ਭੜਕਾਊ ਨਾਅਰੇਬਾਜ਼ੀ ਮਾਮਲੇ 'ਚ ਫ਼ਰਾਰ ਪਿੰਕੀ ਚੌਧਰੀ ਨੇ ਸਮਰਥਕਾਂ ਨਾਲ ਥਾਣੇ ਪਹੁੰਚ ਕੀਤਾ ਆਤਮ ਸਮਰਪਣ
Published : Aug 31, 2021, 4:37 pm IST
Updated : Aug 31, 2021, 4:37 pm IST
SHARE ARTICLE
Pinky Chaudhary
Pinky Chaudhary

ਹਿੰਦੂ ਰਕਸ਼ਾ ਦਲ ਦੇ ਨੇਤਾ ਪਿੰਕੀ ਚੌਧਰੀ ਨੇ ਕਿਹਾ ਸੀ ਕਿ ਉਸ ਨੂੰ ਅਦਾਲਤ ’ਤੇ ਵਿਸ਼ਵਾਸ ਹੈ ਅਤੇ ਉਸਨੇ ਕੁਝ ਵੀ ਗਲਤ ਨਹੀਂ ਕਿਹਾ ਸੀ।

 

ਨਵੀਂ ਦਿੱਲੀ: ਦਿੱਲੀ ਦੇ ਜੰਤਰ -ਮੰਤਰ 'ਤੇ ਭੜਕਾਊ ਨਾਅਰੇਬਾਜ਼ੀ (Provocative Slogans) ਦੇ ਮਾਮਲੇ 'ਚ ਫ਼ਰਾਰ ਭੁਪਿੰਦਰ ਤੋਮਰ ਉਰਫ ਪਿੰਕੀ ਚੌਧਰੀ (Pinky Chaudhary) ਨੇ ਮੰਗਲਵਾਰ ਨੂੰ ਸੈਂਕੜੇ ਸਮਰਥਕਾਂ ਨਾਲ ਦਿੱਲੀ ਦੇ ਮੰਦਰ ਮਾਰਗ ਥਾਣੇ ਪਹੁੰਚ ਆਤਮ ਸਮਰਪਣ (Surrender) ਕਰ ਦਿੱਤਾ ਹੈ। ਥਾਣੇ ਜਾਣ ਤੋਂ ਬਾਅਦ ਉਸ ਦੇ ਸਮਰਥਕਾਂ ਨੇ ਉਸ ਦਾ ਹਾਰ ਪਾ ਕੇ ਸਵਾਗਤ ਕੀਤਾ। ਹੁਣ ਦਿੱਲੀ ਪੁਲਿਸ ਇਸ ਮਾਮਲੇ ਵਿਚ ਪਿੰਕੀ ਚੌਧਰੀ ਨੂੰ ਗ੍ਰਿਫ਼ਤਾਰ ਕਰੇਗੀ।

ਇਹ ਵੀ ਪੜ੍ਹੋ - ਸੁਮੇਧ ਸੈਣੀ ਨੂੰ ਹਾਈਕੋਰਟ ਵੱਲੋਂ ਵੱਡਾ ਝਟਕਾ, ਜਲਦ ਸੁਣਵਾਈ ਕਰਨ ਤੋਂ ਕੀਤੀ ਨਾਂਹ 

PHOTOPHOTO

ਪਿੰਕੀ ਚੌਧਰੀ ਨੇ ਸੋਮਵਾਰ ਨੂੰ ਹੀ ਆਤਮ ਸਮਰਪਣ ਦੀ ਗੱਲ ਕਹੀ ਸੀ। ਉਸ ਨੇ ਕਿਹਾ ਸੀ ਕਿ ਉਸ ਨੂੰ ਅਦਾਲਤ ’ਤੇ ਵਿਸ਼ਵਾਸ ਹੈ ਅਤੇ ਕਿਹਾ ਕਿ ਉਸ ਨੇ ਕੁਝ ਵੀ ਗਲਤ ਨਹੀਂ ਕਿਹਾ ਸੀ। ਪਿੰਕੀ ਕਈ ਵਾਰ ਇਹ ਕਹਿ ਚੁੱਕਾ ਹੈ ਕਿ ਉਸਨੇ ਕੁਝ ਵੀ ਗਲਤ ਨਹੀਂ ਕਿਹਾ।

