
ਲੋਕਾਂ ਨਾਲ ਭਰੀ ਸੂਮੋ ਗੱਡੀ ਡੂੰਘੀ ਖਾਈ 'ਚ ਡਿੱਗੀ, ਚਾਰ ਦੀ ਮੌਤ; 10 ਲੋਕ ਜ਼ਖਮੀ
Kashmir News: ਕਸ਼ਮੀਰ ਦੇ ਕੁਪਵਾੜਾ 'ਚ ਦਰਦਨਾਕ ਹਾਦਸਾ: ਲੋਕਾਂ ਨਾਲ ਭਰੀ ਸੂਮੋ ਗੱਡੀ ਡੂੰਘੀ ਖਾਈ 'ਚ ਡਿੱਗੀ, ਚਾਰ ਦੀ ਮੌਤ; 10 ਲੋਕ ਜ਼ਖਮੀ
ਸ਼ੁਰੂਆਤੀ ਜਾਣਕਾਰੀ ਮੁਤਾਬਕ ਲੋਕਾਂ ਨਾਲ ਲੱਦੀ ਸੂਮੋ ਤੇਜ਼ ਰਫਤਾਰ ਨਾਲ ਫਿਸਲ ਕੇ ਨਾਟੀ ਟਾਪ ਖਾਈ 'ਚ ਜਾ ਡਿੱਗੀ।
ਉੱਤਰੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਕਰਨਾਹ ਦੇ ਨਵਾਗਾਬਾਰਾ ਇਲਾਕੇ 'ਚ ਇਕ ਸੂਮੋ ਗੱਡੀ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 10 ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਹਾਦਸੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਸੈਦਾ ਬਾਨੋ (22), ਮੁਹੰਮਦ ਸਈਦ ਰੈਨਾ (55), ਰਜ਼ੀਆ ਬਾਨੋ (18) ਅਤੇ ਨੁਸਰਤ ਬੇਗਮ (35) ਵਜੋਂ ਹੋਈ ਹੈ।
(For more news apart from Accident in Kupwara, stay tuned to Rozana Spokesman)