ਅਮਰੀਕਾ ਦੇ ਬੈਂਕ 'ਚ ਫਾਇਰਿੰਗ, ਇਕ ਭਾਰਤੀ ਸਮੇਤ ਤਿੰਨ ਦੀ ਮੌਤ
Published : Sep 7, 2018, 12:44 pm IST
Updated : Sep 7, 2018, 12:44 pm IST
SHARE ARTICLE
Indian man among 3 killed in US bank shooting
Indian man among 3 killed in US bank shooting

ਅਮਰੀਕਾ ਦੇ ਸਿਨਸਿਨਾਟੀ ਵਿਚ ਇਕ ਬੈਂਕ 'ਚ ਫਾਇਰਿੰਗ ਦੇ ਦੌਰਾਨ ਇਕ ਭਾਰਤੀ ਸਮੇਤ ਚਾਰ ਲੋਕ ਮਾਰੇ ਗਏ।  ਮਰਨ ਵਾਲਿਆਂ ਵਿਚ ਫਾਇਰਿੰਗ ਕਰਨ ਵਾਲਾ ਵਿਅਕਤੀ ਵੀ ਸ਼ਾਮਿਲ ਹੈ।...

ਨਿਊਯਾਰਕ : ਅਮਰੀਕਾ ਦੇ ਸਿਨਸਿਨਾਟੀ ਵਿਚ ਇਕ ਬੈਂਕ 'ਚ ਫਾਇਰਿੰਗ ਦੇ ਦੌਰਾਨ ਇਕ ਭਾਰਤੀ ਸਮੇਤ ਚਾਰ ਲੋਕ ਮਾਰੇ ਗਏ।  ਮਰਨ ਵਾਲਿਆਂ ਵਿਚ ਫਾਇਰਿੰਗ ਕਰਨ ਵਾਲਾ ਵਿਅਕਤੀ ਵੀ ਸ਼ਾਮਿਲ ਹੈ। ਪੁਲਿਸ ਦੇ ਮੁਤਾਬਕ ਸਿਨਸਿਨਾਟੀ ਸਥਿਤ ਇਕ ਬੈਂਕ ਵਿਚ ਇਕ ਵਿਅਕਤੀ ਅਚਾਨਕ ਵੜ੍ਹਿਆ ਅਤੇ ਉਸਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿਤੀ। ਗੋਲੀਬਾਰੀ ਵਿਚ ਉਸ ਦੀ ਵੀ ਮੌਤ ਹੋ ਗਈ। ਹਾਲਾਂਕਿ ਪੁਲਿਸ ਇਹ ਦੱਸ ਪਾਉਣ ਵਿਚ ਅਸਫਲ ਰਹੀ ਕਿ ਆਰੋਪੀ ਨੇ ਅਪਣੇ ਆਪ ਨੂੰ ਗੋਲੀ ਨਾਲ ਉਡਾਇਆ  ਜਾਂ ਸੁਰੱਖਿਆ ਕਰਮੀਆਂ ਨੇ ਉਸ ਨੂੰ ਮਾਰ ਗਿਰਾਇਆ। 

Indian man among 3 killed in US bank shootingIndian man among 3 killed in US bank shooting

ਪੁਲਿਸ ਨੇ ਦੱਸਿਆ ਕਿ ਹਮਲਾਵਰ ਅਚਾਨਕ ਫਾਇਰਿੰਗ ਕਰਨ ਲਗਿਆ। ਉਸ ਨੇ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਉਤੇ ਗੋਲੀਆਂ ਚਲਾਈਆਂ ਗਈਆਂ। ਪੁਲਿਸ ਮੁਤਾਬਕ ਹੁਣੇ ਤੱਕ ਇਸ ਗੱਲ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ ਕਿ ਹਮਲਾਵਰ ਬੈਂਕ ਦਾ ਕਰਮਚਾਰੀ ਸੀ ਜਾਂ ਨਹੀਂ। ਸੂਚਨਾ ਮਿਲਣ 'ਤੇ ਪੁਲਿਸ ਵਾਲਿਆਂ ਨੇ ਮੋਰਚਾ ਸੰਭਾਲ ਲਿਆ। ਹਮਲੇ ਵਿਚ ਕਿਸੇ ਵੀ ਪੁਲਿਸ ਕਰਮਚਾਰੀ ਦੇ ਜ਼ਖ਼ਮੀ ਹੋਣ  ਦੀ ਖਬਰ ਨਹੀਂ ਹੈ। ਏਰੀਏ ਦੇ ਪੁਲਿਸ ਚੀਫ਼ ਨੇ ਦੱਸਿਆ ਕਿ ਬੈਂਕ ਕੋਲ ਕਈ ਖਾਣ - ਪੀਣ ਦੀਆਂ ਦੁਕਾਨਾਂ ਹਨ ਅਤੇ ਜੇਕਰ ਪੁਲਿਸ ਜਲਦੀ ਤੋਂ ਐਕਸ਼ਨ ਨਹੀਂ ਲੈਂਦੀ ਤਾਂ ਹਾਲਤ ਹੋਰ ਵੀ ਭਿਆਨਕ ਹੋ ਸਕਦੀ ਸੀ। 

Indian man among 3 killed in US bank shootingIndian man among 3 killed in US bank shooting

ਬੈਂਕ ਹਮਲੇ ਵਿਚ ਆਂਧ੍ਰ ਪ੍ਰਦੇਸ਼  ਦੇ 25 ਸਾਲ ਦਾ ਬੈਂਕਿੰਗ ਸਲਾਹਕਾਰ ਪ੍ਰਥਵੀ ਰਾਜ ਕੰਦੇਪੀ ਦੀ ਮੌਤ ਹੋ ਗਈ ।  ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ  ਦੇ ਬਾਅਦ ਬੈਂਕ  ਦੇ ਅੰਦਰ ਅੱਗ ਲੱਗ ਗਈ। ਦੱਸ ਦਈਏ ਕਿ ਇਸ ਫਾਇਰਿੰਗ ਵਿਚ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ। ਫਾਇਰਿੰਗ ਵਿਚ ਦੋ ਹੋਰ ਜ਼ਖ਼ਮੀ ਹੋ ਗਏ। ਗਨਮੈਨ ਦੀ ਪਹਿਚਾਣ ਓਹਯੋ ਦੇ 29 ਸਾਲ ਦੀ ਉਮਰ ਏਨਰਿਕ ਪੇਰੇਜ ਦੇ ਰੂਪ ਵਿਚ ਕੀਤੀ ਗਈ ਹੈ। ਬੈਂਕ 'ਤੇ ਹਮਲਾ ਕਰਨ ਦੇ ਪਿੱਛੇ ਹਮਲਾਵਰ ਦੀ ਇੱਛਾ ਦਾ ਪਤਾ ਨਹੀਂ ਚੱਲ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਕੋਲ 200 ਰਾਉਂਡ ਫਾਇਰਿੰਗ ਲਈ ਗੋਲਾ ਬਾਰੂਦ ਮੌਜੂਦ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement