IAS Officer: ਲਿਫਟ 'ਚ ਔਰਤ ਨਾਲ IAS ਅਫਸਰ ਦੀ ਸ਼ਰਮਨਾਕ ਹਰਕਤ, ਵੀਡੀਓ ਵਾਇਰਲ
Published : Oct 31, 2023, 7:37 pm IST
Updated : Oct 31, 2023, 7:37 pm IST
SHARE ARTICLE
File Photo
File Photo

ਔਰਤ ਨੇ ਘਰਵਾਲੇ ਨਾਲ ਮਿਲ ਕੇ ਸੇਵਾਮੁਕਤ ਆਈਏਐਸ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ

IAS Officer and A Woman News in Noida: ਨੋਇਡਾ ਦੀ ਇੱਕ ਸੁਸਾਇਟੀ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸੇਵਾਮੁਕਤ ਆਈਏਐਸ ਅਧਿਕਾਰੀ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ।

ਔਰਤ ਅਤੇ ਆਈਏਐਸ ਅਧਿਕਾਰੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਗਿਆ ਹੈ। ਇਹ ਸਾਰੀ ਘਟਨਾ ਸੋਸਾਇਟੀ ਦੀ ਲਿਫਟ ਵਿਚ ਵਾਪਰੀ। ਨੋਇਡਾ ਵਿਚ ਪਾਰਕਸ ਲੌਰੀਏਟ ਸੋਸਾਇਟੀ ਦੀ ਲਿਫਟ ਵਿਚ ਕੁੱਤੇ ਨੂੰ ਲੈ ਕੇ ਹੋਏ ਝਗੜੇ ਦੇ ਚਲਦਿਆਂ ਇੱਕ ਸੇਵਾਮੁਕਤ ਆਈਏਐਸ ਨੇ ਔਰਤ ਨੂੰ ਥੱਪੜ ਜੜਿਆ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇੰਨਾ ਹੀ ਨਹੀਂ ਇਸ ਤੋਂ ਬਾਅਦ ਔਰਤ ਨੇ ਆਪਣੇ ਘਰਵਾਲੇ ਨੂੰ ਬੁਲਾ ਕੇ ਆਈਏਐਸ ਅਧਿਕਾਰੀ ਦੀ ਕੁੱਟਮਾਰ ਵੀ ਕਰਵਾਈ।

ਜਾਣਕਾਰੀ ਮੁਤਾਬਕ ਔਰਤ ਕੁੱਤੇ ਨੂੰ ਆਪਣੇ ਨਾਲ ਲਿਫਟ 'ਚ ਲੈ ਕੇ ਜਾਣਾ ਚਾਹੁੰਦੀ ਸੀ ਪਰ ਸੇਵਾਮੁਕਤ ਆਈਏਐਸ ਇਸ ਦਾ ਵਿਰੋਧ ਕਰ ਰਿਹਾ ਸੀ ਅਤੇ ਇਸ ਦੌਰਾਨ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ। ਇਸ ਦੌਰਾਨ ਜਿਵੇਂ ਹੀ ਆਈਏਐਸ ਨੇ ਆਪਣਾ ਮੋਬਾਈਲ ਕੱਢਿਆ ਤਾਂ ਔਰਤ ਨੇ ਖੋਹ ਲਿਆ। ਜਿਸ ਨਾਲ ਗੱਲ ਹੋਰ ਵਿਗੜ ਗਈ ਜਿਸ ਤੋਂ ਬਾਅਦ ਸੇਵਾਮੁਕਤ ਆਈਏਐੱਸ ਨੇ ਔਰਤ ਨੂੰ ਥੱਪੜ ਮਾਰ ਦਿੱਤਾ। ਇਸ ਮਗਰੋਂ ਔਰਤ ਨੇ ਘਰਵਾਲੇ ਨਾਲ ਮਿਲ ਕੇ ਸੇਵਾਮੁਕਤ ਆਈਏਐਸ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਘਟਨਾ ਦੀ ਸੂਚਨਾ ਮਿਲਣ 'ਤੇ ਸੈਕਟਰ-39 ਕੋਤਵਾਲੀ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਹਾਲਾਂਕਿ ਦੋਵਾਂ ਧਿਰਾਂ ਵਿਚੋਂ ਕਿਸੇ ਨੇ ਵੀ ਇਸ ਮਾਮਲੇ ਵਿਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ।

(For more news apart from Retired IAS Officer and A woman' Video Goes Viral , stay tuned to Rozana Spokesman)

SHARE ARTICLE

ਏਜੰਸੀ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement