖ਼ਤਰਨਾਕ ਸਾਬਤ ਹੁੰਦੀ ਹੈ।
Massive Solar Storms Headed Towards Earth
ਸੋਲਰ ਫ਼ਲੇਮਜ਼ ਨੂੰ ਸੌਰ ਤੂਫ਼ਾਨ ਜਾਂ ਕੋਰੋਨਲ ਮਾਸ ਇਨਜੈਕਸ਼ਨ ਵੀ ਕਿਹਾ ਜਾਂਦਾ ਹੈ। ਕਈ ਵਾਰ ਸਨ ਸਪਾਟ ਦਾ ਆਕਾਰ 50 ਹਜ਼ਾਰ ਕਿਲੋਮੀਟਰ ਦੇ ਵਿਆਸ ਦਾ ਵੀ ਹੁੰਦਾ ਹੈ। ਅਜਿਹੇ ’ਚ ਇਸ ਦੇ ਅੰਦਰ ਤੋਂ ਸੂਰਜ ਦੇ ਗਰਮ ਪਲਾਜ਼ਮਾ ਦਾ ਬੁਲਬੁਲਾ ਵੀ ਨਿਕਲਦਾ ਹੈ। ਇਸ ਬੁਲਬੁਲੇ ਦੇ ਵਿਸਫ਼ੋਟ ਨਾਲ ਸੋਲਰ ਫ਼ਲੇਮਜ਼ (ਅੱਗ ਦੀਆਂ ਲਾਟਾਂ) ਨਿਕਲਦੇ ਹਨ।