
ਉਹਨਾਂ ਨੇ ਇਕ ਐਪ ਦੀ ਭਾਲ ਕੀਤੀ ਹੈ ਜਿਸ ਨਾਲ ਮੀਂਹ, ਹੜ੍ਹ ਆਦਿ ਨੂੰ ਇਕ ਐਪ ਦੇ ਜਰੀਏ ਰੋਕਿਆ ਜਾ ਸਕਦਾ ਹੈ
ਉੱਤਰਾਖੰਡ - ਉਤਰਾਖੰਡ ਦੇ ਆਫ਼ਤ ਪ੍ਰਬੰਧਨ ਪੁਨਰਵਾਸ ਮੰਤਰੀ ਡਾ: ਧਨ ਸਿੰਘ ਰਾਵਤ ਨੇ ਹੜ੍ਹਾ, ਭਾਰੀ ਮੀਂਹ ਆਦਿ ਨੂੰ ਰੋਕਣ ਦਾ ਹੱਲ ਲੱਭ ਲਿਆ ਹੈ। ਦਰਅਸਲ ਉਹਨਾਂ ਨੇ ਇਕ ਐਪ ਦੀ ਭਾਲ ਕੀਤੀ ਹੈ ਜਿਸ ਨਾਲ ਮੀਂਹ, ਹੜ੍ਹ ਆਦਿ ਨੂੰ ਇਕ ਐਪ ਦੇ ਜਰੀਏ ਰੋਕਿਆ ਜਾ ਸਕਦਾ ਹੈ। ਦਰਅਸਲ ਧੰਨ ਸਿੰਘ ਰਾਵਤ ਨੇ ਦਾਅਵਾ ਕੀਤਾ ਹੈ ਕਿ ਇੱਕ ਅਜਿਹਾ ਐਪ ਵੀ ਹੈ ਜਿਸ ਰਾਹੀਂ ਮੀਂਹ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ - ਹਰਿਆਣਾ ਵਿਚ ਕਿਸਾਨਾਂ ’ਤੇ ਲਾਠੀਚਾਰਜ ‘ਦੂਜੇ ਜਲਿਆਂਵਾਲਾ ਬਾਗ਼ ਕਾਂਡ’ ਵਰਗਾ : ਸ਼ਿਵ ਸੈਨਾ
Rain
ਧਨ ਸਿੰਘ ਰਾਵਤ ਕੋਲ ਉਤਰਾਖੰਡ ਸਰਕਾਰ ਦੇ ਬਹੁਤ ਸਾਰੇ ਮਹੱਤਵਪੂਰਨ ਵਿਭਾਗ ਹਨ। ਇਨ੍ਹਾਂ ਵਿਚ ਮੈਡੀਕਲ ਸਿਹਤ, ਮੈਡੀਕਲ ਸਿੱਖਿਆ, ਸਹਿਕਾਰੀ, ਉੱਚ ਸਿੱਖਿਆ, ਆਫ਼ਤ ਪ੍ਰਬੰਧਨ, ਮੁੜ ਵਸੇਬਾ ਅਤੇ ਪ੍ਰੋਟੋਕੋਲ ਵਰਗੇ ਵਿਭਾਗ ਸ਼ਾਮਲ ਹਨ। ਸੋਮਵਾਰ 30 ਅਗਸਤ ਨੂੰ ਰਾਵਤ ਦਾ ਇਕ ਵੀਡੀਓ ਸਾਹਮਣੇ ਆਇਆ ਜਿਸ ਵਿਚ ਉਹ ਕਹਿ ਰਹੇ ਹਨ
Dhan Singh Rawat
'ਆਈਆਈਟੀ ਰੁੜਕੀ ਨੂੰ ਵੀ ਅਸੀਂ ਜੋੜਿਆ ਹੈ ਜਿਹੜੇ ਸਾਡੇ ਖੋਜ ਕੇਂਦਰ ਹਨ ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਤਿੰਨ ਜਾਂ ਚਾਰ ਲੋਕ ਸ਼ਾਮਲ ਕੀਤੇ ਗਏ ਹਨ ਅਤੇ ਅਸੀਂ ਕਿਹਾ ਹੈ ਕਿ ਉਹ ਤੈਅ ਕਰਨਗੇ ਕਿ ਕਿਸ ਖੇਤਰ ਵਿਚ ਕਿੰਨੀ ਤਬਾਹੀ ਆਉਣ ਵਾਲੀ ਹੈ ਤਾਂ ਜੋ ਅਸੀਂ ਉੱਥੋਂ ਦੇ ਲੋਕਾਂ ਨੂੰ ਪਹਿਲਾਂ ਤੋਂ ਸੁਚੇਤ ਕਰ ਸਕੀਏ। ਅਸੀਂ ਆਪਣੀ ਮਸ਼ੀਨਰੀ ਨੂੰ ਸੁਚੇਤ ਕਰਾਂਗੇ। ਚਾਹੇ ਉਹ ਲੋਕ ਨਿਰਮਾਣ ਵਿਭਾਗ ਦਾ ਹੋਵੇ, ਚਾਹੇ ਸਿੰਜਾਈ ਵਿਭਾਗ ਦਾ ਹੋਵੇ, ਜੋ ਵੀ ਹੋਵੇ। ਭਾਵੇਂ ਸਥਾਨਕ ਪ੍ਰਸ਼ਾਸਨ ਹੋਵੇ''
ये नासा या इसरो के वैज्ञानिक नहीं उत्तराखंड सरकार के मंत्री जी हैं,
— “अजातशत्रु” ☭™ ???? (@BAAHUBALII) August 30, 2021
