
ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਿਹਾਰ: ਗੋਪਾਲਗੰਜ 'ਚ ਬਿਮਾਰੀ ਤੋਂ ਪੀੜਤ ਔਰਤ ਨੇ ਖ਼ੌਫ਼ਨਾਕ ਕਦਮ ਚੁੱਕਿਆ। ਦਰਅਸਲ ਉਸ ਨੇ ਪੇਟ ਦਰਦ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਇਟਵਾ ਪੁਲ ਤੋਂ ਦਾਹਾ ਨਦੀ 'ਚ ਛਾਲ ਮਾਰ ਦਿੱਤੀ। ਔਰਤ ਨਦੀ ਦੇ ਵਹਾਅ ਵਿਚ ਵਹਿਣ ਲੱਗੀ। ਔਰਤ ਨੂੰ ਨਦੀ ਵਿਚ ਵਹਿੰਦਾ ਦੇਖ ਕੇ ਇਟਵਾ ਮੰਦਰ ਦੇ ਸਾਧੂ ਨੇ ਨਦੀ ਵਿਚ ਛਾਲ ਮਾਰ ਕੇ ਔਰਤ ਦੀ ਜਾਨ ਬਚਾਈ।
ਸਾਧੂ ਨੇ ਉਸ ਨੂੰ ਨਦੀ ਵਿੱਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਸਦਰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ। ਪੀੜਤ ਔਰਤ ਦਾ ਨਾਂ ਅੰਕਿਤਾ ਦੇਵੀ ਦੱਸਿਆ ਜਾ ਰਿਹਾ ਹੈ, ਜੋ ਸੀਵਾਨ ਜ਼ਿਲ੍ਹੇ ਦੇ ਸਿਸਵਾਨ ਇਲਾਕੇ ਦੀ ਰਹਿਣ ਵਾਲੀ ਹੈ।
ਔਰਤ ਵੱਲੋਂ ਦਰਿਆ ਵਿਚ ਛਾਲ ਮਾਰਨ ਦੀ ਸੂਚਨਾ ਮਿਲਣ ’ਤੇ ਪੁਲਿਸ ਵੀ ਮੌਕੇ ਉਤੇ ਪੁੱਜੀ। ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਲਾਜ ਤੋਂ ਬਾਅਦ ਔਰਤ ਹੋਸ਼ 'ਚ ਆਈ ’ਤੇ ਦੱਸਿਆ ਕਿ ਉਸ ਨੂੰ ਕਈ ਮਹੀਨਿਆਂ ਤੋਂ ਪੇਟ ਦਰਦ ਦੀ ਸ਼ਿਕਾਇਤ ਹੈ। ਜਦੋਂ ਪਰਿਵਾਰ ਵਾਲਿਆਂ ਨੂੰ ਇਲਾਜ ਕਰਵਾਉਣ ਲਈ ਕਿਹਾ ਤਾਂ ਪਰਿਵਾਰ ਗੁੱਸੇ ਵਿਚ ਆ ਗਿਆ।
ਔਰਤ ਨੇ ਦੱਸਿਆ ਕਿ ਰਿਸ਼ਤੇਦਾਰਾਂ ਨੇ ਉਸ ਨੂੰ ਘਰੋਂ ਭੱਜ ਜਾਣ ਅਤੇ ਨਦੀ ਵਿਚ ਛਾਲ ਮਾਰਨ ਬਾਰੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਔਰਤ ਨੇ ਨਦੀ 'ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।