143 ਸਾਲ ਪਹਿਲਾਂ ਮੋਰਬੀ ਦੇ ਰਾਜੇ ਨੇ ਬਣਵਾਇਆ ਸੀ ਕੇਬਲ ਪੁਲ, ਜਾਣੋ ਕਿਵੇਂ ਬਣਿਆ ਸੈਕੜੇ ਲੋਕਾਂ ਦੀ ਮੌਤ ਦਾ ਕਾਰਨ
Published : Oct 31, 2022, 12:32 pm IST
Updated : Oct 31, 2022, 12:32 pm IST
SHARE ARTICLE
143 years ago, the king of Morbi built the cable bridge
143 years ago, the king of Morbi built the cable bridge

ਮੋਰਬੀ ਦੀ ਸ਼ਾਨ ਕਹੇ ਜਾਣ ਵਾਲਾ ਕੇਬਲ ਪੁਲ 143 ਸਾਲ ਪੁਰਾਣਾ ਸੀ, 765 ਫੁੱਟ ਲੰਬਾ ਤੇ 4 ਫੁੱਟ ਚੌੜਾ ਪੁਲ ਇਤਿਹਾਸਕ ਹੋਣ ਕਾਰਨ ਗੁਜਰਾਤ ਟੂਰਿਜ਼ਮ ਦੀ ਲਿਸਟ ਵਿਚ ਵੀ ਸ਼ਾਮਲ

 

ਗੁਜਰਾਤ: ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਮੱਚੂ ਨਦੀ ’ਤੇ ਬਣਾਇਆ ਹੈਗਿੰਗ ਪੁਲ ਟੁੱਟ ਕੇ ਗਿਰ ਗਿਆ ਅਤੇ ਕਈ ਲੋਕਾਂ ਲਈ ਮੌਤ ਦਾ ‘ਕਾਲ’ ਬਣ ਗਿਆ। ਮੋਰਬੀ ਦੀ ਸ਼ਾਨ ਕਹੇ ਜਾਣ ਵਾਲਾ ਇਹ ਪੁਲ 143 ਸਾਲ ਪੁਰਾਣਾ ਸੀ ਜੋ ਐਤਵਾਰ, 30 ਅਕਤੂਬਰ 2022 ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ।
ਜਾਣਕਾਰੀ ਅਨੁਸਾਰ ਆਜਾਦੀ ਤੋਂ ਪਹਿਲਾ ਬ੍ਰਿਟਿਸ਼ ਸ਼ਾਸਨ ਵਿਚ ਮੋਰਬੀ ਪੁਲ ਦਾ ਨਿਰਮਾਣ ਕੀਤਾ ਗਿਆ ਸੀ। ਮੱਚੂ ਨਦੀ ’ਤੇ ਬਣਿਆ ਇਹ ਪੁਲ ਮੋਰਬੀ ਦਾ ਪ੍ਰਮੁੱਖ ਟੂਰਿਸਟ ਸਪਾਟ ਸੀ। 

ਮੋਰਬੀ ਦੇ ਰਾਜਾ ਬਾਘਜੀ ਰਾਵਜੀ ਨੇ ਕੇਬਲ ਪੁਲ ਬਣਵਾਇਆ ਸੀ, ਇਸ ਦਾ ਉਦਘਾਟਨ 1879 ਵਿਚ ਕੀਤਾ ਗਿਆ ਸੀ। ਬ੍ਰਿਟਿਸ਼ ਇੰਜੀਨਿਅਰਾਂ ਦੇ ਦੁਆਰਾ ਬਣਾਏ ਗਏ ਇਸ ਪੁਲ ਦੇ ਨਿਰਮਾਣ ਵਿਚ ਆਧੁਨਿਕਤਮ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਸੀ। ਬ੍ਰਿਟਿਸ਼ ਸ਼ਾਸਨ ਵਿਚ ਬਣਿਆ ਇਹ ਪੁਲ ਚੰਗੀ ਇੰਜੀਨਿਅਰਿੰਗ ਦਾ ਪ੍ਰਤੀਕ ਰਿਹਾ ਹੈ। ਰਾਜਕੋਟ ਜ਼ਿਲ੍ਹੇ ਵਿਚ 64 ਕਿਲੋਮੀਟਰ ਦੀ ਦੂਰੀ 'ਤੇ ਮੱਚੂ ਨਦੀ 'ਤੇ ਬਣਿਆ ਇਹ ਪੁਲ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਸੀ। 765 ਫੁੱਟ ਲੰਘ ਅਤੇ 4 ਫੁੱਟ ਚੌੜਾ ਇਹ ਪੁਲ ਇਤਿਹਾਸਕ ਹੋਣ ਦੇ ਕਾਰਨ ਗੁਜਰਾਤ ਟੂਰਿਜ਼ਮ ਦੀ ਸੂਚੀ ਵਿਚ ਵੀ ਸ਼ਾਮਲ ਕੀਤਾ ਗਿਆ ਸੀ।

ਬ੍ਰਿਟਿਸ਼ ਇੰਜੀਨਿਅਰਾਂ ਦੁਆਰਾ ਬਣਾਏ ਗਏ ਇਸ ਪੁਲ ਨੂੰ ਉਨਤ ਇੰਜੀਨਿਅਰਿੰਗ ਦਾ ਜਿਉਂਦਾ ਜਾਗਦਾ ਨਮੂਨਾ ਮੰਨਿਆ ਜਾਦਾ ਹੈ। ਦੱਸ ਦੇਈਏ ਕਿ ਗੁਜਰਾਤ ਰਾਜ ਦਾ ਮੋਰਬੀ ਜ਼ਿਲ੍ਹਾ ਮੱਚੂ ਨਦੀ ਦੇ ਕਿਨਾਰੇ ਵਸਿਆ ਹੋਇਆ ਹੈ। ਇਸੇ ਨਦੀ ਉੱਤੇ ਮੋਰਬੀ ਕੇਬਲ ਪੁਲ ਬਣਾਇਆ ਗਿਆ ਸੀ।