मैं सदैव कहता हूं धन सिंह रावत जी महापुरुष हैं महापुरुष। pic.twitter.com/XCDWdqnvPr
ਇਹ ਵੀ ਪੜ੍ਹੋ - ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ’ਤੇ ਬੋਲੇ ਰਾਹੁਲ ਗਾਂਧੀ, 'ਸ਼ਹੀਦਾਂ ਦਾ ਅਪਮਾਨ ਸਹਿਣ ਨਹੀਂ ਕਰਾਂਗਾ'
ਉਹਨਾਂ ਨੇ ਇਸ ਤੋਂ ਬਾਅਦ ਐਪ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ “ਹੁਣ ਇੱਕ ਅਜਿਹਾ ਐਪ ਵੀ ਆ ਰਿਹਾ ਹੈ ਜੋ ਇਹ ਕਹਿ ਰਿਹਾ ਹੈ ਕਿ ਜੇ ਕਿਤੇ ਮੀਂਹ ਪੈਂਦਾ ਹੈ, ਤਾਂ ਤੁਸੀਂ ਮੀਂਹ ਨੂੰ ਥੋੜ੍ਹਾ ਜਾਂ ਜ਼ਿਆਦਾ ਕਰ ਸਕਦੇ ਹੋ। ਮੈਂ ਭਾਰਤ ਸਰਕਾਰ ਨੂੰ ਉਹ ਫ੍ਰਜੈਕਟ ਦਿਖਾਉਣ ਵਾਲਾ ਹਾਂ ਅਤੇ ਜੇ ਭਾਰਤ ਸਰਕਾਰ ਇਸ ਦੀ ਇਜਾਜ਼ਤ ਦਿੰਦੀ ਹੈ, ਤਾਂ ਇਹ ਬਹੁਤ ਸਾਰੇ ਰਾਜਾਂ ਲਈ ਬਹੁਤ ਵਧੀਆ ਹੋ ਸਕਦਾ ਹੈ'' ਧਨ ਸਿੰਘ ਰਾਵਤ ਦੇ ਇਸ ਬਿਆਨ ਤੋਂ ਬਾਅਦ ਲੋਕ ਵੱਖੋ-ਵੱਖਰੇ ਕਮੈਂਟ ਕਰ ਕੇ ਮਜ਼ਾ ਲੈ ਰਹੇ ਹਨ। ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਧਨ ਸਿੰਘ ਰਾਵਤ ਦੇ ਇਸ ਬਿਆਨ ਤੋਂ ਬਾਅਦ ਹਰੀਸ਼ ਰਾਵਤ ਨੇ ਅਪਣੇ ਫੇਸਬੁੱਕ ਪੇਜ਼ 'ਤੇ ਪੋਸਟ ਸ਼ੇਅਰ ਕੀਤੀ ਹੈ। ਉਹਨਾਂ ਨੇ ਅਪਣਈ ਪੇਸਟ ਵਿਚ ਲਿਖਿਆ ''ਭਾਜਪਾ ਦੇ ਸੀਨੀਅਰ ਮੰਤਰੀ ਧਨ ਸਿੰਘ ਰਾਵਤ ਦਾ ਫੇਸਬੁੱਕ ਲਾਈਵ ਸਟੇਟਮੈਂਟ ਦੇਖਣ ਨੂੰ ਮਿਲਿਆ। ਉੱਤਰਾਕੰਡ ਦੇ ਕੁੱਝ ਹਿੱਸਿਆ ਵਿਚ ਮੀਂਹ ਘੱਟ ਹੁੰਦਾ ਹੈ ਤੇ ਕੁੱਝ ਹਿੱਸਿਆ ਵਿਚ ਜ਼ਿਆਦਾ ਤੇ ਕਿਤੇ ਪਿੱਛੇ ਹੋ ਜਾਂਦੀ ਹੈ। ਉੱਤਰਾਖੰਡ ਦੇ ਸੰਕਟ ਤਾਂ ਮਿਟ ਹੀ ਜਾਣਗੇ, ਪਰ ਧਨ ਸਿੰਘ ਜੀ ਜਿਸ ਐਪ ਨੂੰ ਭਰਤ ਸਰਕਾਰ ਨੂੰ ਦਿਖਾਉਣ ਜਾ ਰਹੇ ਹਨ ਉਸ ਜ਼ਰੀਏ ਹੁਣ ਦੇਸ਼ ਦੇ ਮੀਂਹ ਦੇ ਅਨਿਸ਼ਚਿਤ ਰਹਿਣ ਕਾਰਨ ਜੋ ਕਸ਼ਟ, ਚੁਣੌਤੀਆਂ ਆਉਂਦੀਆਂ ਹਨ। ਦੇਸ਼ ਅਤੇ ਕਿਸਾਨਾਂ ਦੇ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ, ਚੁਣੌਤੀਆਂ ਦਾ ਹੱਲ ਵੀ ਸਾਹਮਣੇ ਆ ਗਿਆ ਹੈ। ਧਨ ਸਿੰਘ ਰਾਵਤ ਨੂੰ ਪੁਸ਼ਕਰ ਸਿੰਘ ਧਾਮੀ ਨੂੰ ਆਪਣਾ ਨਾਮ ਭਾਰਤ ਰਤਨ ਲਈ ਪ੍ਰਸਤਾਵਿਤ ਕਰਨਾ ਚਾਹੀਦਾ ਹੈ''