
ਉੱਤਰ ਪ੍ਰਦੇਸ਼ ਦੇ ਵਾਰਾਣਸੀ ਸ਼ਹਿਰ ਸਥਿਤ ਜੇਐਚਵੀ ਮਾਲ ਵਿਚ ਬੁੱਧਵਾਰ (31 ਅਕਤੂਬਰ 2018) ਨੂੰ ਅਣਜਾਣ ਬਦਮਾਸ਼ਾਂ ਨੇ ਗ੍ਰਾਂਉਂਡ ਫਲੋਰ 'ਤੇ ਫਾਇਰਿੰ...
ਵਾਰਾਣਸੀ : (ਪੀਟੀਆਈ) ਉੱਤਰ ਪ੍ਰਦੇਸ਼ ਦੇ ਵਾਰਾਣਸੀ ਸ਼ਹਿਰ ਸਥਿਤ ਜੇਐਚਵੀ ਮਾਲ ਵਿਚ ਬੁੱਧਵਾਰ (31 ਅਕਤੂਬਰ 2018) ਨੂੰ ਅਣਪਛਾਤੇ ਬਦਮਾਸ਼ਾਂ ਨੇ ਗ੍ਰਾਂਉਂਡ ਫਲੋਰ 'ਤੇ ਫਾਇਰਿੰਗ ਕਰ ਦਿਤੀ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਦੋ ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋਏ ਹਨ। ਇਕੋ ਦਮ ਨਾਲ ਚੱਲੀਆਂ ਗੋਲੀਆਂ ਨਾਲ ਸ਼ਾਪਿੰਗ ਮਾਲ ਵਿਚ ਭਗਦੜ ਦਾ ਮਾਹੌਲ ਬਣ ਗਿਆ। ਇਸ ਬਾਰੇ ਤੁਰਤ ਹੀ ਮਾਲ ਪ੍ਰਬੰਧਨ ਨੇ ਪੁਲਿਸ ਨੂੰ ਸੂਚਨਾ ਦਿਤੀ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਅਧਿਕਾਰੀ ਪੁੱਜੇ। ਫਿਲਹਾਲ ਜ਼ਖ਼ਮੀਆਂ ਨੂੰ ਸਿੰਘ ਮੈਡੀਕਲ ਰਿਸਰਚ ਹਸਪਤਾਲ ਭੇਜਿਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
Criminals open fire at Varanasi mall
ਮੀਡੀਆ ਖਬਰਾਂ ਦੀਆਂ ਮੰਨੀਏ ਤਾਂ ਜਿਨ੍ਹਾਂ ਲੋਕਾਂ ਨੂੰ ਗੋਲੀਆਂ ਲੱਗੀ, ਉਹ ਉਸ ਦੌਰਾਨ ਬ੍ਰਾਂਡਿਡ ਕਪੜੇ ਦੀ ਦੁਕਾਨ ਦੇ ਅੰਦਰ ਸਨ। ਚਾਰਾਂ ਲੋਕ (2 ਮ੍ਰਿਤਕ ਅਤੇ 2 ਜ਼ਖ਼ਮੀ) ਸ਼ੋਅਰੂਮ ਦੇ ਕਰਮਚਾਰੀ ਦੱਸੇ ਜਾ ਰਿਹਾ ਹੈ। ਛਾਉਣੀ ਖੇਤਰ ਵਿਚ ਆਉਣ ਵਾਲੇ ਇਸ ਮਾਲ ਵਿਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਸਥਾਨਕ ਦੁਕਾਨਦਾਰਾਂ ਦੇ ਹਵਾਲੇ ਤੋਂ ਰਿਪੋਰਟਾਂ ਵਿਚ ਦੱਸਿਆ ਗਿਆ ਕਿ ਵਿਵਾਦ ਤੋਂ ਬਾਅਦ ਮਾਲ ਵਿਚ ਫਾਇਰਿੰਗ ਹੋਈ ਸੀ। ਲਾਸ਼ਾਂ ਦੀ ਪਹਿਚਾਣ ਸੁਨੀਲ ਅਤੇ ਗੋਪੀ ਦੇ ਰੂਪ ਵਿਚ ਹੋਈ ਹੈ, ਜਦੋਂ ਕਿ ਗੋਲੂ ਅਤੇ ਵਿਸ਼ਾਲ ਜ਼ਖਮੀ ਹੋਏ ਹਨ। ਉਥੇ ਹੀ, ਪੁਲਿਸ ਜਾਂਚ 'ਚ ਲੱਗੀ ਹੈ। ਪੁਲਿਸ ਨੇ ਇਸ ਦੇ ਨਾਲ ਮਾਲ ਦੀ ਸੀਸੀਟੀਵੀ ਫੁਟੇਜ ਵੀ ਨਿਕਲਵਾਉਣ ਦਾ ਆਦੇਸ਼ ਦਿਤਾ ਹੈ।
Fire at Varanasi mall
ਗਵਾਹ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਮਾਲ ਵਿਚ ਇਕ ਦੁਕਾਨ 'ਚ ਡਿਸਕਾਉਂਟ ਨੂੰ ਲੈ ਕੇ ਵਿਵਾਦ ਹੋਇਆ ਸੀ। ਗੱਲਬਾਤ ਅਚਾਨਕ ਤੋਂ ਬਹਿਸ ਵਿਚ ਤਬਦੀਲ ਹੋ ਗਈ, ਜਿਸ ਤੋਂ ਬਾਅਦ ਗੋਲੀਆਂ ਚੱਲਣ ਲੱਗ ਗਈਆਂ ਸਨ। ਪੁਲਿਸ ਨੇ ਮਾਲ ਵਿਚ ਅਲਰਟ ਜਾਰੀ ਕਰਨ ਦੇ ਨਾਲ ਸੁਰੱਖਿਆ ਕਾਰਨਾਂ ਦੇ ਚਲਦੇ ਭੀੜ ਨੂੰ ਬਾਹਰ ਕੱਢਿਆ।