ਇਹ ਵੀ ਪੜ੍ਹੋ - ਅਫਸੋਸ ਹੈ ਕਿ ਮੇਰੀ ਪਾਰਟੀ ਨੇ ਪੰਚਾਇਤੀ ਚੋਣਾਂ ਨਹੀਂ ਲੜੀਆਂ: ਫਾਰੂਕ ਅਬਦੁੱਲਾ

ਦੱਸ ਦੇਈਏ ਕਿ, 8 ਅਗਸਤ ਨੂੰ ਜੰਤਰ -ਮੰਤਰ (Delhi, Jantar-Mantar) 'ਤੇ ਇਕ ਪ੍ਰੋਗਰਾਮ ਦੌਰਾਨ ਘੱਟ ਗਿਣਤੀ ਭਾਈਚਾਰੇ ਵਿਰੁੱਧ ਭੜਕਾਊ ਨਾਅਰੇ ਲਗਾਏ ਗਏ ਸਨ। ਇਸ ਵਿਚ ਹਿੰਦੂ ਰਕਸ਼ਾ ਦਲ (Hindu Raksha Dal) ਦਾ ਨੇਤਾ ਪਿੰਕੀ ਚੌਧਰੀ ਵੀ ਮੌਜੂਦ ਸੀ। ਇਸ ਮਾਮਲੇ ਵਿਚ ਵਿਨੋਦ ਸ਼ਰਮਾ, ਦੀਪਕ ਸਿੰਘ, ਦੀਪਕ, ਵਿਨੀਤ ਕ੍ਰਾਂਤੀ, ਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਪਿੰਕੀ ਚੌਧਰੀ ਘਟਨਾ ਦੇ ਬਾਅਦ ਤੋਂ ਫ਼ਰਾਰ ਹੋ ਗਿਆ ਸੀ। ਹੁਣ ਤੱਕ ਦੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਪਿੰਕੀ ਚੌਧਰੀ ਦੇ ਖਿਲਾਫ਼ ਨੋਇਡਾ ਅਤੇ ਗਾਜ਼ੀਆਬਾਦ ਵਿਚ ਕੁੱਲ 8 ਮਾਮਲੇ ਦਰਜ ਹਨ।

Pinky ChaudharyPinky Chaudhary

ਇਹ ਵੀ ਪੜ੍ਹੋ - ਰਮਨ ਕੌਰ ਸਿੱਧੂ ਨੇ ਵਧਾਇਆ ਪੰਜਾਬ ਤੇ ਪੰਜਾਬੀਅਤ ਦਾ ਮਾਣ, ਯੂਐਸ ਨੇਵੀ ਵਿਚ ਬਣੀ ਲੈਫ਼ਟੀਨੈਂਟ

ਪਿਛਲੇ ਹਫ਼ਤੇ ਹੀ ਦਿੱਲੀ ਦੀ ਇਕ ਅਦਾਲਤ ਨੇ ਪਿੰਕੀ ਚੌਧਰੀ ਦੀ ਅਗਾਊਂ ਜ਼ਮਾਨਤ (Anticipatory bail canceled) ਰੱਦ ਕਰ ਦਿੱਤੀ ਸੀ। ਅਦਾਲਤ ਨੇ ਇਹ ਵੀ ਮੰਨਿਆ ਸੀ ਕਿ ਜੰਤਰ -ਮੰਤਰ 'ਤੇ ਉਸ ਦਾ ਬਿਆਨ ਭੜਕਾਊ ਅਤੇ ਧਮਕੀ ਭਰਿਆ ਸੀ। ਅਦਾਲਤ ਨੇ ਇਹ ਵੀ ਮੰਨਿਆ ਕਿ ਇਹ ਬਿਆਨ ਸਮਾਜ ਵਿਚ 'ਨਫ਼ਰਤ' ਅਤੇ 'ਬਦਨੀਤੀ' ਨੂੰ ਉਤਸ਼ਾਹਤ ਕਰਨ ਲਈ ਦਿੱਤਾ ਗਿਆ ਸੀ।

Location: India, Delhi, New Delhi

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement