Mann Ki Baat 125th Episode : ਕੁਦਰਤੀ ਆਫ਼ਤਾਂ ਦੇਸ਼ ਨੂੰ ਪਰਖ ਰਹੀਆਂ ਹਨ : PM Modi
Published : Aug 31, 2025, 12:38 pm IST
Updated : Aug 31, 2025, 12:38 pm IST
SHARE ARTICLE
Natural Disasters are Testing the Country: Prime Minister Modi Latest News in Punjabi 
Natural Disasters are Testing the Country: Prime Minister Modi Latest News in Punjabi 

Mann Ki Baat 125th Episode : ਕਿਹਾ, ਪਿਛਲੇ ਕੁੱਝ ਹਫ਼ਤਿਆਂ ਵਿਚ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਹੋਈ ਭਾਰੀ ਤਬਾਹੀ

Natural Disasters are Testing the Country: Prime Minister Modi Latest News in Punjabi ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੇ 125ਵੇਂ ਐਪੀਸੋਡ ਵਿਚ ਕਿਹਾ, "ਇਸ ਵਾਰ ਮਾਨਸੂਨ ਸੀਜ਼ਨ ਭਾਰੀ ਤਬਾਹੀ ਲੈ ਕੇ ਆਇਆ ਹੈ, ਕੁਦਰਤੀ ਆਫ਼ਤਾਂ ਦੇਸ਼ ਨੂੰ ਪਰਖ ਰਹੀਆਂ ਹਨ। ਪਿਛਲੇ ਕੁੱਝ ਹਫ਼ਤਿਆਂ ਵਿਚ ਅਸੀਂ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੋਈ ਭਾਰੀ ਤਬਾਹੀ ਦੇਖੀ ਹੈ।

ਘਰ ਟੁੱਟ ਗਏ, ਖੇਤ ਡੁੱਬ ਗਏ, ਪੂਰੇ ਪਰਵਾਰ ਤਬਾਹ ਹੋ ਗਏ। ਪਾਣੀ ਦੇ ਨਿਰੰਤਰ ਵਾਧੇ ਨੇ ਪੁਲ-ਸੜਕਾਂ ਨੂੰ ਵਹਾ ਦਿਤਾ ਅਤੇ ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਪੈ ਗਈਆਂ। ਇਨ੍ਹਾਂ ਘਟਨਾਵਾਂ ਨੇ ਹਰ ਭਾਰਤੀ ਨੂੰ ਦੁਖੀ ਕੀਤਾ ਹੈ। ਉਨ੍ਹਾਂ ਪਰਵਾਰਾਂ ਦਾ ਦਰਦ ਜਿਨ੍ਹਾਂ ਨੇ ਅਪਣੇ ਅਜ਼ੀਜ਼ਾਂ ਨੂੰ ਗੁਆ ਦਿਤਾ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਅਸੀਂ ਸਾਰੇ ਇਕ ਹਾਂ ਤੇ ਸਾਂਝੇ ਹਾਂ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ ਬਾਰੇ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ "ਦੂਜਾ ਪ੍ਰੋਗਰਾਮ ਜਿਸ ਨੇ ਧਿਆਨ ਖਿੱਚਿਆ ਉਹ ਦੇਸ਼ ਦਾ ਪਹਿਲਾ 'ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ' ਸੀ ਅਤੇ ਜੋ ਸ੍ਰੀਨਗਰ ਦੀ ਡੱਲ ਝੀਲ 'ਤੇ ਆਯੋਜਿਤ ਕੀਤਾ ਗਿਆ ਸੀ। ਸੱਚਮੁੱਚ, ਇਸ ਤਰ੍ਹਾਂ ਦੇ ਫੈਸਟੀਵਲ ਦੀ ਮੇਜ਼ਬਾਨੀ ਕਰਨ ਲਈ ਕਿੰਨੀ ਖ਼ਾਸ ਜਗ੍ਹਾ ਹੈ। ਇਸ ਦਾ ਉਦੇਸ਼ ਜੰਮੂ-ਕਸ਼ਮੀਰ ਵਿਚ ਜਲ ਖੇਡਾਂ ਨੂੰ ਵਧੇਰੇ ਪ੍ਰਸਿੱਧ ਬਣਾਉਣਾ ਹੈ। ਇਸ ਫੈਸਟੀਵਲ ਵਿਚ ਪੂਰੇ ਭਾਰਤ ਤੋਂ 800 ਤੋਂ ਵੱਧ ਐਥਲੀਟਾਂ ਨੇ ਹਿੱਸਾ ਲਿਆ। ਮਹਿਲਾ ਐਥਲੀਟ ਵੀ ਪਿੱਛੇ ਨਹੀਂ ਸਨ, ਉਨ੍ਹਾਂ ਦੀ ਹਿੱਸੇਦਾਰੀ ਲਗਭਗ ਪੁਰਸ਼ਾਂ ਦੇ ਬਰਾਬਰ ਸੀ। ਉਨ੍ਹਾਂ ਕਿਹਾ ਕਿ ਮੈਂ ਸਾਰੇ ਖਿਡਾਰੀਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਮੱਧ ਪ੍ਰਦੇਸ਼ ਨੂੰ ਵਿਸ਼ੇਸ਼ ਵਧਾਈਆਂ, ਜਿਸ ਨੇ ਸੱਭ ਤੋਂ ਵੱਧ ਤਮਗ਼ੇ ਜਿੱਤੇ, ਉਸ ਤੋਂ ਬਾਅਦ ਹਰਿਆਣਾ ਅਤੇ ਓਡੀਸ਼ਾ ਹਨ।"

(For more news apart from Natural Disasters are Testing the Country: Prime Minister Modi Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement