ਅਪਾਹਜ ਨੌਕਰਾਣੀ 'ਤੇ ਅਣਮਨੁੱਖੀ ਤਸ਼ੱਦਦ ਦੇ ਦੋਸ਼ 'ਚ ਭਾਜਪਾ ਨੇਤਾ ਸੀਮਾ ਪਾਤਰਾ ਗ੍ਰਿਫ਼ਤਾਰ
Published : Aug 31, 2022, 12:35 pm IST
Updated : Aug 31, 2022, 12:35 pm IST
SHARE ARTICLE
BJP leader Seema Patra
BJP leader Seema Patra

ਪੀੜਤਾ ਨੂੰ ਘਰ 'ਚ ਬਣਾ ਕੇ ਰੱਖਿਆ ਸੀ ਬੰਧਕ

ਝਾਰਖੰਡ: ਰਾਂਚੀ ਪੁਲਿਸ ਨੇ ਭਾਜਪਾ ਦੀ ਮੁਅੱਤਲ ਆਗੂ ਅਤੇ ਇੱਕ ਸਾਬਕਾ ਆਈਏਐੱਸ ਅਧਿਕਾਰੀ ਦੀ ਪਤਨੀ ਸੀਮਾ ਪਾਤਰਾ ਨੂੰ ਘਰੇਲੂ ਨੌਕਰ ਵਜੋਂ ਕੰਮ ਕਰਨ ਵਾਲੀ ਔਰਤ ਨੂੰ ਤਸੀਹੇ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। 

ਪਾਤਰਾ 'ਤੇ ਇੱਕ ਅਪਾਹਜ ਘਰੇਲੂ ਮਹਿਲਾ ਨੌਕਰ ਨੂੰ ਲੰਬੇ ਸਮੇਂ ਤੱਕ ਬੰਧਕ ਬਣਾਉਣ ਅਤੇ ਤਸ਼ੱਦਦ ਕਰਨ ਦੇ ਇਲਜ਼ਾਮਾਂ ਦੇ ਆਧਾਰ 'ਤੇ ਰਾਂਚੀ ਦੇ ਅਰਗੋੜਾ ਪੁਲਿਸ ਸਟੇਸ਼ਨ ਵਿਚ ਆਈਪੀਸੀ ਸੈਕਸ਼ਨ ਸਮੇਤ ਐੱਸਸੀ-ਐੱਸਟੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਲਜ਼ਾਮ ਹੈ ਕਿ ਪਿਛਲੇ 8 ਸਾਲਾਂ ਤੋਂ ਘਰੇਲੂ ਕੰਮ ਲਈ ਆਪਣੇ  ਘਰ ਰੱਖੀ ਇੱਕ ਲੜਕੀ ਨੂੰ ਸੀਮਾ ਪਾਤਰਾ ਵੱਲੋਂ ਕਾਫ਼ੀ ਸਮੇਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਸ ਨੂੰ ਘਰੋਂ ਬਾਹਰ ਵੀ ਨਹੀਂ ਨਿਕਲਣ ਦਿੱਤਾ ਜਾਂਦਾ ਸੀ।

ਘਰ 'ਚ ਬੰਧਕ ਬਣਾਈ ਗਈ ਅਪਾਹਜ ਲੜਕੀ ਨੇ ਇਕ ਦਿਨ ਕਿਸੇ ਤਰ੍ਹਾਂ ਵਿਵੇਕ ਆਨੰਦ ਬਾਸਕੇ ਨਾਂ ਦੇ ਸਰਕਾਰੀ ਮੁਲਾਜ਼ਮ ਨੂੰ ਮੋਬਾਈਲ 'ਤੇ ਸੰਦੇਸ਼ ਭੇਜ ਕੇ ਆਪਣੇ 'ਤੇ ਹੋ ਰਹੇ ਅੱਤਿਆਚਾਰ ਦੀ ਜਾਣਕਾਰੀ ਦਿੱਤੀ, ਅਤੇ ਇਸ ਬਾਰੇ ਅਰਗੋੜਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ। ਸੂਚਨਾ 'ਤੇ ਥਾਣਾ ਅਰਗੋੜਾ 'ਚ ਸ਼ਿਕਾਇਤ ਦਰਜ ਕਰਵਾਈ ਗਈ। ਇਸ ਤੋਂ ਬਾਅਦ ਰਾਂਚੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਸੁਨੀਤਾ ਨੂੰ ਛੁਡਵਾਇਆ। ਕਿਹਾ ਗਿਆ ਹੈ ਕਿ ਇਸ ਮਾਮਲੇ 'ਚ ਸੀਮਾ ਪਾਤਰਾ ਦੀ ਬੇਟੀ 'ਤੇ ਵੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ।