ਪੁਲ ਦਾ ਨਿਰਮਾਣ ਮੋਰਬੀ ਦੇ ਰਾਜਾ ਬਾਘਜੀ ਠਾਕੋਰ ਦੀ ਰਿਆਸਤ ਦੇ ਦੌਰਾਨ ਕੀਤਾ ਗਿਆ ਸੀ। ਕਿਹਾ ਜਾਂਦਾ ਹੈ ਕਿ ਮੋਰਬੀ ਪੁਲ ਦੇ ਜਰੀਏ ਹੀ ਰਾਜਾ ਰਾਜਮਹਿਲ ਤੋਂ ਰਾਜ ਦਰਬਾਰ ਤੱਕ ਜਾਂਦਾ ਸੀ।

ਪੁਲ ਦੇ ਮੈਂਟੇਨੈਂਸ ਦੀ ਜਿਮੇਵਾਰੀ ਔਰੇਵਾ ਗਰੁੱਪ ਦੇ ਕੋਲ ਹੈ ਇਸ ਗਰੁੱਪ ਨੇ ਮਾਰਚ 2022 ਤੋਂ ਮਾਰਚ 2037 ਯਾਨੀ 15 ਸਾਲ ਦੇ ਲਈ ਮੋਰਬੀ ਨਗਰ ਪਾਲਿਕਾ ਦੇ ਨਾਲ ਕੰਟਰੈਕਟ ਕੀਤਾ ਹੈ। ਇਸ ਪੁਲ ਦੀ ਮੁਰੰਮਤ ਤੋਂ ਬਾਅਦ 5 ਦਿਨ ਪਹਿਲਾਂ ਹੀ ਲੋਕਾਂ ਦੇ ਲਈ ਖੋਲ੍ਹ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲ ’ਤੇ ਕੈਪੇਸਟੀ ਤੋਂ ਜਿਆਦਾ ਲੋਕ ਮੌਜੂਦ ਸਨ ਜਿਸ ਕਾਰਨ ਇਹ ਹਾਦਸਾ ਵਾਪਰਿਆ।

ਮੋਰਬੀ ਪੁਲ ਹਾਦਸੇ ਨੇ ਲੋਕਾਂ ਦੇ ਛੁੱਟੀ ਦੇ ਦਿਨ ਹੀ ਪਲ ਭਰ ਵਿਚ ਮਾਤਮ ਵਿਚ ਬਦਲ ਦਿੱਤੇ। ਮੋਰਬੀ ਪੁਲ ਹਾਦਸਾ ਐਤਵਾਰ 30 ਅਕਤੂਬਰ ਦੀ ਸ਼ਾਮ ਨੂੰ ਉਸ ਸਮੇਂ ਹੋਇਆ ਜਦੋਂ ਪੁਲ ’ਤੇ ਕਰੀਬ 500 ਲੋਕ ਮੌਜੂਦ ਸਨ। ਨਦੀ ਦੇ ਉੱਪਰ ਬਣੇ ਇਸ ਕੇਬਲ ਪੁਲ ਹਾਦਸੇ ਵਿਚ ਹੁਣ ਤੱਕ 140 ਲੋਕਾਂ ਤੋਂ ਜਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋ ਕਿ ਕਈ ਲੋਕ ਹੁਣ ਤੱਕ ਲਾਪਤਾ ਹਨ ਜਿਨਾਂ ਦੀ ਭਾਲ ਜਾਰੀ ਹੈ। ਉੱਥੇ ਹੀ ਕਈ ਦਰਜਨਾਂ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਕ ਝਟਕੇ ਵਿਚ ਹੀ ਤਾਰਾਂ ਉੱਤੇ ਬੰਨਿਆ ਮੋਰਬੀ ਪੁਲ ਟੁੱਟਿਆ ਅਤੇ ਇਕ ਸਾਥ ਹੀ ਦਰਜਨਾਂ ਲੋਕ ਥੱਲੇ ਵਹਿੰਦੀ ਨਦੀ ਵਿਚ ਜਾ ਗਿਰ ਗਏ।

ਮੋਰਬੀ ਪੁਲ ਗਿਰਦੇ ਹੀ ਮੌਕੇ ਉੱਤੇ ਹਫ਼ਰਾ ਦਫ਼ਰੀ ਤੇ ਚੀਕ ਚਿਹਾੜਾ ਮਚ ਗਿਆ, 143 ਸਾਲ ਪੁਰਾਣੇ ਮੋਰਬੀ ਦਾ ਪੁਲ ਗਿਰਨ ਤੋਂ ਬਾਅਦ ਰਾਤ ਭਰ ਰੈਸਕਿਊ ਅਭਿਆਨ ਚਲਾਇਆ ਗਿਆ ਐਨਡੀਆਰਐਫ ਦੀਆਂ ਦਰਜਨਾ ਟੀਮਾਂ ਨੇ ਰਾਤ ਭਰ ਨਦੀ ਵਿਚ ਲੋਕਾਂ ਦੀ ਤਲਾਸ਼ ਕੀਤੀ, ਹਾਦਸੇ ਦੀ ਜਾਂਚ ਦੇ ਲਈ 5 ਲੋਕਾਂ ਦੀ SIT ਦਾ ਗਠਨ ਕੀਤਾ ਗਿਆ ਹੈ। 
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement