
ਇਕ ਦਲਾਲ ਨੇ ਇਨ੍ਹਾਂ ਤੋਂ ਕਰੀਬ 204 ਕਰੋੜ ਰੁਪਏ ਠੱਗੇ ਹਨ
ਨਵੀਂ ਦਿੱਲੀ : ਰੈਲਬੈਕਸੀ ਕੰਪਨੀ ਦੇ ਸਾਬਕਾ ਮਾਲਕ ਮਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਨੂੰ ਜ਼ਮਾਨਤ ਦਿਵਾਉਣ ਅਤੇ ਜੇਲ ਵਿਚ ਸੁਰੱਖਿਆ ਦੇਣ ਦੇ ਨਾਮ ’ਤੇ ਉਨ੍ਹਾਂ ਦੀਆਂ ਪਤਨੀਆਂ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਦਲਾਲ ਨੇ ਇਨ੍ਹਾਂ ਤੋਂ ਕਰੀਬ 204 ਕਰੋੜ ਰੁਪਏ ਠੱਗੇ ਹਨ। ਦੋਹਾਂ ਸਾਬਕਾ ਪਰਮੋਟਰਾਂ ਦੀਆਂ ਪਤਨੀਆਂ ਨੇ ਖ਼ੁਦ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ।
Former Ranbaxy owners
ਇਸ ਮਾਮਲੇ ਵਿਚ ਸ਼ਵਿੰਦਰ ਸਿੰਘ ਦੀ ਪਤਨੀ ਅਦਿਤੀ ਸਿੰਘ ਨੇ ਪਹਿਲਾਂ ਹੀ ਅਜਿਹੀ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਮਲਵਿੰਦਰ ਦੀ ਪਤਨੀ ਜਪਨਾ ਸਿੰਘ ਦੀ ਸ਼ਿਕਾਇਤ ’ਤੇ ਪੁਲਿਸ ਵਿਚ ਪਰਚਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਦਿੱਲੀ ਪੁਲਿਸ ਦੀ ਆਰਥਕ ਅਪਰਾਧ ਬਰਾਂਚ ਨੇ ਰੋਹਿਣੀ ਜੇਲ ਵਿਚ ਬੰਦ ਸੁਕੇਸ਼ ਚੰਦਰਸ਼ੇਖਰ ਸਿੰਘ ਵਿਰੁਧ ਧੋਖਾਧੜੀ, ਫਿਰੌਤੀ ਅਤੇ ਅਪਰਾਧਕ ਸਾਜ਼ਸ਼ ਤਹਿਤ ਦਰਜ ਕੀਤਾ ਹੈ। ਮਲਵਿੰਦਰ ਦੀ ਪਤਨੀ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਕਿ ਉਸ ਕੋਲੋਂ ਕਰੀਬ ਚਾਰ ਕਰੋੜ ਰੁਪਏ ਜ਼ਮਾਨਤ ਦੇ ਨਾਮ ’ਤੇ ਠੱਗੇ ਗਏ।
Fraud
ਇਹ ਵੀ ਪੜ੍ਹੋ - ਮਹਾਰਾਸ਼ਟਰ ਦੇ ਔਰੰਗਾਬਾਦ ’ਚ ਖਿਸਕੀ ਜ਼ਮੀਨ, ਮਲਬੇ ਹੇਠ ਦੱਬੇ ਕਈ ਵਾਹਨ
ਇਸ ਤੋਂ ਪਹਿਲਾਂ ਸ਼ਵਿੰਦਰ ਦੀ ਪਤਨੀ ਨੇ ਜ਼ਮਾਨਤ ਦੇ ਨਾਮ ’ਤੇ 200 ਕਰੋੜ ਠੱਗਣ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਵਿਚ ਦੋਸ਼ੀ ਕੈਦੀ ਸੁਕੇਸ਼ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀ ਸੁਕੇਸ਼ ਨੇ ਖ਼ੁਦ ਨੂੰ ਸੀਨੀਅਰ ਬਿਊਰੋਕਰੇਟ ਦਸਿਆ ਸੀ ਅਤੇ ਕਿਹਾ ਸੀ ਕਿ ਉਹ ਦੋਹਾਂ ਭਰਾਵਾਂ ਵਿਰੁਧ ਦਰਜ ਜਾਲਸਾਜ਼ੀ ਦੇ ਕੇਸ ਖ਼ਤਮ ਕਰਵਾ ਦੇਵੇਗਾ।