
ਇਕ ਰਿਅਲ ਐਸਟੇਟ ਕਾਰੋਬਾਰੀ ਦਾ ਅਗਵਾ ਅਤੇ ਜੇਲ੍ਹ ਵਿਚ ਹੋਈ ਉਸ ਦੀ ਕੁੱਟ ਮਾਰ ਦੇ ਮਾਮਲੇ.......
ਲਖਨਊ (ਭਾਸ਼ਾ): ਇਕ ਰਿਅਲ ਐਸਟੇਟ ਕਾਰੋਬਾਰੀ ਦਾ ਅਗਵਾ ਅਤੇ ਜੇਲ੍ਹ ਵਿਚ ਹੋਈ ਉਸ ਦੀ ਕੁੱਟ ਮਾਰ ਦੇ ਮਾਮਲੇ ਵਿਚ ਉੱਤਰ ਪ੍ਰਦੇਸ਼ ਪੁਲਿਸ ਨੇ ਕੇਸ ਦਰਜ਼ ਕਰ ਲਿਆ ਹੈ। ਰਿਪੋਰਟਸ ਦੇ ਮੁਤਾਬਕ, ਰਾਜਧਾਨੀ ਲਖਨਊ ਦੇ ਕ੍ਰਿਸ਼ਣਾ ਨਗਰ ਥਾਣੇ ਵਿਚ ਸਾਬਕਾ ਸੰਸਦ ਅਤੇ ਅਤੀਕ ਅਹਿਮਦ ਸਮੇਤ 6 ਲੋਕਾਂ ਦੇ ਵਿਰੁਧ ਨਾਮਜਦ ਅਤੇ ਲਗ-ਭਗ 10-12 ਲੋਕਾਂ ਦੇ ਵਿਰੁਧ FIR ਦਰਜ਼ ਕੀਤੀ ਗਈ ਹੈ। ਇਲਜ਼ਾਮ ਹੈ ਕਿ ਦੇਵਰਿਆ ਜੇਲ੍ਹ ਵਿਚ ਬੰਦ ਸਾਬਕਾ ਸੰਸਦ ਅਤੀਕ ਅਹਿਮਦ ਦੇ ਇਸ਼ਾਰੇ ਉਤੇ ਆਲਮਬਾਗ ਦੇ ਰਿਅਲ ਐਸਟੇਟ ਕਾਰੋਬਾਰੀ ਮੋਹਿਤ ਜੈਸਵਾਲ ਨੂੰ 26 ਦਸੰਬਰ ਨੂੰ ਉਨ੍ਹਾਂ ਦੀ ਗੱਡੀ ਸਮੇਤ ਅਗਵਾ ਕਰ ਲਿਆ ਗਿਆ ਸੀ।
Police
ਰਿਪੋਰਟਸ ਦੇ ਮੁਤਾਬਕ, ਅਤੀਕ ਅਤੇ ਸਾਥੀਆਂ ਉਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਮੋਹਿਤ ਨੂੰ ਦੇਵਰਿਆ ਜੇਲ੍ਹ ਵਿਚ ਲੈ ਜਾਕੇ ਬੈਰਕ ਵਿਚ ਝੰਬਿਆ ਗਿਆ ਅਤੇ ਉਸ ਦੇ ਕੰਨਾਂ ਉਤੇ ਥੱਪੜ ਲਗਾਕੇ ਉਸ ਤੋਂ ਕਈ ਕਾਗਜਾਂ ਉਤੇ ਦਸਤਖਤ ਕਰਵਾਏ ਗਏ। ਮੋਹਿਤ ਨੇ ਦੱਸਿਆ ਕਿ ਇਸ ਤੋਂ ਬਾਅਦ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਨ੍ਹਾਂ ਨੂੰ ਭਜਾ ਦਿਤਾ ਅਤੇ ਉਨ੍ਹਾਂ ਦੀ ਗੱਡੀ ਵੀ ਖੌਹ ਲਈ ਗਈ। ਮੋਹਿਤ ਨੇ ਸ਼ੁੱਕਰਵਾਰ ਦੀ ਰਾਤ ਕ੍ਰਿਸ਼ਣਾ ਨਗਰ ਕੋਤਵਾਲੀ ਵਿਚ ਅਤੀਕ ਅਹਿਮਦ ਅਤੇ ਪੁੱਤਰ ਸਮੇਤ 12 ਲੋਕਾਂ ਦੇ ਵਿਰੁਧ ਮਾਮਲਾ ਦਰਜ਼ ਕਰਵਾਇਆ ਸੀ।
ਇਸ ਤੋਂ ਬਾਅਦ ਹਰਕਤ ਵਿਚ ਆਉਂਦੇ ਹੋਏ ਪੁਲਿਸ ਨੇ 2 ਮੁਲਜ਼ਮਾਂ ਨੂੰ ਗੋਮਤੀਨਗਰ ਤੋਂ ਗ੍ਰਿਫ਼ਤਾਰ ਵੀ ਕੀਤਾ ਸੀ। ਉਥੇ ਹੀ ਹੋਰ ਮੁਲਜ਼ਮ ਹੁਣ ਵੀ ਫ਼ਰਾਰ ਦੱਸੇ ਜਾ ਰਹੇ ਹਨ। ਰਿਪੋਰਟਸ ਦੇ ਮੁਤਾਬਕ, ਅਤੀਕ ਅਤੇ ਸਾਥੀਆਂ ਦੇ ਵਿਰੁਧ ਕ੍ਰਿਸ਼ਣਾ ਨਗਰ ਥਾਣੇ ਵਿਚ 147, 149, 186, 329, 445, 420, 467, 468 ਅਤੇ 471, 394, 504 ਅਤੇ 120ਬੀ ਦੀਆਂ ਧਾਰਾਵਾਂ ਵਿਚ ਮਾਮਲਾ ਦਰਜ਼ ਕੀਤਾ ਗਿਆ ਹੈ।
ਪੁਲਿਸ ਨੇ ਗੁਲਾਮ ਮੁਈਨੁਦੀਨ ਅਤੇ ਇਰ਼ਫਾਨ ਨਾਂਅ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕੋਲ ਤੋਂ ਮੋਹਿਤ ਦੀ ਫਾਰਚਿਊਨਰ ਨੂੰ ਵੀ ਬਰਾਮਦ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੋਰ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ ਅਤੇ ਪੂਰੇ ਮਾਮਲੇ ਦੀ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜ ਦਿਤੀ ਗਈ ਹੈ।