ਪਾਤਰਾ ਜੋੜਾ ਰਾਂਚੀ ਦੇ ਅਸ਼ੋਕ ਨਗਰ ਵਿੱਚ ਰਹਿੰਦਾ ਹੈ। ਪੀੜਤਾ ਸੁਨੀਤਾ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਪਰੇਸ਼ਾਨ ਕੀਤਾ ਜਾ ਰਿਹਾ ਸੀ। ਉਹ ਨੌਕਰੀ ਛੱਡਣਾ ਚਾਹੁੰਦੀ ਸੀ ਪਰ ਉਸ ਨੂੰ 8 ਸਾਲ ਤੱਕ ਘਰ 'ਚ ਬੰਧਕ ਬਣਾ ਕੇ ਰੱਖਿਆ ਗਿਆ। ਜਦੋਂ ਉਸ ਨੇ ਘਰ ਜਾਣ ਲਈ ਕਿਹਾ ਤਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਅਤੇ ਬਿਮਾਰ ਹੋਣ 'ਤੇ ਉਸ ਦਾ ਇਲਾਜ ਵੀ ਨਹੀਂ ਕਰਵਾਇਆ ਗਿਆ। ਖ਼ਬਰ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਵੱਲੋਂ ਸੀਮਾ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ। 

ਸੀਮਾ ਦੇ ਪਤੀ ਮਹੇਸ਼ਵਰ ਪਾਤਰਾ ਸੂਬੇ ਦੇ ਆਫ਼ਤ ਪ੍ਰਬੰਧਨ ਵਿਭਾਗ ਵਿਚ ਸਕੱਤਰ ਰਹੇ ਸਨ ਅਤੇ ਵਿਕਾਸ ਕਮਿਸ਼ਨਰ ਵਜੋਂ ਸੇਵਾਮੁਕਤ ਹੋਏ ਸਨ। ਸੀਮਾ ਵੀ ਭਾਜਪਾ ਆਗੂ ਸੀ, ਅਤੇ ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਉਸ ਨੂੰ 'ਬੇਟੀ ਬਚਾਓ-ਬੇਟੀ ਪੜ੍ਹਾਓ' ਮੁਹਿੰਮ ਦਾ ਸੂਬਾ ਕਨਵੀਨਰ ਵੀ ਬਣਾਇਆ ਗਿਆ ਸੀ।
ਸੀਮਾ ਪਾਤਰਾ ਖ਼ਿਲਾਫ਼ ਰਾਂਚੀ ਦੇ ਅਰਗੋੜਾ ਪੁਲਿਸ ਸਟੇਸ਼ਨ ਵਿਚ ਐੱਸਸੀ-ਐੱਸਟੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਪੀੜਤਾ ਦੇ ਮੈਡੀਕਲੀ ਫਿੱਟ ਹੋਣ ਦੀ ਉਡੀਕ ਕਰ ਰਹੀ ਹੈ ਤਾਂ ਜੋ ਬਿਆਨ ਦਰਜ ਕੀਤਾ ਜਾ ਸਕੇ। ਸੁਨੀਤਾ ਦੀ ਸੁਰੱਖਿਆ ਲਈ ਦੋ ਮਹਿਲਾ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਹਨ।

ਸੁਨੀਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਮਾਲਕ ਇੰਨਾ ਬੇਰਹਿਮ ਸੀ ਕਿ ਉਸ ਨਾਲ ਅਕਸਰ ਕੁੱਟਮਾਰ ਕੀਤੀ ਜਾਂਦੀ ਸੀ, ਅਤੇ ਇੱਥੋਂ ਤੱਕ ਕਿ ਡੰਡੇ ਨਾਲ ਮਾਰ ਕੇ ਉਸ ਦੇ ਦੰਦ ਵੀ ਤੋੜ ਦਿੱਤੇ ਗਏ। ਉਹ ਤੁਰਨ ਤੋਂ ਵੀ ਬੇਵੱਸ ਹੋ ਗਈ ਸੀ। ਸੁਨੀਤਾ ਨੇ ਦੱਸਿਆ ਕਿ ਉਹ ਕਿ ਉਸ ਨੇ ਸਾਲਾਂ ਤੋਂ ਸੂਰਜ ਦੀ ਰੌਸ਼ਨੀ ਤੱਕ ਨਹੀਂ ਦੇਖੀ। ਗਰਮ ਤਵੇ ਨਾਲ ਉਸ ਨੂੰ ਜਲਾਇਆ ਗਿਆ, ਜਿਸ ਦੇ ਨਿਸ਼ਾਨ ਉਸ ਦੇ ਸਰੀਰ 'ਤੇ ਵੀ ਮੌਜੂਦ ਹਨ। ਜਦੋਂ ਪੁਲਿਸ ਨੇ ਸੁਨੀਤਾ ਨੂੰ ਛੁਡਵਾਇਆ ਤਾਂ ਉਹ ਠੀਕ ਤਰ੍ਹਾਂ ਤੁਰ ਵੀ ਨਹੀਂ ਸਕਦੀ ਸੀ।

ਹਸਤਪਾਲ ਵਿਚ ਇਸ ਵੇਲੇ ਸਖ਼ਤ ਸੁਰੱਖਿਆ 'ਚ ਸੁਨੀਤਾ ਦਾ ਇਲਾਜ ਕੀਤਾ ਜਾ ਰਿਹਾ ਹੈ। ਮੈਡੀਕਲੀ ਫਿੱਟ ਹੋਣ ਤੋਂ ਬਾਅਦ ਪੀੜਤ ਸੁਨੀਤਾ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਅਤੇ ਬਿਆਨ ਦਰਜ ਕਰਕੇ ਅਗਲੀ ਕਨੂੰਨੀ ਕਾਰਵਾਈ ਅਮਲ ਹੇਠ ਲਿਆਂਦੀ ਜਾਵੇਗੀ।
 

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement